Tuesday, May 14, 2024
14.3 C
Vancouver

ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ , 4 ਵਿਅਕਤੀਆਂ ਦੀ ਮੌਤ

-ਪਿੰਡ ਦੇ ਲੋਕਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਲਾਇਆ ਧਰਨਾ
ਪਟਿਆਲਾ, (ਬਰਾੜ-ਭਗਤਾ ਭਾਈ ਕਾ): ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਵਿਆਕਤੀਆਂ ਦੀ ਮੌਤ ਹੋ ਗਈ ਜਦੋਂ ਕਿ 2 ਵਿਅਕਤੀ ਜੰਿਦਗੀ ਮੌਤ ਦੀ ਲੜਾਈ ਲੜ ਰਹੇ ਹਨ। ਪਤਾ ਲੱਗਾ ਕਿ ਪਿੰਡ ‘ਚ ਦਿਹਾੜੀ ਕਰਨ ਵਾਲੇ ਇਨ੍ਹਾਂ 6 ਵਿਅਕਤੀਆਂ ਨੇ ਸ਼ਰਾਬ ਵੇਚਣ ਵਾਲੇ ਪਿੰਡ ਦੇ ਹੀ ਦੋ ਵਿਅਕਤੀਆਂ ਸੁਖਵਿੰਦਰ ਸਿੰਘ ਸੁੱਖੀ ਅਤੇ ਮਨਪ੍ਰੀਤ ਸਿੰਘ ਮਨੀ ਕੋਲ਼ੋਂ ਸਸਤੀ ਭਾਅ ਦੇ ਲਾਲਚ ਵਿੱਚ ਆਏ ਸ਼ਰਾਬ ਖਰੀਦ ਲਈ ਅਤੇ ਇਕੱਠਿਆਂ ਨੇ ਬਹਿ ਕੇ ਪੀ ਲਈ ਅਤੇ ਆਪੋ ਆਪਣੇ ਘਰ ਚਲੇ ਗਏ। ਇਨ੍ਹਾਂ 6 ਵਿਅਕਤੀਆਂ ਵਿੱਚੋਂ ਚਾਰ ਤਾਂ ਅਗਲਾ ਦਿਨ ਦਾ ਸੂਰਜ ਦੇਖ ਹੀ ਨਾ ਸਕੇ ਜਿੰਨ੍ਹਾਂ ਵਿੱਚ ਦੋ ਵਿਅਕਤੀ ਇੱਕੋ ਘਰ ਦੇ ਹਨ ਅਤੇ ਦੋ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਕਿ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਪਿੰਡ ‘ਚ ਮੱਚੀ ਹਾਹਾਕਾਰ ਸੁਣਦਿਆਂ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਪਿੰਡ ਦੇ ਇਹ ਦੋਵੇਂ ਵਿਅਕਤੀ ਸੁਖਵਿੰਦਰ ਸੁੱਖੀ ਅਤੇ ਮਨਪ੍ਰੀਤ ਮਨੀ ਫਰਾਰ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਸੁਖਵਿੰਦਰ ਸੁੱਖੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੂਜਾ ਹਰਨਾ ਦੇ ਸਿੰਗੀ ਚ ਚੜ੍ਹ ਗਿਆ। ਇਨ੍ਹਾਂ ਦੋਵੇਂ ਮੁਲਜ਼ਮਾਂ ਦੇ ਵਿਰੋਧ ਵਿੱਚ ਸੂਲਰ ਘਰਾਟ ਸੜਕ ‘ਤੇ ਧਰਨਾ ਵੀ ਲਾਇਆ।