Tuesday, May 14, 2024
12 C
Vancouver

ਨਸ਼ਾ ਵਪਾਰੀ

ਚਿੱਟਿਉਂ ਚਿੱਟੇ ਗਏ ਪਿਓ ਪੁੱਤ ਹੋ,
ਇੱਕੋ ਟੱਬਰ ਦੇ ਬਰਖਰਦਾਰ ਕਹਿੰਦੇ।

ਵੇਚਿਆ ਇੱਕ ਨੇ ਕਹਿੰਦੇ ਦੁੱਧ ਚਿੱਟਾ,
ਦੂਜਾ ਚਿੱਟੇ ‘ਚ ਗ੍ਰਿਫਤਾਰ ਕਹਿੰਦੇ।

ਪਹਿਰਾ ਪੁੱਤ ਨੇ ਪਿਓ ਦੀ ਸੋਚ ਉੱਤੇ,
ਕਰ ਰੱਖਿਆ ਬਰਕਰਾਰ ਕਹਿੰਦੇ।

ਚੁੱਕ ਤੱਕੜੀ ਵੱਟੇ ਜਾ ਸਮਿਲੇ,
ਹੱਟ ਬੈਠਾ ਖੋਲ੍ਹ ਬਜ਼ਾਰ ਕਹਿੰਦੇ।

ਪੈੜ ਵਿੱਚ ਹੀ ਧਰ ਪੈੜ ਗਿਆ,
ਲਾ ਬੂਟਾ ਸਦਾ ਬਹਾਰ ਕਹਿੰਦੇ।

ਸੌ ਦਿਨ ਚੋਰ ਦੇ ਪਿੱਛੋਂ ਸਾਧ ‘ਭਗਤਾ’,
ਆਖ਼ਰ ਖਾ ਹੀ ਜਾਂਦਾ ਮਾਰ ਕਹਿੰਦੇ।

ਪਿਤਾ ਵਾਂਗ ਹੀ ਕੰਮ ਫਰਜੰਦ ਵੱਲੋਂ,
ਕੀਤੇ ਲੁੱਚਪੁਣੇ ਹੋਏ ਜ਼ਾਹਰ ਕਹਿੰਦੇ।

ਬੋਹੜ ਲਾ ਗਿਆ ਪੁੱਤ ਬੋਹੜ ਹੇਠਾਂ,
ਕਰ ਨਸਅਿਾਂ ਦਾ ਵਪਾਰ ਕਹਿੰਦੇ।
ਲਿਖਤ : ਬਰਾੜ ਭਗਤਾ ਭਾਈ ਕਾ,
1-604-751-1113

Previous article
Next article