Friday, April 4, 2025
12.6 C
Vancouver

ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਸ. ਬਲਤੇਜ ਸਿੰਘ ਢਿੱਲੋਂ ਢਿੱਲੋ ਨੇ ਸੈਨਟਰ ਵਜੋਂ ਅਹੁਦਾ ਸੰਭਾਲਿਆ

ਸਰੀ, (ਡਾ. ਗੁਰਵਿੰਦਰ ਸਿੰਘ): ਕੈਨੇਡਾ ਦੇ ਇਤਿਹਾਸ ਵਿੱਚ ਸਿੱਖਾਂ ਲਈ ਵਿਸ਼ੇਸ਼ ਕਰਕੇ ਅਤੇ ਬਹੁਤ ਸੱਭਿਆਚਾਰਕ ਢਾਂਚੇ ਵਜੋਂ ਆਮ ਕਰਕੇ, ਇਹ ਪੰਨਾ ਸੁਨਹਿਰੀ ਹੋ ਨਿਬੜਿਆ, ਜਦੋਂ ਸਿੱਖ ਭਾਈਚਾਰੇ ਦੀ ਸ਼ਖਸੀਅਤ ਬਲਤੇਜ ਸਿੰਘ ਢਿੱਲੋ ਨੇ ਕੈਨੇਡਾ ਦੇ ਸੈਨੇਟਰ ਵਜੋਂ ਅਹੁਦਾ ਸੰਭਾਲਿਆ ਹੈ। ਸਿਰਫ ਕੈਨੇਡਾ ਹੀ ਨਹੀਂ, ਬਲਕਿ ਸੰਸਾਰ ਭਰ ‘ਚ ਵੱਸਦੇ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਧਰਤੀ ‘ਤੇ ਰੌਇਲ ਕੈਨੇਡੀਅਨ ਮੌਂਟਿਡ ਪੁਲਿਸ ੍ਰਛੰਫ ਦੇ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਸ. ਬਲਤੇਜ ਸਿੰਘ ਢਿੱਲੋ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ, ਕੈਨੇਡਾ ਦੇ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ। ਸੰਨ 1991 ਵਿੱਚ ਬਲਤੇਜ ਸਿੰਘ ਢਿੱਲੋ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕੈਨੇਡਾ ਦੀ ਪੁਲਿਸ ਵਿੱਚ ਦਸਤਾਰ ਸਜਾਉਣ ਵਾਲੇ ਪਹਿਲੇ ਅਧਿਕਾਰੀ ਬਣੇ ਸਨ।ਉਹ 16 ਸਾਲ ਦੀ ਉਮਰੇ ਆਪਣੇ ਮਾਤਾ ਜੀ ਤੇ ਭੈਣਾਂ ਨਾਲ ਕੈਨੇਡਾ ਦੀ ਧਰਤੀ ‘ਤੇ ਆਏ ਅਤੇ ਲੰਮੇ ਸੰਘਰਸ਼ ਵਿੱਚੋਂ ਦੀ ਲੰਘੇ। ਇੱਥੇ ਵੱਡੇ ਭਾਈ ਤੇ ਭਰਜਾਈ ਦੇ ਸਹਿਯੋਗ ਨਾਲ ਉਹ ਅਗਾਂਹ ਵਧਦੇ ਗਏ। ਨਸਲਵਾਦੀ ਮੁਸ਼ਕਲਾਂ ਵਿੱਚੋਂ ਦੀ ਲੰਘ ਕੇ ਉਹ ਜ਼ਿੰਦਗੀ ਦੇ ਉੱਚੇ ਥਾਂ ‘ਤੇ ਪਹੁੰਚੇ। ਕੈਨੇਡਾ ਵਸਦੇ ਸਿੱਖਾਂ ਸਮੇਤ, ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਜਿਹੇ ਵਿਅਕਤੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੈਨੇਟਰ ਚੁਣਿਆ ਹੈ। ਸੈਨੇਟਰ ਦੀ ਉਪਾਧੀ ਕੈਨੇਡਾ ਵਿੱਚ ਉੱਪਰਲੇ ਸਦਨ ਵਿੱਚ ਸਨਮਾਨਯੋਗ ਮੰਨੀ ਜਾਂਦੀ ਹੈ।
ਸ. ਬਲਤੇਜ ਸਿੰਘ ਢਿੱਲੋ ਬੇਹੱਦ ਨਰਮ, ਸਾਦੇ, ਗੁਰਬਾਣੀ ਨਾਲ ਜੁੜੇ ਅਤੇ ਕੈਨੇਡਾ ਦੇ ਬਹੁ ਸੱਭਿਆਚਾਰਕ ਢਾਂਚੇ ਦੇ ਪ੍ਰਤੀਕ ਵਜੋਂ ਮੰਨੇ ਜਾਂਦੇ ਹਨ। ਉਹ ਅਕਸਰ ਗੁਰਮਤਿ ਦੇ ਆਸ਼ੇ ਅਨੁਸਾਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਕਰਨ ਦੇ ਨਾਲ-ਨਾਲ, ਵਿਆਹ-ਸ਼ਾਦੀਆਂ ਅਤੇ ਹੋਰਨਾਂ ਸਮਾਗਮਾਂ ਵਿੱਚ ਸੰਗਤਾਂ ਨੂੰ ਸੰਬੋਧਨ ਵੀ ਕਰਦੇ ਰਹਿੰਦੇ ਹਨ। ਸਰਦਾਰ ਬਲਤੇਜ ਸਿੰਘ ਢਿੱਲੋ ਦੀ ਕੈਨੇਡਾ ਦੇ ਸੈਨੇਟਰ ਵਜੋਂ ਨਿਯੁਕਤੀ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ ਅਤੇ ਸਮੂਹ ਕੈਨੇਡਾ ਵਾਸੀਆਂ ਦਾ ਧੰਨਵਾਦ ਹੈ, ਜਿਨਾਂ ਨੇ ਸਿੱਖੀ ਦੇ ਜਜ਼ਬੇ ਨੂੰ ਸਮਰਪਿਤ ਆਲਾ ਦਰਜੇ ਦੇ ਅਫਸਰ ਅਤੇ ਸਾਊ ਇਨਸਾਨ ਨੂੰ ਇਸ ਮੁਕਾਮ ਤੱਕ ਪਹੁੰਚਾਇਆ।