ਲਿਖਤ : ਅਸ਼ਵਨੀ ਕੁਮਾਰ
ਮਸਨੂਈ ਬੁੱਧੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਾਡੇ ਯੁੱਗ ਦੀ ਪਰਿਵਰਤਨਕਾਰੀ ਤਕਨੀਕੀ ਕ੍ਰਾਂਤੀ ਦਾ ਅਜਿਹਾ ਰੂਪ ਹੈ ਜੋ ਸੰਸਾਰ ਨੂੰ ਇਸ ਦੀਆਂ ਬਦਲਦੀਆਂ ਖ਼ਾਹਿਸ਼ਾਂ ਦੇ ਸਾਏ ਹੇਠ ਇਸ ਨੂੰ ਸਮਝਣ, ਕੰਟਰੋਲ ਕਰਨ ਅਤੇ ਮੁੜ ਘੜਨ ਦੀ ਮਾਨਵ ਜਾਤੀ ਦੀ ਅਣਥੱਕ ਕੋਸ਼ਿਸ਼ ਦਾ ਪ੍ਰਮਾਣ ਦਿੰਦੀ ਹੈ ਪਰ ਇਸ ਦੇ ਨਾਲ ਹੀ ਇਸ ਉੱਦਮ ਵਿੱਚ ਕਈ ਚੁਣੌਤੀਆਂ ਵੀ ਦਰਪੇਸ਼ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਸ ਦੇ ਅਮਲ ਨੂੰ ਨੇਮਬੱਧ ਕਰਨ ਲਈ ਸੰਭਾਵੀ ਕਾਰਗਰ ਕੌਮਾਂਤਰੀ ਰੈਗੂਲੇਟਰੀ ਪ੍ਰਬੰਧ ਨਾਲ ਕਈ ਨੈਤਿਕ ਚੁਣੌਤੀਆਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੂੰ ਲੈ ਕੇ ਆਲਮੀ ਪੱਧਰ ’ਤੇ ਤਿੱਖੀ ਬਹਿਸ ਛਿੜੀ ਹੋਈ ਹੈ। ਇਸ ਕਰ ਕੇ ਮਨੁੱਖੀ ਅਧਿਕਾਰਾਂ ਦੇ ਵਡੇਰੇ ਨੈਤਿਕ ਚੌਖਟੇ ਅੰਦਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਨੈਤਿਕ ਬੰਧਨਾਂ ਵਾਲੀ ਇਕਸੁਰਤਾ ਮੁਖੀ ਮੱਧਮ ਤਕਨੀਕੀ ਚਾਵਾਂ ਮਲਾਰਾਂ ਤੱਕ ਸੀਮਤ ਕਰਨ ’ਤੇ ਕੇਂਦਰਿਤ ਬਹੁਤ ਸਾਰੀਆਂ ਖੇਤਰੀ ਅਤੇ ਆਲਮੀ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।
ਬੌਧਿਕ ਪ੍ਰਣਾਲੀਆਂ ਦੀ ਨੈਤਿਕਤਾ ਬਾਰੇ ਮਾਂਟਰੀਅਲ ਐਲਾਨਨਾਮੇ, ਏਸੀਐੱਮ ਐੱਫਈਸੀਸੀਟੀ ਕਾਨਫਰੰਸ, ਯੁਨੈਸਕੋਜ਼ ਗਲੋਬਲ ਸਟੈਂਡਰਡ ਆਨ ਏਆਈ ਐਥਿਕਸ (ਏਆਈ ਦੀ ਨੈਤਿਕਤਾ ਬਾਰੇ ਸਿਫਾਰਸ਼ਾਂ) ਨੂੰ ਨਵੰਬਰ 2021 ਵਿੱਚ ਸਾਰੇ 193 ਮੈਂਬਰ ਮੁਲਕਾਂ ਨੇ ਅਪਣਾਇਆ ਸੀ। ਗ਼ੈਰ-ਬੰਧੇਜਕਾਰੀ ਅਧਿਕਾਰਾਂ ਬਾਰੇ ਏਆਈ ਬਿੱਲ ਏਆਈ ਬਾਰੇ ਯੂਰੋਪੀਅਨ ਸੰਘ ਦਾ ਬਿੱਲ, ਅਮਰੀਕਾ ਵਿੱਚ ਸੰਸਦੀ ਸੁਣਵਾਈਆਂ ਅਤੇ ਰਾਸ਼ਟਰੀ ਰੈਗੂਲੇਟਰੀ ਸੰਸਥਾਵਾਂ ਦੀਆਂ ਵਿਚਾਰ ਚਰਚਾਵਾਂ ਨੇ ਏਆਈ ਈਕੋਸਿਸਟਮ ਅੰਦਰ ਨੈਤਿਕ ਚੁਣੌਤੀਆਂ ਦੀ ਗੰਭੀਰਤਾ ਦੀ ਪੁਸ਼ਟੀ ਕੀਤੀ ਹੈ। ਏਆਈ ਦੇ ਪ੍ਰਭਾਵ ਬਾਰੇ ਗਲੋਬਲ ਓਬਜ਼ਰਵੇਟਰੀ, ਗਲੋਬਲ ਫੋਰਮ ਆਨ ਐਥਿਕਸ ਆਫ ਏਆਈ, ਏਆਈ ਐਥਿਕਸ ਐਕਸਪਰਟਸ ਵਿਦਾਊਟ ਬਾਰਡਰਜ਼ ਐਂਡ ਵਿਮੈੱਨ ਫਾਰ ਏਆਈ ਐਥਿਕਸ ਜਿਹੀਆਂ ਪਹਿਲਕਦਮੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੁੜੇ ਨੈਤਿਕ ਮੁੱਦਿਆਂ ਬਾਰੇ ਤਿੱਖੀ ਸਮਝ ਪੈਦਾ ਕਰਨ ਵਿੱਚ ਯੋਗਦਾਨ ਪਾਇਆ ਹੈ।
ਇਤਿਹਾਸ ਦਾਅਵਾ ਕਰਦਾ ਹੈ ਕਿ ਤਰੱਕੀ ਦੀ ਪੌੜੀ ਦੇ ਹਰ ਡੰਡੇ ’ਤੇ ਕਦਮ ਰੱਖਦਿਆਂ ਮਾਨਵਤਾ ਨੇ ਸੱਭਿਅਤਾ ਦੀ ਪ੍ਰਗਤੀ ਨੂੰ ਮਾਨਵਤਾ ਦੇ ਗਹਿਰਾ ਹੋਣ ਅਤੇ ਲੋਕਾਂ ਦੀ ਖੁਸ਼ੀ ਵਿੱਚ ਵਾਧਾ ਹੋਣ ਦੀ ਪਰਿਭਾਸ਼ਾ ਦੇ ਤੌਰ ’ਤੇ ਫ਼ੈਸਲਾ ਕੀਤਾ ਹੈ। ਆਲਮੀ ਸਿਹਤ ਅਤੇ ਸਿੱਖਿਆ ਪ੍ਰਣਾਲੀਆਂ ਵਿੱਚ ਬਿਹਤਰੀ, ਜਲਵਾਯੂ ਤਬਦੀਲੀ, ਦਹਿਸ਼ਤਵਾਦ, ਸਾਇਬਰ ਅਪਰਾਧ, ਮਹਾਮਾਰੀਆਂ, ਕੁਦਰਤੀ ਆਫ਼ਤਾਂ ਆਦਿ ਚੁਣੌਤੀਆਂ ਨਾਲ ਟਾਕਰਾ ਕਰਨ ਵਿੱਚ ਏਆਈ ਦੇ ਯੋਗਦਾਨ ਨੂੰ ਇਸ ਦੇ ਲਾਭ ਵਜੋਂ ਗਿਿਣਆ ਜਾਂਦਾ ਹੈ ਜੋ ਸਭਿਅਤਾ ਦੇ ਵਿਕਾਸ ਲਈ ਪਰਿਵਰਤਨਕਾਰੀ ਭੂਮਿਕਾ ਬਣਦੀ ਹੈ। ਇਸ ਦੇ ਹੁੰਦਿਆਂ-ਸੁੰਦਿਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਜ਼ਿਆਦਤੀਆਂ ਨੂੰ ਨੱਥ ਪਾਉਣ ਬਾਬਤ ਹਿੱਤ ਧਾਰਕਾਂ ਅੰਦਰ ਵਿਆਪਕ ਆਮ ਸਹਿਮਤੀ ਬਣੀ ਹੋਈ ਹੈ। ਇਹ ਮੁਨਾਸਿਬ ਦਲੀਲ ਦਿੱਤੀ ਜਾਂਦੀ ਹੈ ਕਿ ਸਾਡੀਆਂ ਤਕਨੀਕੀ ਜਿੱਤਾਂ ਦੇ ਜਸ਼ਨ ਮੌਕੇ ‘ਮਾਨਵਤਾ ਦੀਆਂ ਬਰਬਾਦੀਆਂ’ ਦਾ ਰੋਣਾ ਨਹੀਂ ਰੋਇਆ ਜਾ ਸਕਦਾ। ਸਾਰੇ ਗਿਆਨ ਨੂੰ ਕਿਉਂਕਿ ਇਸ ਦੀ ਪ੍ਰਗਤੀ ਦੇ ਮੁੱਲ ਵਿੱਚ ਮਾਪਿਆ ਜਾਣਾ ਹੈ ਜਿਸ ਕਰ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਮੰਗ ਹੈ ਕਿ ਮਾਨਵਤਾ ਦੇ ਪ੍ਰਚੱਲਿਤ ਨੈਤਿਕ ਮਿਆਰਾਂ ਦੇ ਚੌਖਟੇ ਅੰਦਰ ਇਨ੍ਹਾਂ ਦਾ ਮੁਲਾਂਕਣ ਕੀਤਾ ਜਾਵੇ।
ਦੁਨੀਆ ਭਰ ਅੰਦਰ ਹੁਣ ਬੁਨਿਆਦੀ ਸੰਵਿਧਾਨਕ ਅਧਿਕਾਰਾਂ ਵਜੋਂ ਪ੍ਰਵਾਨ ਕੀਤੇ ਜਾਂਦੇ ਆਜ਼ਾਦੀ, ਜਜ਼ਬਾਤ ਅਤੇ ਅੰਤਰੀਵੀ ਰਿਸ਼ਤਿਆਂ ਦੀ ਨਿੱਜਤਾ, ਵਿਅਕਤੀਗਤ ਖ਼ੁਦਮੁਖ਼ਤਾਰੀ, ਮਾਨਸਿਕ ਪ੍ਰਕਿਿਰਆਵਾਂ ਅਤੇ ਵਿਅਕਤੀਗਤ ਚੇਤਨਾ ਦੀ ਪਵਿੱਤਰਤਾ ਜਿਹੇ ਸਾਡੇ ਅਟੁੱਟ ਅਧਿਕਾਰਾਂ ਉੱਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜੱਗ-ਜ਼ਾਹਿਰ ਛਾਪੇ ਨੂੰ ਮਨੁੱਖੀ ਦਾਇਰੇ ਅੰਦਰ ਸੰਕਟ ਵਜੋਂ ਦੇਖਿਆ ਜਾਂਦਾ ਹੈ। ਏਆਈ ਦੀ ਵਰਤੋਂ ਕਰ ਕੇ ਵਿਹਾਰ ਅਤੇ ਚੋਣ ਪ੍ਰਕਿਿਰਆਵਾਂ ਨਾਲ ਕੀਤੀ ਜਾ ਰਹੀ ਛੇੜਛਾੜ, ਖਰੇ ਜਮਹੂਰੀ ਬਿਰਤਾਂਤ ਨੂੰ ਭੰਗ ਕਰਨ ਲਈ ਜ਼ਬਾਨ ਦੀ ਹੈਕਿੰਗ, ਡੀਪਫੇਕਸ ਦੀ ਚੁਣੌਤੀ, ਉਮਰ, ਲੰਿਗ, ਅਪੰਗਤਾ ਤੇ ਨਸਲ, ਡਿਜੀਟਲ ਬਟਵਾਰੇ ਜਿਹੀਆਂ ਪ੍ਰਚੱਲਤ ਨਾ-ਬਰਾਬਰੀਆਂ ਆਦਿ ਸਮੇਤ ਕਿਸੇ ਤਬਕੇ ਦੇ ਲੋਕਾਂ ਦੀਆਂ ਕਮਜ਼ੋਰੀਆਂ ਦਾ ਇਸਤੇਮਾਲ ਕਰਨ ਲਈ ਉਨ੍ਹਾਂ ਦੇ ਹੱਕ ਜਾਂ ਵਿਰੋਧ ਵਿੱਚ ਚਾਹੀਆਂ-ਅਣਚਾਹੀਆਂ ਨਿਰਾਸ਼ਾਵਾਂ ਪ੍ਰਤੀ ਪ੍ਰਗਟਾਏ ਜਾ ਰਹੇ ਖ਼ਦਸ਼ੇ ਹਕੀਕੀ ਹਨ। ਇਤਿਹਾਸ ਨੂੰ ਕਾਰਗਰ ਢੰਗ ਨਾਲ ਨਵੇਂ ਸਿਿਰਉਂ ਵਾਹੁਣ ਦੀ ਏਆਈ ਦੀ ਯੋਗਤਾ ਬਾਰੇ ਗੰਭੀਰ ਖ਼ਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ। ਡੇਟਾ ਪਰਦਾਦਾਰੀ ਅਤੇ ਪਾਰਦਰਸ਼ਤਾ ਦੀ ਕੀਮਤ ’ਤੇ ਲਾਲਚੀ ਤਕਨਾਲੋਜੀ ਕੰਪਨੀਆਂ ਵੱਲੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਇੰਟਰਨੈੱਟ ਚਰਾਂਦਾਂ ਦੇ ਹੱਦੋਂ ਵੱਧ ਵਰਤੋਂ ਬਾਰੇ ਚਿੰਤਾਵਾਂ ਬਹੁਤ ਜ਼ਿਆਦਾ ਹਨ।
ਪ੍ਰਮੁੱਖ ਏਆਈ ਉੱਦਮੀਆਂ ਦੀਆਂ ਹਾਲੀਆ ਟਿੱਪਣੀਆਂ ਤੋਂ ਸਾਫ਼ ਹੁੰਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸ਼ੈਤਾਨ ਨੂੰ ਭੂਗੋਲਿਕ ਸੀਮਾਵਾਂ ਤੋਂ ਪਾਰ ਜਾ ਕੇ ਕੌਮਾਂਤਰੀ ਪੱਧਰ ਦੇ ਕਾਨੂੰਨੀ ਜ਼ਾਬਤੇ ਰਾਹੀਂ ਪੂਰੀ ਦੁਨੀਆ ’ਚ ਨਿਯਮਤ ਕਰਨ ਦੀ ਲੋੜ ਹੈ। ਐਲਨ ਮਸਕ ਨੇ ਚਿਤਾਵਨੀ ਦਿੱਤੀ ਹੈ ਕਿ “ਜਦੋਂ ਅਸੀਂ ਏਆਈ ਨੂੰ ਵਿਕਸਤ ਕਰਦੇ ਹਾਂ ਤਾਂ ਇਸ ’ਤੇ ਲਗਾਮ ਕੱਸਣ ਦਾ ਬਦਲ ਵੀ ਸਾਡੇ ਕੋਲ ਹੋਣਾ ਚਾਹੀਦਾ ਹੈ; ਨਹੀਂ ਤਾਂ ਇਹ ਸ਼ੈਤਾਨ ਨੂੰ ਸੱਦਾ ਦੇਣ ਦੇ ਬਰਾਬਰ ਹੋਵੇਗਾ।” ਮਾਰਕ ਜ਼ੁਕਰਬਰਗ ਨੇ ਚਿਤਾਵਨੀ ਦਿੱਤੀ ਹੈ ਕਿ “…ਦੁਨੀਆ ‘ਫਿਜ਼ੀਕਲ’ ਨਾਲੋਂ ਵੱਧ ਡਿਜੀਟਲ ਬਣ ਜਾਵੇਗੀ ਤੇ ਮਾਨਵੀ ਸਮਾਜ ਲਈ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ।” ਐਪਲ ਦੇ ਸਹਿ-ਬਾਨੀ ਸਟੀਵ ਵੋਜ਼ਨਿਆਕ ਨੇ ਖੁੱਲ੍ਹੇ ਖ਼ਤ ਵਿੱਚ ‘ਨਿੱਗਰ ਏਆਈ ਸੰਚਾਲਨ ਤੰਤਰ’ ਵਿਕਸਤ ਕਰਨ ਦੀ ਵਕਾਲਤ ਕੀਤੀ ਹੈ।
ਸਾਫ਼ ਹੈ ਕਿ ਇਸ ਤਰ੍ਹਾਂ ਦੇ ਢਾਂਚੇ ਨੂੰ ਸਵੈ-ਨਿਗਰਾਨੀ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ ਤੇ ਮਿੱਥੀਆਂ ਹੱਦਾਂ ਦੀ ਉਲੰਘਣਾ ਹੋਣ ’ਤੇ ਜਵਾਬਦੇਹੀ ਤੈਅ ਕਰਨ ਲਈ ਵੀ ਪ੍ਰਭਾਵੀ ਪ੍ਰਣਾਲੀ ਹੋਣੀ ਚਾਹੀਦੀ ਹੈ। ਅਸਲ ’ਚ ਜੇ ਅਸੀਂ ਵਿਿਗਆਨ ਦੀ ਰੌਸ਼ਨੀ ਦੇ ਜਲੌਅ ਦਾ ਮਜ਼ਾ ਲੈਣਾ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਇਸ ਦੇ ਪਰਛਾਵੇਂ ’ਚੋਂ ਲੰਘਿਆ ਜਾਵੇ।
ਇਹ ਸੰਸੇ ਭਾਵੇਂ ਵਧਾ-ਚੜ੍ਹਾ ਕੇ ਪੇਸ਼ ਕੀਤੇ ਗਏ ਹੋਣ ਜਾਂ ਨਾ, ਇਸ ਵਿਸ਼ੇ ’ਤੇ ਸਭ ਤੋਂ ਵੱਧ ਜ਼ਾਹਿਰ ਕੀਤੀ ਗਈ ਰਾਇ ਇਹ ਹੈ ਕਿ ਏਆਈ ਦੇ ਭਵਿੱਖ ’ਤੇ ਆਪਣੇ ਦ੍ਰਿਸ਼ਟੀਕੋਣ ਘੜਨ ਵੇਲੇ ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਸੱਭਿਅਤਾ ਦਾ ਉਭਾਰ ਮਨੁੱਖਤਾ ਦੀ ਕਿਸੇ ਪ੍ਰਤੀ ਨੈਤਿਕ ਖ਼ੁਦਮੁਖ਼ਤਾਰੀ ਅਤੇ ਤਰਕਸ਼ੀਲਤਾ ’ਚ ਛੁਪਿਆ ਹੋਇਆ ਹੈ ਜਿਸ ਲਈ ਉਸ ਦਾ ਵਚਨਬੱਧ ਰਹਿਣਾ ਜ਼ਰੂਰੀ ਹੈ। ਇਸੇ ਨਾਲ ਮਾਨਵੀ ਵੱਕਾਰ, ਬਰਾਬਰੀ, ਆਜ਼ਾਦੀ ਤੇ ਇਨਸਾਫ਼ ਦੇ ਆਦਰਸ਼ਾਂ ਨੂੰ ਮਾਨਤਾ ਮਿਲਦੀ ਹੈ। ਏਆਈ ਨੂੰ ਕਿਹੜੇ ਨੈਤਿਕ ਦਾਇਰੇ ’ਚ ਕੰਮ ਕਰਨਾ ਚਾਹੀਦਾ ਹੈ, ਇਸ ’ਤੇ ਜਾਰੀ ਆਲਮੀ ਚਰਚਾ ਵਿੱਚ ਕੁਝ ਖ਼ਦਸ਼ੇ ਜ਼ਾਹਿਰ ਕੀਤੇ ਗਏ ਹਨ, ਜਿਵੇਂ ਕੀ ਏਆਈ ਮਸ਼ੀਨਾਂ ‘ਮਾਨਵੀ ਮਨ ਦੀਆਂ ਨੈਤਿਕ ਗੁੰਝਲਾਂ ਨੂੰ ਐਲਗੋਰਿਦਮਿਕ ਰੂਪ ’ਚ ਬਿਆਨ ਕਰਨ ਲੱਗਿਆਂ’ ਇਖ਼ਲਾਕੀ ਕਾਰਕ ਵਜੋਂ ਕੰਮ ਕਰ ਸਕਦੀਆਂ ਹਨ ਜਾਂ ਕੀ ਇਹ ਨੈਤਿਕਤਾ ਬਾਰੇ ਮਨੁੱਖ ਦੀ ਸਮਝ ਮੁਤਾਬਿਕ ‘ਮੁਕੰਮਲ ਨੈਤਿਕ ਕਾਰਕਾਂ’ ਵਜੋਂ ਇਖ਼ਲਾਕੀ ਫ਼ੈਸਲੇ ਲੈਣ ਦੇ ਸਮਰੱਥ ਹਨ। ਏਆਈ ਦੁਆਲੇ ਅਟੁੱਟ ਸੀਮਾਵਾਂ ਉਸਾਰਨੀਆਂ ਜ਼ਰੂਰੀ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੰਦਾ ਹੀ ਇਸ ਬ੍ਰਹਿਮੰਡ ਦਾ ਮਾਲਕ ਬਣਿਆ ਰਹੇ ਤੇ ਨਾਲ ਹੀ ਦਿਲ ਦੇ ਦਿਮਾਗ ਵਰਗੀਆਂ ਪਵਿੱਤਰ ਥਾਵਾਂ ਉਨ੍ਹਾਂ ਸਮਿਆਂ ਵਿੱਚ ਵੀ ਪਵਿੱਤਰ ਹੀ ਬਣੀਆਂ ਰਹਿਣ ਜਿਹੜੇ ‘ਸਭ ਕੁਝ ਬਰਾਬਰ ਕਰ ਰਹੇ ਹਨ ਤੇ ਰੱਦ ਕੁਝ ਨਹੀਂ ਕਰਦੇ।’
ਆਸ ਹੈ ਕਿ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਹੋਇਆ ‘ਗਲੋਬਲ ਇੰਡੀਆ ਏਆਈ’ ਸੰਮੇਲਨ ਨੈਤਿਕ ਤੇ ਸਮਾਵੇਸ਼ੀ ਏਆਈ ਦੇ ਜ਼ਿੰਮੇਵਰਾਨਾ ਵਿਕਾਸ ਅਤੇ ਵਰਤੋਂ ਲਈ ਨਵੇਂ ਰਾਹ ਖੋਲ੍ਹੇਗਾ। ਇਹ ਸਾਡੇ ’ਤੇ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਆਪਣੇ ਸਿਖ਼ਰ ’ਤੇ ਪਹੁੰਚ ਚੁੱਕੀ ਸਭਿਅਤਾ, ਮਨੁੱਖੀ ਸ਼ਾਨ ਦੀ ਸੰਪੂਰਨਤਾ ’ਚ ਵਿਅਕਤੀ ਨੂੰ ਉੱਚਾ ਹੀ ਚੁੱਕੇ ਨਾ ਕਿ ਕਿਸੇ ਤ੍ਰਾਸਦੀ ਵੱਲ ਤੋਰੇ। ਵਿਿਗਆਨੀਆਂ ਤੇ ਫਿਲਾਸਫਰਾਂ ਵੱਲੋਂ ਮਨੁੱਖਤਾਵਾਦੀ ਸੰਸਾਰਕ ਵਿਵਸਥਾ ਲਈ ਸੁਝਾਏ ਨੁਸਖਿਆਂ ਪ੍ਰਤੀ ਝੁਕਾਅ ਕਾਇਮ ਰੱਖਣ ਦੀ ਸਾਡੀ ਸਮਰੱਥਾ ਇਸ ਮਿਸ਼ਨ ’ਚ ਟਿਕਾਊ ਯੋਗਦਾਨ ਵਰਗੀ ਹੋਵੇਗੀ ਤੇ ਅਸੀਂ ਇਸ ਵੱਡੀ ਚੁਣੌਤੀ ਨਾਲ ਕਿਵੇਂ ਨਜਿੱਠਦੇ ਹਾਂ, ਉਸੇ ਨਾਲ ਅਗਵਾਈ ਦਾ ਮਿਆਰ ਤੇ ਨੈਤਿਕ ਕਦਰਾਂ-ਕੀਮਤਾਂ ਦਾ ਕ੍ਰਮ ਤੈਅ ਹੋਵੇਗਾ ਹਾਲਾਂਕਿ ਇਸ ’ਚ ਮਾਨਵੀ ਸੋਭਾ ਅੰਤਿਮ ਤਹਿਜ਼ੀਬੀ ਖ਼ਾਹਿਸ਼ ਵਜੋਂ ਸਿਖ਼ਰ ’ਤੇ ਬਣੀ ਰਹਿਣੀ ਚਾਹੀਦੀ ਹੈ।