Thursday, November 21, 2024
6.5 C
Vancouver

ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਲਈ ਉਮੀਦਵਾਰ ਐਲਾਨਿਆ ਜਾਣਾ ਸ਼ਾਨਦਾਰ : ਜਗਮੀਤ ਸਿੰਘ

ਔਟਵਾ : ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਦਾ ਅਮਰੀਕੀ ਰਾਸ਼ਟਰਪਤੀ ਬਣਨ ਦਾ ਵਿਚਾਰ ਆਪਣੇ ਆਪ ਵਿਚ ਇੱਕ ਕਮਾਲ ਦਾ ਵਿਚਾਰ ਹੈ।

ਉਨ੍ਹਾਂ ਕਿਹਾ ਕਿ ਜੇ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਬਣਦੇ ਹਨ, ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ, ਪਹਿਲੀ ਬਲੈਕ ਔਰਤ ਰਾਸ਼ਟਰਪਤੀ, ਅਤੇ ਪਹਿਲੀ ਸਾਊਥ ਏਸ਼ੀਆਈ ਮੂਲ ਦੀ ਰਾਸ਼ਟਰਪਤੀ ਹੋਣਗੇ।

ਜਗਮੀਤ ਸਿੰਘ ਨੇ ਕਿਹਾ ਕਿ ਅਜਿਹਾ ਵਾਪਰਨਾ ਉਨ੍ਹਾਂ ਦੀਆਂ ਬੇਟੀਆਂ ਨੂੰ ਵੀ ਪ੍ਰੇਰਨਾ ਦਵੇਗਾ ਕਿ ਔਰਤਾਂ ਵੀ ਕੁਝ ਵੀ ਕਰ ਸਕਦੀਆਂ ਹਨ।

ਗ਼ੌਰਤਲਬ ਹੈ ਕਿ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਗਾਮੀ ਰਾਸ਼ਟਰਪਤੀ ਚੋਣਾਂ ਤੋਂ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਚੋਣਾਂ ਵਿਚ ਡੈਮੋਕ੍ਰੈਟਸ ਦੇ ਰਾਸ਼ਟਰਪਤੀ ਉਮੀਦਵਾਰ ਲਈ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ।

ਬਾਈਡਨ ਦੇ ਐਲਾਨ ਤੋਂ ਬਾਅਦ ਕਮਲਾ ਹੈਰਿਸ ਨੇ ਵੀ 2024 ਵਿਚ ਡੌਨਲਡ ਟਰੰਪ ਦੇ ਵਿਰੁੱਧ ਚੋਣ ਲੜਨ ਦੇ ਇਰਾਦੇ ਦਾ ਐਲਾਨ ਕਰ ਦਿੱਤਾ।

ਹਾਲਾਂਕਿ ਜਦੋਂ ਤੱਕ ਅਗਲੇ ਮਹੀਨੇ ਸ਼ਿਕਾਗੋ ਵਿਚ ਹੋਣ ਵਾਲੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਵਿਚ ਡੈਲੀਗੇਟਸ, ਕਮਲਾ ਹੈਰਿਸ ਦੇ ਹੱਕ ਵਿਚ ਵੋਟ ਨਹੀਂ ਪਾਉਂਦੇ, ਉਦੋਂ ਤੱਕ ਕਮਲਾ ਦੀ ਨੌਮੀਨੇਸ਼ਨ ਪੱਕੀ ਨਹੀਂ ਹੈ।

ਅਮਰੀਕਾ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਵਿਚ 4 ਮਹੀਨੇ ਬਾਕੀ ਹਨ।