Saturday, November 23, 2024
8.4 C
Vancouver

ਨਿਆਂ ਮੰਤਰੀ ਨੇ ਟਾਲੀ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਦੀ ਨਿਯੁਕਤੀ

ਔਟਵਾ : ਇੱਕ ਸੁਤੰਤਰ ਰੀਵਿਊ ਤੋਂ ਬਾਅਦ ਕੈਨੇਡਾ ਦੇ ਨਿਆਂ ਮੰਤਰੀ ਆਰਿਫ਼ ਵਿਰਾਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਬਿਰਜੂ ਦੱਤਾਨੀ ਨੇ ਵੀਰਵਾਰ ਨੂੰ ਕੈਨੇਡੀਅਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਆਪਣੀ ਨਿਯੁਕਤੀ ਨੂੰ ਯੋਜਨਾ ਅਨੁਸਾਰ ਸ਼ੁਰੂ ਨਾ ਕਰਨ ਲਈ ਸਹਿਮਤੀ ਦਿੱਤੀ ਹੈ।

ਵਿਰਾਨੀ ਨੇ ਬੁੱਧਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ, ਮੈਂ ਇਸ ਮਾਮਲੇ ‘ਤੇ ਧਿਆਨ ਨਾਲ ਵਿਚਾਰ ਕਰ ਰਿਹਾ ਹਾਂ, ਦੱਤਾਨੀ ਨੇ ਛੁੱਟੀ ਲੈਣ ਲਈ ਸਹਿਮਤੀ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਮੇਰੇ ਕੋਲ ਦੱਸਣ ਲਈ ਹੋਰ ਵੀ ਹੋਵੇਗਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਕੈਨੇਡੀਅਨ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਇਸ ਦੇ ਮੁੱਖ ਕਮਿਸ਼ਨਰ ਵਿੱਚ ਭਰੋਸਾ ਬਣਾਈ ਰੱਖਣਾ ਹੈ। ਕੰਜ਼ਰਵੇਟਿਵ ਡਿਪਟੀ ਲੀਡਰ ਮੈਲਿਸਾ ਲੈਂਟਸਮੈਨ ਨੇ ਦੱਤਾਨੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਲੈਂਟਸਮੈਨ ਨੇ ਕਿਹਾ, ਇਸ ਸਮੀਖਿਆ ਬਾਰੇ ਕੁਝ ਵੀ ਸੁਤੰਤਰ ਜਾਂ ਪਾਰਦਰਸ਼ੀ ਨਹੀਂ ਹੈ ਕਿਉਂਕਿ ਸਾਰੀ ਪ੍ਰਕਿਰਿਆ ਉਨ੍ਹਾਂ ਲਿਬਰਲਾਂ ਦੁਆਰਾ ਸਥਾਪਤ ਕੀਤੀ ਗਈ ਹੈ ਜੋ ਕਈ ਹਫ਼ਤਿਆਂ ਤੋਂ ਇਸ ਨਿਯੁਕਤੀ ਬਾਰੇ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।

ਬਿਰਜੂ ਦੱਤਾਨੀ ਦੀ ਨਿਯੁਕਤੀ ਜੂਨ ਵਿਚ ਐਲਾਨੀ ਗਈ ਸੀ। ਉਸ ਤੋਂ ਬਾਅਦ ਕੁਝ ਕੈਨੇਡੀਅਨ ਯਹੂਦੀ ਸੰਗਠਨਾਂ ਵੱਲੋਂ ਦੱਤਾਨੀ ਦੀਆਂ ਪਿਛਲੀਆਂ ਗਤੀਵਿਧੀਆਂ ਨਾਲ ਜੁੜੇ ਦੋਸ਼ਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ।

ਸੈਂਟਰ ਫ਼ੌਰ ਇਜ਼ਰਾਈਲ ਐਂਡ ਜੂਇਸ਼ ਅਫੇਅਰਜ਼ ਨੇ ਉਸ ਸਮੇਂ ਕਿਹਾ ਸੀ, ਇੰਨੇ ਡੂੰਘੇ ਨੁਕਸਦਾਰ ਪਿਛੋਕੜ ਵਾਲੇ ਕਿਸੇ ਵਿਅਕਤੀ ਦੀ ਨਿਯੁਕਤੀ ਸਿਰਫ ਛ੍ਹ੍ਰਛ ਬਾਰੇ ਸੰਦੇਹਵਾਦੀ ਜਨਤਕ ਧਾਰਨਾਵਾਂ ਨੂੰ ਵਧਾਉਂਦੀ ਹੈ ਅਤੇ ਨਫ਼ਰਤ ਅਤੇ ਵਿਤਕਰੇ ਦੇ ਮੁੱਦਿਆਂ ਦਾ ਨਿਰਣਾ ਕਰਨ ਦੀ ਕਮਿਸ਼ਨ ਦੀ ਯੋਗਤਾ ਵਿੱਚ ਸਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ।

ਮੰਤਰੀ ਦੇ ਦਫਤਰ ਨੇ ਪਹਿਲਾਂ ਕਿਹਾ ਸੀ ਕਿ ਉਹ ਦੱਤਾਨੀ ਵੱਲੋਂ ਕੀਤੀਆਂ ਪੋਸਟਾਂ ਬਾਰੇ ਅਣਜਾਣ ਸੀ, ਪਰ ਬਾਅਦ ਵਿੱਚ ਕਿਹਾ ਕਿ ਦੱਤਾਨੀ ਨੇ ਉਨ੍ਹਾਂ ਨੂੰ ਮੁਜਾਹਿਦ ਦੱਤਾਨੀ ਦੇ ਨਾਮ ਨਾਲ ਪੋਸਟ ਕੀਤਾ ਸੀ।

ਵੀ ਕੌਂਸਲ ਦਫਤਰ ਜੋ ਸਾਰੀਆਂ ਗਵਰਨਰ-ਇਨ-ਕੌਂਸਿਲ ਨਿਯੁਕਤੀਆਂ ਲਈ ਪਿਛੋਕੜ ਦੀ ਜਾਂਚ ਕਰਦਾ ਹੈ, ਦਾ ਕਹਿਣਾ ਹੈ ਕਿ ਉਸਨੇ ਸ਼ੁਰੂ ਵਿੱਚ ਇਸ ਉਪਨਾਮ ਨੂੰ ਨਹੀਂ ਦੇਖਿਆ। ਇੱਕ ਫਛੌ ਨੁਮਾਇੰਦੇ ਨੇ ਕਿਹਾ ਕਿ ਚੂਕ ਦੀ ਪਛਾਣ ਹੋਣ ‘ਤੇ ਉਸ ਉਪਨਾਮ ਨੂੰ ਪਿਛੋਕੜ ਦੀ ਜਾਂਚ ਕਰਨ ਵਾਲੇ ਸੁਰੱਖਿਆ ਸਹਿਯੋਗੀਆਂ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਇਸਦੀ ਸਮੀਖਿਆ ਕੀਤੇ ਜਾਣ ਬਾਰੇ ਕਿਹਾ ਸੀ।

2015 ਵਿੱਚ ਦੱਤਾਨੀ ਨੇ ਹਿਜ਼ਬ-ਉਤ-ਤਹਿਰੀਰ, ਜੋ ਕਿ ਇੱਕ ਇਸਲਾਮੀ ਕੱਟੜਪੰਥੀ ਸਮੂਹ ਹੈ ਜਿਹੜਾ ਇੱਕ ਨਵੀਂ ਖ਼ਿਲਾਫ਼ਤ ਸਥਾਪਤ ਕਰਨਾ ਚਾਹੁੰਦਾ ਹੈ ਅਤੇ ਜੋ ਇਜ਼ਰਾਈਲ ਦੀ ਹੋਂਦ ਦਾ ਵਿਰੋਧ ਕਰਦਾ ਹੈ, ਦੇ ਇੱਕ ਮੈਂਬਰ ਦੇ ਨਾਲ ਯੂਕੇ ਵਿੱਚ ਇੱਕ ਪੈਨਲ ‘ਤੇ ਵੀ ਗੱਲ ਕੀਤੀ ਸੀ।

ਦੱਤਾਨੀ ਦਾ ਕਹਿਣਾ ਹੈ ਕਿ ਉਹ ਪੈਨਲ ਦੇ ਮੈਂਬਰਾਂ ਦੇ ਸਮੂਹ ਨਾਲ ਸਬੰਧਾਂ ਤੋਂ ਅਣਜਾਣ ਸੀ ਅਤੇ ਉਹ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ।

ਪਿਛਲੇ ਮਹੀਨੇ, ਦੱਤਾਨੀ ਦੀ ਵਕੀਲ, ਮੁਨੀਜ਼ਾ ਸ਼ੇਖ ਨੇ ਇੱਕ ਈਮੇਲ ਵਿੱਚ ਦੱਸਿਆ ਸੀ ਕਿ ਉਸਦੇ ਮੁਵੱਕਿਲ ਨੇ ਸਰਕਾਰ ਦੁਆਰਾ ਉਸ ਤੋਂ ਮੰਗੀ ਗਈ ਸਾਰੀ ਜਾਣਕਾਰੀ ਦਾ ਖੁਲਾਸਾ ਕੀਤਾ ਹੈ ਅਤੇ ਉਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਜਾਣਕਾਰੀ ਕਿਵੇਂ ਵਰਤੀ ਗਈ ਸੀ ਜਾਂ ਕਿਸ ਨੂੰ ਦਿੱਤੀ ਗਈ ਸੀ।