ਡਾਲਰਾਂ ਦੀ ਭੁੱਖ ਨੇ ਉਮਰਾਂ ਦੇ ਵਾਅਦੇ ਖਾ ਲਏ,
ਯਾਦ ਅੱਲੜ ਪੁਣੇ ਦੀ ਚੀਚੀ ਦਾ ਛੱਲਾ ਰਹਿ ਗਿਆ।
ਯੁਗਾਂ ਤੋਂ ਦੁਨੀਆਂ ਕਦੀ ਵੱਸਦੀ ਰਹੀ ਮਿਟਦੀ ਰਹੀ,
ਰਹਿ ਗਿਆ ਜੇਕਰ ਸਦਾ ਲਈ ਨਾਮ ਅੱਲਾਹ ਰਹਿ ਗਿਆ।
ਸ਼ੌਂਕ ਖੇਡਣ ਦਾ ਜਵਾਨੀ ਚੜ੍ਹ ਗਈ ਨਸ਼ਿਆਂ ਦੀ ਭੇਟ,
ਹੱਥਾਂ ਵਿਚ ਝਗੜੇ ਲਈ ਹਾਕੀ ਤੇ ਬੱਲਾ ਰਹਿ ਗਿਆ।
ਯਾਰ ਰਿਸ਼ਤੇਦਾਰ ਭਾਈ ਨਿਕਲੇ ਬਸ ਮਤਲਬ ਦੇ ਯਾਰ,
ਰਿਸ਼ਤਿਆਂ ਦੀ ਭੀੜ ਵਿਚ ‘ਦਰਦੀ’ ਇੱਕਲਾ ਰਹਿ ਗਿਆ।
ਯਾਰ ਨੂੰ ਪਾਉਣੇ ਦੀ ਖਾਤਰ ਮੌਤ ਨੂੰ ਲਾਇਆ ਗਲੇ,
ਇਸ਼ਕ ਦੇ ਇਸ ਵੰਣਜ ਵਿਚ ਕਿਹੜਾ ਸਵੱਲਾ ਰਹਿ ਗਿਆ।
ਲਿਖਤ : ਸਤਨਾਮ ਸਿੰਘ ਦਰਦੀ ਚਾਨੀਆਂ,
ਸੰਪਰਕ : 92569-73526