Tuesday, May 14, 2024
17.6 C
Vancouver

ਪੰਜਾਬ ‘ਚ ਵੱਡੇ ਹੇਰ-ਫੇਰ ਦਰਮਿਆਨ ਦੋ ਦੋ ਪਾਰਟੀਆਂ ਗੱਠਜੋੜ ਕਰਨਾਂ ਦੇ ਰੌਂਅ ਵਿੱਚ

ਬਰਾੜ-ਭਗਤਾ ਭਾਈ ਕਾ : ਪੰਜਾਬ ਦੀ ਸਿਆਸੀ ਤਸਵੀਰ ਆਉਣ ਵਾਲੇ ਦਿਨਾਂ ‘ਚ ਹੋਰ ਵੀ ਵੱਡੇ ਹੇਰ-ਫੇਰ ਨਾਲ ਬਦਲ ਸਕਦੀ ਹੈ ਅਤੇ ਸੂਬੇ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਗੱਠਜੋੜ ਹੋਣ ਦੇ ਆਸਾਰ ਬਣ ਚੁੱਕੇ ਹਨ। ਜੇਕਰ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਹੁੰਦਾ ਹੈ ਤਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਵੀ ਗੱਠਜੋੜ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦੀ ਸਿਆਸੀ ਤਸਵੀਰ ਇਹ ਹੈ ਕਿ ਪਹਿਲੀ ਵਾਰ ਸੂਬੇ ‘ਚ ਚੌਤਰਫ਼ਾ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ। ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਕੁੱਝ ਸੀਟਾਂ ‘ਤੇ ਆਪਣੇ-ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਅਜੇ ਆਪਣੇ ਉਮੀਦਵਾਰਾਂ ਦੇ ਪੱਤੇ ਖਿਹਲੇ ਹੀ ਨਹੀਂ।
ਦਿੱਲੀ ‘ਚ ਹੋਈ ਵਿਰੋਧੀ ਧਿਰ ਦੀ ਰੈਲੀ ‘ਚ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਤਾਲਮੇਲ ਦੇਖਣ ਨੂੰ ਮਿਲਿਆ, ਉਹ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀ ਸਿਆਸਤ ‘ਚ ਬਦਲਾਅ ਦੇ ਸੰਕੇਤ ਦੇ ਰਿਹਾ ਹੈ। ਇਸ ਰੈਲੀ ਦੌਰਾਨ ਭਗਵੰਤ ਮਾਨ ਭਾਜਪਾ ‘ਤੇ ਕਾਫੀ ਹਮਲਾਵਰ ਨਜ਼ਰ ਆਏ ਅਤੇ ਉਨ੍ਹਾਂ ਨੇ ਸਟੇਜ ਤੋਂ ਕਾਂਗਰਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਨਾਲ ਖੜ੍ਹਨ ਦਾ ਖੁੱਲ੍ਹ ਕੇ ਐਲਾਨ ਵੀ ਕਰੋ ਦਿੱਤਾ।
ਇਸੇ ਮੰਚ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਭਗਵੰਤ ਮਾਨ ਨੂੰ ਇਕਜੁੱਟ ਹੋ ਕੇ ਚੋਣ ਲੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ”ਮੈਂ ਭਗਵੰਤ ਮਾਨ ਤੋਂ ਉਮੀਦ ਕਰਦਾ ਹਾਂ ਕਿ ਜਦੋਂ ਅਸੀਂ ਇਕੱਠੇ ਲੜਾਂਗੇ ਤਾਂ ਹੀ ਕੁਝ ਹਾਸਲ ਕਰ ਸਕਾਂਗੇ, ਜੇਕਰ ਇਕ-ਦੂਜੇ ਨੂੰ ਕੁਚਲਦੇ ਰਹਾਂਗੇ ਤਾਂ ਅਸੀਂ ਕਦੀ ਵੀ ਅੱਗੇ ਨਹੀਂ ਵਧ ਸਕਾਂਗੇ। ਪਹਿਲਾਂ ਸਾਨੂੰ ਇਕ ਹੋਣਾ ਪਵੇਗਾ, ਇਕ-ਦੂਜੇ ਨੂੰ ਤੋੜਨ ਦੀ ਨਾ ਸੋਚੋ, ਇਹ ਸਾਡਾ ਅਸੂਲ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਕੁਝ ਕੰਮ ਕਰ ਸਕਦੇ ਹਾਂ।”
ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੰਜਾਬ ‘ਚ ਹਮਲਾਵਰ ਰੁਖ ਅਖਤਿਆਰ ਕਰ ਰਹੀ ਸੀ ਅਤੇ ਪਾਰਟੀ ਨੇ 8 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਇਨ੍ਹਾਂ ‘ਚੋਂ ਜਲੰਧਰ ਸੀਟ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ, ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਚੋਣ ਮੈਦਾਨ ਵਿਚ ਹਨ। ਦਿੱਲੀ ‘ਚ ਆਮ ਆਦਮੀ ਪਾਰਟੀ ਨੇ ਕਾਂਗਰਸ ਲਈ 3 ਸੀਟਾਂ ਛੱਡੀਆਂ ਹਨ ਅਤੇ ਪਾਰਟੀ ਦੇ ਸਾਹਮਣੇ ਅਜੇ ਵੀ ਪੰਜਾਬ ਅਤੇ ਚੰਡੀਗੜ੍ਹ ਨੂੰ ਮਿਲਾ ਕੇ 7-7 ਸੀਟਾਂ ‘ਤੇ ਗੱਠਜੋੜ ਕਰਨ ਦਾ ਬਦਲ ਖੁੱਲ੍ਹਿਆ ਹੈ। ਅਜਿਹਾ ਇਸ ਲਈ ਵੀ ਸੰਭਵ ਹੈ ਕਿਉਂਕਿ ਦਿੱਲੀ ਤੋਂ ਇਲਾਵਾ ਹਰਿਆਣਾ ਵਿਚ ਵੀ ਦੋਵੇਂ ਪਾਰਟੀਆਂ ਇਕੱਠੀਆਂ ਚੋਣਾਂ ਲੜ ਰਹੀਆਂ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉੱਤਰੀ ਭਾਰਤ ਦੇ ਸੂਬਿਆਂ ‘ਚ ਸਿਆਸੀ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਨਾਲ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਹੈ। ਆਮ ਆਦਮੀ ਪਾਰਟੀ ਦੇ ਸੱਦੇ ‘ਤੇ ਦਿੱਲੀ ‘ਚ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ, ਇਸ ਲਈ ਪੰਜਾਬ ‘ਚ ਵੀ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ‘ਚ ਕਾਂਗਰਸ ਲਈ ਕੁਝ ਸੀਟਾਂ ਛੱਡ ਸਕਦੀ ਹੈ ਅਤੇ ਗੱਠਜੋੜ ਦੀ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ।
ਭਾਰਤੀ ਜਨਤਾ ਪਾਰਟੀ ਨੇ ਭਾਵੇਂ ਪੰਜਾਬ ਦੀਆਂ 6 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਤੱਕ ਸੂਬੇ ਦੀਆਂ 7 ਹੋਰ ਸੀਟਾਂ ‘ਤੇ ਉਮੀਦਵਾਰ ਨਹੀਂ ਉਤਾਰੇ ਹਨ। ਇਸ ਦਾ ਸਿਆਸੀ ਮਤਲਬ ਇਹ ਲੱਗ ਰਿਹਾ ਹੈ ਕਿ ਭਾਜਪਾ ਵੀ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਹੋ ਰਹੇ ਸਿਆਸੀ ਘਟਨਾਕ੍ਰਮ ਨੂੰ ਦੇਖ ਕੇ ਹੀ ਅਗਲਾ ਕਦਮ ਚੁੱਕਣਾ ਚਾਹੁੰਦੀ ਹੈ। ਇਸ ਵਿਚਕਾਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਇਕ-ਦੂਜੇ ‘ਤੇ ਹਮਲੇ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਭਾਜਪਾ ਨੇ ਸਿਰਫ਼ ਉਨ੍ਹਾਂ ਸੀਟਾਂ ‘ਤੇ ਉਮੀਦਵਾਰ ਨਹੀਂ ਖੜ੍ਹੇ ਕੀਤੇ, ਜਿਨ੍ਹਾਂ ਸੀਟਾਂ ‘ਤੇ ਅਕਾਲੀ ਦਲ ਦੇ ਪੇਂਡੂ ਵੋਟਰਾਂ ਦਾ ਜ਼ਿਆਦਾ ਪ੍ਰਭਾਵ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕਜੁੱਟ ਹੋ ਜਾਂਦੀ ਹੈ ਤਾਂ ਅਕਾਲੀ ਦਲ ਅਤੇ ਭਾਜਪਾ ਵੀ ਮੁੱਦਿਆਂ ‘ਤੇ ਆਧਾਰਿਤ ਗੱਠਜੋੜ ਕਰ ਸਕਦੇ ਹਨ ਅਤੇ ਦੋਵੇਂ ਪਾਰਟੀਆਂ ਇਕ ਸਾਂਝੇ ਪ੍ਰੋਗਰਾਮ ਤਹਿਤ ਇਕ ਮੰਚ ‘ਤੇ ਆ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ 1 ਜਾਂ 2 ਸੀਟਾਂ ਤੋਂ ਆਪਣੇ ਉਮੀਦਵਾਰ ਵਾਪਸ ਵੀ ਲੈ ਸਕਦੀ ਹੈ