ਉਹ ਕਲਮਾਂ ਬਹਾਦਰ ਹੁੰਦੀਆਂ ਨੇ
ਜਿਹੜੀਆਂ ਨਿਧੜਕ, ਨਿਡਰ ਤੇ ਨਿਰਪੱਖ ਹੋ ਕੇ
ਆਜ਼ਾਦੀ, ਹੱਕ, ਸੱਚ ਤੇ ਇਨਸਾਫ ਲਈ ਲਿਖਦੀਆਂ ਨੇ
ਜਿਹੜੀਆਂ ਮਨੁੱਖ ’ਤੇ ਹੋ ਰਹੇ ਜ਼ੁਲਮ, ਅਨਿਆਂ
ਤੇ ਧੱਕੇਸ਼ਾਹੀ ਦੇ ਵਿਰੁੱਧ ਲਿਖਦੀਆਂ ਨੇ
ਜਿਹੜੀਆਂ ਹੱਕ, ਫਰਜ਼, ਮਾਨਵਤਾ,
ਗਿਆਨ, ਪਿਆਰ, ਸਤਿਕਾਰ, ਦਇਆ,
ਹਮਦਰਦੀ, ਸਹਿਣਸ਼ੀਲਤਾ ਤੇ ਨਿਮਰਤਾ
ਦਾ ਉਪਦੇਸ਼ ਦਿੰਦੀਆਂ ਨੇ
ਜਿਨ੍ਹਾਂ ਵਿਚ ਸੱਚ, ਝੂਠ, ਠੀਕ-ਗਲਤ
ਤੇ ਚੰਗਾ-ਮਾੜਾ ਕਹਿਣ ਦਾ ਸਾਹਸ ਹੁੰਦਾ ਏ
ਅਤੇ ਜਿਨ੍ਹਾਂ ਵਿਚ ਗੈਰਤ, ਸ਼ਰਮ, ਇੱਜ਼ਤ
ਤੇ ਜਿਊਂਦੀ-ਜਾਗਦੀ ਜ਼ਮੀਰ ਹੁੰਦੀ ਏ
ਉਹ ਕਾਪੀ ਸਾੜ ਦੇਵੋ ਤੇ ਕਲਮ ਨੂੰ ਕਲਮ ਕਰ ਦੇਵੋ,
ਕਵੀ ਤੋਂ ਤਖਤ ਅੱਗੇ ਸੱਚ ਜੇਕਰ ਬੋਲ ਨਹੀਂ ਹੁੰਦਾ।
ਲਿਖਤ : ਮਾਸਟਰ ਨਿਰਮਲ ਸਿੰਘ ਲਾਲੀ,
ਸੰਪਰਕ : 530-777-0955