Tuesday, December 3, 2024
1.5 C
Vancouver

ਗੁਰੂ ਕਾਸ਼ੀ ਸਕੂਲ ਦੇ ਐੱਨਸੀਸੀ ਨੇ ਕਾਰਗਿਲ ਵਿਜੇ ਦਿਵਸ ਮਨਾਇਆ

ਭਗਤਾ ਭਾਈਕਾ (ਵੀਰਪਾਲ ਭਗਤਾ): ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਵਿਖੇ ਸਥਾਪਿਤ ਐੱਨਸੀਸੀ ਯੂਨਿਟ 20  ਪੰਜਾਬ ਬਟਾਲੀਅਨ ਬਠਿੰਡਾ ਵੱਲੋਂ ਕਾਰਗਿਲ ਯੁੱਧ ਵਿੱਚ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਣ ਲਈ ਐੱਨਸੀਸੀ ਯੂਨਿਟ ਦੇ ਕੈਡਿਟਸ ਵੱਲੋਂ ਭਾਰਤ ਪਾਕ ਯੁੱਧ 1971 ਵਿੱਚ ਸ਼ਹੀਦ ਹੋਏ ਲੈਫ. ਜਸਮੇਲ ਸਿੰਘ ਖੋਖਰ ਦੀ ਸ਼ਹੀਦੀ ਸਮਾਰਕ ਤੇ ਪਹੁੰਚ ਕੇ ਕੈਡਿਟਸ ਵੱਲੋਂ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਰਵਿੰਦਰ ਕੁਮਾਰ ਕੇਅਰ ਟੇਕਰ ਅਫ਼ਸਰ ਅਤੇ ਰੇਸ਼ਮ ਸਿੰਘ ਸਾਬਕਾ ਫੌਜੀ ਪੀਆਈ ਸਟਾਫ਼ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਕਾਰਗਿਲ ਦੀ ਜੰਗ ਦੀ ਗੌਰਵਮਈ ਗਾਥਾ ਤੋ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਆਖਿਆ ਕਿ ਸਾਨੂੰ ਆਪਣੇ ਸ਼ਹੀਦਾ ਤੇ ਮਾਣ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਖਿਆ ਕਿ ਐੱਨਸੀਸੀ ਕੈਡਿਟਸ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਨੀ ਬਣਦੀ ਹੈ। ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਰਾਹੀਂ ਬੱਚਿਆਂ ਵਿੱਚ ਦੇਸ਼ ਭਗਤੀ, ਦੇਸ਼ ਲਈ ਆਪਾ ਵਾਰਨ ਅਤੇ ਇੱਕ ਚੰਗੇ ਨਾਗਰਿਕ ਬਨਣ ਲਈ ਉਤਸਾਹ ਪੈਦਾ ਹੁੰਦਾ ਹੈ। ਉਨ੍ਹਾਂ ਐੱਨਸੀਸੀ ਦੇ ਕਰਨਲ ਅਵਿਨਾਸ਼ ਪਿਤਰੇ ਦਾ ਧੰਨਵਾਦ ਕੀਤਾ। ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਉਲੀਕਿਆ ਗਿਆ ਅਤੇ ਸਫ਼ਲਤਾ ਸਹਿਤ ਸੰਪੰਨ ਹੋਇਆ। ਇਸ ਮੌਕੇ ਸਕੂਲ ਦੇ ਸਟਾਫ਼ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਿਰ ਸਨ।