Tuesday, May 14, 2024
9.9 C
Vancouver

ਅਮੀਰ ਲੋਕਾਂ ਦੀ ਸੂਚੀ ਵਿੱਚ ਜ਼ੁਕਰਬਰਗ ਨੇ ਬਿਲ ਗੇਟਸ ਨੂੰ ਛੱਡਿਆ ਪਿੱਛੇ

ਨਿਊਯਾਰਕ, (ਰਾਜ ਗੋਗਨਾ): ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਆਏ ਬਦਲਾਅ ਤੋਂ ਬਾਅਦ ਮੇਟਾ ਦੇ ਸੀਈਓ ‘ਮਾਰਕ ਜ਼ੁਕਰਬਰਗ’ (ਮਾਰਕ ਜ਼ੁਕਰਬਰਗ) ਨੇ ਵੀ ਇਕ ਕਦਮ ਅੱਗੇ ਵਧਦੇ ਹੋਏ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਜ਼ੁਕਰਬਰਗ ਹੁਣ ਦੁਨੀਆਂ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮੈਟਾ ਸਟਾਕ ਦੀਆਂ ਕੀਮਤਾਂ ਵਿੱਚ 22 ਪ੍ਰਤੀਸ਼ਤ ਦੇ ਵਾਧੇ ਨੇ ਜ਼ੁਕਰਬਰਗ ਦੀ ਕਿਸਮਤ ਨੂੰ 28 ਬਿਲੀਅਨ ਡਾਲਰ ਤੱਕ ਅੱਗੇ ਲੈ ਆਦਾਂ ਹੈ। ਇਸ ਦੇ ਨਾਲ, ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ ਉਸ ਦੀ ਕੁੱਲ ਜਾਇਦਾਦ ਹੁਣ 170 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਬਿਲ ਗੇਟਸ ਦੀ ਕੁੱਲ ਜਾਇਦਾਦ 145 ਬਿਲੀਅਨ ਡਾਲਰ ਤੱਕ ਪਹੁੰਚੀ ਹੈ। ਇਸ ਹਿਸਾਬ ਨਾਲ ਜ਼ੁਕਰਬਰਗ ਦੀ ਸੰਪਤੀ ਬਿਲ ਗੇਟਸ ਦੀ ਸੰਪਤੀ ਤੋਂ 25 ਅਰਬ ਡਾਲਰ ਵੱਧ ਗਈ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਸਿਰਫ ਬਰਨਾਰਡ ਅਰਨੌਲਟ, ਜੇਫ ਬੇਜੋਸ ਅਤੇ ਐਲੋਨ ਮਸਕ ਹੀ ਜ਼ੁਕਰਬਰਗ ਤੋਂ ਅੱਗੇ ਸਭ ਤੋਂ ਅਮੀਰ ਵਿਅਕਤੀ ਹਨ। ਜਦੋਂ ਮੇਟਾ ਮਾਰਚ ਵਿੱਚ ਆਪਣਾ ਪਹਿਲਾ ਲਾਭਅੰਸ਼ ਵੰਡਦਾ ਹੈ ਤਾਂ ਜ਼ੁਕਰਬਰਗ ਨੂੰ ਲਗਭਗ 174 ਮਿਲੀਅਨ ਨਕਦ ਡਾਲਰ ਪ੍ਰਾਪਤ ਹੋਣ ਦੀ ਉਮੀਦ ਹੈ। ਜ਼ੁਕਰਬਰਗ ਕੋਲ ਉਸ ਦੀ ਕੰਪਨੀ ਵਿੱਚ ਲਗਭਗ 350 ਮਿਲੀਅਨ ਕਲਾਸ ਏ ਅਤੇ ਬੀ ਦੇ ਸ਼ੇਅਰ ਹਨ। ਪਰ ਜੇਕਰ ਮੈਟਾ ਆਪਣਾ 50 ਸੈਂਟ ਤਿਮਾਹੀ ਲਾਭਅੰਸ਼ ਬਰਕਰਾਰ ਰੱਖਦੀ ਹੈ, ਤਾਂ ਅਜਿਹਾ ਲਗਦਾ ਹੈ ਕਿ ਜ਼ੁਕਰਬਰਗ ਦੀ ਸਾਲਾਨਾ ਕਮਾਈ 690 ਮਿਲੀਅਨ ਡਾਲਰ ਤੋਂ ਵੱਧ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮੀਰ ਲੋਕਾਂ ਦੀ ਸੂਚੀ ‘ਚ ਚੌਥੇ ਨੰਬਰ ‘ਤੇ ਰਹਿਣ ਵਾਲੇ ਮੈਟਾ ਦੇ ਸੀ.ਈ.ੳ ਦੇ ਹੋਰ ਅੱਗੇ ਵਧਣ ਦੇ ਸੰਕੇਤ ਹਨ।