Friday, April 4, 2025
7 C
Vancouver

ਫਿਜ਼ਾਵਾਂ ਮੁਲਕ ਦੀਆਂ

ਘੁਲੀ ਉਦਾਸੀ ਵਿੱਚ ਫਿਜ਼ਾਵਾਂ, ਸੱਚ ਬਲਿਦਾਨ ਨਕਾਰੇ ਜਾਣ

ਸਰਮਾਏਦਾਰ ਸਨਮਾਨੇ ਜਾਂਦੇ, ਮਿਹਨਤਕਸ਼ ਲਤਾੜੇ ਜਾਣ

ਕੀ ਹੋਇਆ ਮੁਲਕ ਦੀ ਮਿੱਟੀ ਨੂੰ, ਜਿੱਥੇ ਧੀਆਂ ਮਾਣ ਗੁਆਇਆ

ਤਹਿਜ਼ੀਬ ਵਤਨ ਦੀ ਲੀਰੋ-ਲੀਰ, ਹਕੂਮਤਾਂ ਤਾਈਂ ਤਰਸ ਨਾ ਆਇਆ

ਨਿਜ਼ਾਮ ਦੇਸ਼ ਦਾ ਕੀ ਚਾਹੁੰਦਾ ਹੈ, ਮਰਿਆਦਾ ਜੋ ਭੁੱਲ ਬੈਠਾ ਏ

ਕਿਹੋ ਜਿਹੀ ਤਰੱਕੀ ਹੈ ਉਹ, ਪਾਈ ਜੀਹਦਾ ਮੁੱਲ ਬੈਠਾ ਏ

ਬੋਲਣ ਦੀ ਆਜ਼ਾਦੀ ਸੁੰਗੜੀ, ਲੋਕਤੰਤਰ ਨੇ ਗੋਡੇ ਟੇਕੇ

ਘੱਟਗਿਣਤੀਆਂ ਦੇ ਅਧਿਕਾਰਾਂ ‘ਤੇ, ਬੈਠ ਸਿਆਸਤ ਰੋਟੀਆਂ ਸੇਕੇ

ਸੰਘਰਸ਼ਾਂ ਦੇ ਨਾਲ ਲਈ ਆਜ਼ਾਦੀ, ਸਿਦਕਾਂ ਨਾਲ ਹੰਢਾਉਣੀ ਹੈ

ਦੇਸ਼ ਦਾ ਗੌਰਵ ਧੀਆਂ ਨੇ ‘ਅਮਨ’, ਉਦਾਸ ਫਿਜ਼ਾ ਮਹਿਕਾਉਣੀ ਹੈ।

ਡਾ. ਅਮਨਦੀਪ ਕੌਰ ਬਰਾੜ, ਸੰਪਰਕ: 86995-60020