Tuesday, May 14, 2024
13.6 C
Vancouver

ਕੋਲਡ ਸਟੋਰ ਦੇ ਉਦਘਾਟਨ ਨੂੰ ਲੈਕੇ ਖੁੱਡੀਆਂ ਅਤੇ ਕਾਂਗੜ ਆਹਮੋ ਸਾਹਮਣੇ

ਭਗਤਾ ਭਾਈਕਾ (ਵੀਰਪਾਲ ਭਗਤਾ): ਬੀਤੇ ਦਿਨੀਂ ਪਿੰਡ ਕਾਂਗੜ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਵੱਲੋ 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੱਕ ਕੋਲਡ ਸਟੋਰ ਦਾ ਉਦਘਾਟਨ ਕੀਤਾ ਗਿਆ ਸੀ। ਇਸ ਕੋਲਡ ਸਟੋਰ ਦੇ ਉਦਘਾਟਨ ਨੂੰ ਲੈਕੇ ਕੈਬਨਿਟ ਮੰਤਰੀ ਖੁੱਡੀਆਂ ਅਤੇ ਸਾਬਕਾ ਕੈਬਨਿਟ ਕਾਂਗੜ ਆਹਮੋ ਸਾਹਮਣੇ ਹਨ, ਇਸ ਕੋਲਡ ਸਟੋਰ ਦੋਵੇਂ ਆਗੂ ਆਪੋ ਆਪਣੀ ਸਰਕਾਰ ਦੀ ਪ੍ਰਾਪਤੀ ਦੱਸ ਰਹੇ ਹਨ।
ਇਸ ਕੋਲਡ ਸਟੋਰ ਦੇ ਉਦਘਾਟਨ ਮੌਕੇ ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਗਿਆ ਸੀ।
ਪ੍ਰੰਤੂ ਦੂਜੇ ਪਾਸੇ ਇਸ ਕੋਲਡ ਸਟੋਰ ਸਬੰਧੀ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਕਾਂਗਰਸ ਸਰਕਾਰ ਸਮੇਂ ਸੁਰੂ ਹੋਏ ਪ੍ਰੋਜੈਕਟਾਂ ਨੂੰ ਆਪ ਸਰਕਾਰ ਦੇ ਆਗੂ ਆਪਣਾ ਦੱਸਦੇ ਹਨ। ਉਨ੍ਹਾ ਦੱਸਿਆ ਕਿ ਇਸ ਕੋਲਡ ਸਟੋਰ ਦਾ ਉਦਘਾਟਨ ਉਨ੍ਹਾਂ ਵੱਲੋ ਹੀ ਕੈਬਨਿਟ ਮੰਤਰੀ ਹੁੰਦਿਆਂ 26 ਦਸੰਬਰ 2020 ਨੂੰ ਕੀਤਾ ਸੀ ਅਤੇ ਇਸ ਦੀ ਉਸਾਰੀ ਤੇ ਲਗਭਗ 15 ਕਰੋੜ ਰੁਪਏ ਦਾ ਖਰਚ ਆਉਣਾ ਸੀ। ਸਾਬਕਾ ਮੰਤਰੀ ਕਾਂਗੜ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਪਿੰਡ ਕਾਂਗੜ ਦੀ ਪੰਚਾਇਤ ਵੱਲੋ ਕਰੋੜਾਂ ਰੁਪਏ ਦੀ ਜਾਇਦਾਦ ਦਿੱਤੀ ਗਈ ਸੀ, ਜਿਸ ਲਈ ਉਹ ਪਿੰਡ ਦੀ ਪੰਚਾਇਤ ਦੇ ਧੰਨਵਾਦੀ ਵੀ ਹਨ। ਕਾਂਗੜ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਤੋ ਪਹਿਲਾ ਹੀ ਇਹ ਕੋਲਡ ਸਟੋਰ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਸੀ ਪਰ ਚੋਣ ਜਾਬਤਾ ਲੱਗਣ ਕਾਰਨ ਇਸ ਉਦਘਾਟਨ ਨਹੀ ਹੋ ਸਕਿਆ।
ਉਨ੍ਹਾਂ ਕਿਹਾ ਇਸ ਪ੍ਰੋਜੈਕਟ ਨੂੰ ਆਮ ਆਦਮੀ ਪਾਰਟੀ ਵੱਲੋ ਆਪਣੀ ਪ੍ਰਾਪਤੀ ਆਖਕੇ ਝੂਠਾ ਪ੍ਰਚਾਰਿਆ ਜਾ ਰਿਹਾ ਹੈ। ਕਾਂਗੜ ਨੇ ਕਿਹਾ ਕਿ ਆਪ ਆਗੂ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਸਰਕਾਰ ਵੱਲੋ ਸ਼ੁਰੂ ਕੀਤੇ, ਜਾਂ ਬਣਾਏ ਗਏ ਪ੍ਰੋਜੈਕਟਾਂ ਦੇ ਉਦਘਾਟਨ ਕਰਕੇ ਇਸਨੂੰ ਆਪ ਸਰਕਾਰ ਦੀਆਂ ਪ੍ਰਾਪਤੀਆਂ ਵਜੋ ਪ੍ਰਚਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਜਿਹੇ ਉਦਘਾਟਨ ਹਲਕਾ ਰਾਮਪੁਰਾ ਫੂਲ ਵਿਚ ਵੀ ਹੋਏ ਹਨ। ਕਾਂਗੜ ਨੇ ਦੋਸ਼ ਲਾਇਆ ਕਿ ਨਵੀਆਂ ਸੜਕਾਂ ਤਾ ਕੀ ਇਹਨਾ ਨੇ ਕਿਸੇ ਸੜ੍ਹਕ ਤੇ ਇਕੱਲੀ ਬੱਜਰੀ ਵੀ ਨਹੀ ਪਾਈ। ਕਾਂਗੜ ਨੇ ਕਿਹਾ ਕਿ ਜੇਕਰ ਆਪ ਸਰਕਾਰ ਕੁੱਝ ਕਰਨਾ ਚਾਹੁੰਦੀ ਹੈ ਤਾਂ ਕੁਝ ਨਵਾਂ ਕਰੇ ਅਤੇ ਦੂਜਿਆਂ ਦੀਆਂ ਮਾਰੀਆਂ ਮੱਲਾਂ ਨੂੰ ਆਪਣਾ ਕਹਿਕੇ ਨਾ ਪ੍ਰਚਾਰਿਆ ਜਾਵੇ। ਉਨ੍ਹਾਂ ਕਿਹਾ ਝੂਠ ਨੂੰ ਸੱਚ ਬਣਾਉਣ ਦੀ ਮਾਹਿਰ ਆਪ ਦੇ ਆਗੂ ਅਜਿਹਾ ਕਰਕੇ ਲੋਕਾ ਨੂੰ ਗੁੰਮਰਾਹ ਕਰਨ ਦੀ ਕੋਸਸ਼ਿ ਕਰ ਰਹੇ ਹਨ। ਇਸ ਮੌਕੇ ਕਾਂਗੜ ਕਿਹਾ ਕਿ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਕੇ ਬੜੇ ਚਾਵਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਆਪ ਸਰਕਾਰ ਨੇ ਲੋਕਾਂ ਦੀਆਂ ਸਾਰੀਆਂ ਉਮੀਦਾ ਤੇ ਪਾਣੀ ਫੇਰ ਦਿੱਤਾ ਹੈ। ਕਾਂਗੜ ਨੇ ਕਿਹਾ ਕਿ ਹੁਣ ਲੋਕ ਆਪ ਦੇ ਝੂਠ ਨੂੰ ਸਮਝ ਚੁੱਕੇ ਹਨ, ਜਿਸਦਾ ਖਮਿਆਜਾ ਆਪ ਨੂੰ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਕਾਂਗੜ ਨੇ ਕਿਹਾ ਕਿ ਵਧੀਆ ਗੱਲ ਹੋਵੇਗੀ ਕਿ ਪੰਜਾਬ ਸਰਕਾਰ ਸੂਬੇ ਲਈ ਕੁਝ ਚੰਗਾ ਕਰੇ, ਜਿਸਦਾ ਖੁਲ ਦਿਲੀ ਨਾਲ ਸਵਾਗਤ ਵੀ ਕੀਤਾ ਜਾਵੇਗਾ। ਇਸ ਮੌਕੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਇੰਦਰਜੀਤ ਸਿੰਘ ਭੋਡੀਪੁਰਾ, ਗੋਰਾ ਸਿੰਘ ਕਾਂਗੜ, ਗੁਰਸੇਵਕ ਸਿੰਘ ਸੋਨੀ ਦਿਆਲਪੁਰਾ, ਜਸਮੀਤ ਸਿੰਘ ਬਰਾੜ, ਭੁਪਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ ਕੌਸਲਰ, ਹਰਿੰਦਰ ਸਿੰਘ ਬਰਾੜ, ਹਰਭਜਨ ਸਿੰਘ ਭਗਤਾ, ਇੰਦਰਜੀਤ ਸਿੰਘ ਨਾਗਪਾਲ, ਲਖਵੀਰ ਸਿੰਘ ਲੱਖਾ, ਗੁਰਤੇਜ ਸਿੰਘ ਤੇਜੀ, ਲੱਕੀ ਜਲਾਲ ਆਦਿ ਹਾਜਰ ਸਨ।