Tuesday, June 24, 2025
13.9 C
Vancouver

ਸਰੀ ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਕੀਤਾ ਗਿਆ ਉਦਘਾਟਨ

ਸਰੀ, (ਹਰਦਮ ਮਾਨ): ਬੀਤੇ ਦਿਨ ਸਰੀ ਵਿਖੇ ‘ਮੇਡ ਇਨ ਇੰਡੀਆ’ ਬਿਲਡਿੰਗ (8312-128 ਸਟਰੀਟ) ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਉਦਘਾਟਨ ਹੋਇਆ। ਉਦਘਾਟਨ ਮੌਕੇ ਸਟੂਡੀਓ ਦੀ ਮਾਲਕ ਸੁਚਿਤਾ ਕੰਡਾ, ਰਾਜੇਸ਼ ਕੁਮਾਰ ਕੰਡਾ, ਹਰਦੇਵ ਸਿੰਘ, ਸਨੈਨਾ ਕੰਡਾ, ਗੁਰਪ੍ਰੀਤ ਸਿੰਘ, ਬਬੀਤਾ ਕੰਡਾ, ਸਾਧਿਕਾ ਕੰਡਾ, ਅਭਿਸ਼ੇਕ ਕੰਡਾ, ਬਹੁਤ ਸਾਰੇ ਪਰਿਵਾਰਕ ਦੋਸਤ ਅਤੇ ਰਿਸ਼ਤੇਦਾਰ ਮੌਜੂਦ ਸਨ।
ਸੁਚਿਤਾ ਕੰਡਾ ਨੇ ਦੱਸਿਆ ਹੈ ਕਿ ਇਸ ਬਿਊਟੀ ਸਟੂਡੀਓ ਵਿਚ ਫੇਸੀਅਲ, ਹੇਅਰ ਟਰੀਟਮੈਂਟ, ਵੈਕਸਿੰਗ, ਨੇਲਜ਼, ਮੇਕਅੱਪ, ਥਰੈਡਿੰਗ ਆਦਿ ਸੇਵਾਵਾਂ ਉਪਲਬਧ ਹੋਣਗੀਆਂ। ਗਰੈਂਡ ਓਪਨਿੰਗ ਹੋਣ ਕਰ ਕੇ ਜੂਨ ਮਹੀਨੇ ਵਿਚ ਸਾਰੀਆਂ ਸੇਵਾਵਾਂ ਉਪਰ 20 ਪ੍ਰਤੀਸ਼ਤ ਡਿਸਕਾਊਂਟ ਦਿੱਤਾ ਜਾਵੇਗਾ।