Tuesday, May 14, 2024
17.5 C
Vancouver

ਅਮਰ ਮਿਊਜ਼ਿਕ ਅਕੈਡਮੀ ਵਲੋਂ ਸਰੀ ਵਿੱਚ ਤਬਲਾ ਵਾਦਨ ਵਕਰਸ਼ਾਪ ਸ਼ੁਰੂ

ਸਰੀ : ਪੰਜਾਬ ਘਰਾਣੇ ਦੇ ਵਿਸ਼ਵ ਪ੍ਰਸਿੱਧ ਉਸਤਾਦ ਅੱਲਾ ਰੱਖਾ ਖਾਨ ਸਾਹਿਬ ਦੇ ਸ਼ਗਿਰਦ ਕੁਲਵਿੰਦਰ ਸਿੰਘ ਮੁਹਾਲੀ ਵਾਲੇ ਅੱਜ ਕਲ੍ਹ ਕੈਨੇਡਾ ਆਏ ਹੋਏ ਹਨ। ਸ. ਕੁਲਵਿੰਦਰ ਸਿੰਘ ਜੀ ਵਲੋਂ 28 ਦਸੰਬਰ ਦਿਨ ਵੀਰਵਾਰ ਤੋਂ ਤਬਲਾ ਵਾਦਨ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ। ਇਹ ਵਰਕਸ਼ਾਪ ਅਮਰ ਮਿਊਜ਼ਿਕ ਅਕੈਡਮੀ 13376-80 ਐਵਨਿਊ ਸਰੀ ਵਿਖੇ ਸ਼ਾਮ 3 ਵਜੇ ਤੋਂ 5 ਵਜੇ ਤੱਕ ਲਗਾਈ ਜਾ ਰਹੀ ਹੈ। ਤਬਲਾ ਵਾਦਨ ਦੇ ਸ਼ੌਕੀਨ ਅਤੇ ਵਿਦਿਆਰਥੀ ਇਸ ਵਰਕਸ਼ਾਪ ਦਾ ਲਾਹਾ ਲੈਣ ਲਈ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਅਮਰੀਕ ਸਿੰਘ ਫੁੱਲ : 778-898-5052 ਜਾਂ ਅਮਰਜੀਤ ਸਿੰਘ 778-883-2627, ਗੁਰਮੀਤ ਕੌਰ 604-763-4058 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਆਨ ਲਾਈਨ ਤਬਲਾ ਸਿੱਖਣ ਲਈ ਸੰਪਰਕ ਕਰ ਸਕਦੇ ਹੋ 011-91-98151-12898