Monday, May 13, 2024
16.1 C
Vancouver

ਸ਼ਿਕਾਗੋ ਵਿੱਚ ਇਕ ਸਿਰ ਫਿਰੇ ਪਾਗਲ ਵੱਲੋਂ ਬੰਦੂਕ ਨਾਲ ਹਮਲਾ ਸੱਤ ਲੋਕਾਂ ਦੀ ਹੱਤਿਆ

ਨਿਊਯਾਰਕ, ਬੀਤੇਂ ਦਿਨ ਜਦੋਂ ਅਮਰੀਕੀ ਦਾਅਵਾ ਕਰ ਰਹੇ ਹਨ ਕਿ ਉਹ ਬੰਦੂਕ ਦਾ ਸੱਭਿਆਚਾਰ ਨੂੰ ਨਹੀਂ ਚਾਹੁੰਦੇ ਹਨ। ਪਰ ਨੌਜਵਾਨ ਇੱਥੇ ਹਾਰ ਨਹੀਂ ਮੰਨ ਰਹੇ ਹਨ। ਹਾਲ ਹੀ ਵਿੱਚ ਬੰਦੂਕ ਕਲਚਰ ਨੇ ਇੱਕ ਵਾਰ ਫਿਰ ਅਮਰੀਕਾ ਦੇ ਸੂਬੇ ਸ਼ਿਕਾਗੋ ਵਿੱਚ 7 ਲੋਕਾਂ ਦੀ ਜਾਨ ਲੈ ਲਈ ਹੈ। ਅਮਰੀਕਾ ਦੇ ਸ਼ਿਕਾਗੋ ਵਿੱਚ ਸੋਮਵਾਰ ਨੂੰ ਦੋ ਵੱਖ-ਵੱਖ ਗੋਲੀਬਾਰੀ ਵਿੱਚ ਸੱਤ ਲੋਕਾਂ ਦੀ ਇੱਥੇ ਮੌਤ ਹੋ ਗਈ। ਪੁਲਿਸ ਨੇ ਹਥਿਆਰਾਂ ਸਮੇਤ ਫਰਾਰ ਹੋਏ ਇਕ ਸਿਰ ਫਿਰੇ ਹਮਲਾਵਰ ਪਾਗਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਇਹ ਹਾਦਸਾ ਸੋਮਵਾਰ ਨੂੰ ਸ਼ਿਕਾਗੋ, ਦੇ ਇਲੀਨੋਇਸ ਸੂਬੇ ਦੇ ਜੋਲੀਏਟ ਦੇ ਇਲਾਕੇ ਵੈਸਟ ਏਕਰਸ ਰੋਡ ਦੇ 2200 ਬਲਾਕ ਵਿੱਚ ਵਾਪਰਿਆ। ਅਜਿਹਾ ਲੱਗਦਾ ਹੈ ਕਿ ਉਕਤ ਵਿਅਕਤੀ ਨੇ ਪੀੜਤ ਪਰਿਵਾਰਾਂ ਦੇ ਘਰਾਂ ‘ਚ ਦਾਖਲ ਹੋ ਕੇ ਗੋਲੀਆਂ ਚਲਾਈਆਂ। ਜਦੋਂ ਕਿ ਸਥਾਨਕ ਮੀਡੀਆ ਚੈਨਲ ਕਹਿ ਰਹੇ ਹਨ ਕਿ ਘਟਨਾ ਵਿਚ ਦੋ ਪਰਿਵਾਰਾਂ ਦੇ ਸੱਤ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਸਥਾਨਕ ਪੁਲਿਸ ਨੇ ਮ੍ਰਿਤਕਾਂ ਦੀ ਗਿਣਤੀ ਸਪੱਸ਼ਟ ਨਹੀਂ ਕੀਤੀ। ਦੂਜੇ ਪਾਸੇ ਪੁਲਿਸ ਨੇ ਮੁਲਜ਼ਮ ਦੀ ਪਛਾਣ 23 ਸਾਲਾ ਦੇ ਰੋਮੀਓ ਨੈਂਸ ਦੇ ਵਜੋਂ ਕੀਤੀ ਹੈ।ਮੰਨਿਆ ਜਾ ਰਿਹਾ ਹੈ ਕਿ ਉਹ ਪੀੜ੍ਹਤ ਪਰਿਵਾਰਾਂ ਨੂੰ ਉਹ ਜਾਣਦਾ ਹੈ। ਘਟਨਾ ਤੋਂ ਬਾਅਦ ਨੌਜਵਾਨ ਕਾਰ ਵਿੱਚ ਫਰਾਰ ਹੋ ਗਿਆ। ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਕਿ ਉਹ ਹੋਰ ਕਤਲੇਆਮ ਕਰਦਾ। ਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਕੇ ਮ੍ਰਿਤਕ ਪਾਇਆ ਗਿਆ।