Saturday, April 5, 2025
11.6 C
Vancouver

ਸਰੀ ਨੇ ਸੂਬਾਈ ਹਾਊਸਿੰਗ ਟੀਚਿਆਂ ਨੂੰ ਪਾਰ ਕੀਤਾ

 

ਸਰੀ, (ਏਕਜੋਤ ਸਿੰਘ): ਸਰੀ ਸ਼ਹਿਰ ਨੇ ਸੂਬਾਈ ਹਾਊਸਿੰਗ ਟੀਚਿਆਂ ਤੋਂ ਵੀ ਵੱਧ ਘਰ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਸੂਬਾ ਸਰਕਾਰ ਦੁਆਰਾ ਨਿਰਧਾਰਤ ਟੀਚਿਆਂ ਤਹਿਤ, ਸਰੀ ਨੇ ਪਹਿਲੇ ਛੇ ਮਹੀਨਿਆਂ ਵਿੱਚ 2,567 ਨਵੇਂ ਹਾਊਸਿੰਗ ਯੂਨਿਟ ਤਿਆਰ ਕਰ ਦਿੱਤੇ ਹਨ, ਜਦਕਿ 10,096 ਹੋਰ ਯੂਨਿਟਾਂ ਦੀ ਪ੍ਰਕਿਰਿਆ ਅੱਗੇ ਵਧ ਰਹੀ ਹੈ। ਇਹ ਉਪਰਾਲੇ 2029 ਤੱਕ 27,256 ਨਵੇਂ ਯੂਨਿਟਾਂ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਣਗੇ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ, ”ਸਾਨੂੰ ਮਾਣ ਹੈ ਕਿ ਅਸੀਂ ਹਾਊਸਿੰਗ ਟੀਚਿਆਂ ਤੋਂ ਅੱਗੇ ਨਿਕਲ ਰਹੇ ਹਾਂ, ਪਰ ਸਾਡੀ ਵਧਦੀ ਕਮਿਊਨਟੀ ਲਈ ਸੂਬਾ ਸਰਕਾਰ ਨੂੰ ਲਾਜ਼ਮੀ ਇਨਫ੍ਰਾਸਟ੍ਰਕਚਰ, ਸਕੂਲ, ਟ੍ਰਾਂਜਟਿ ਅਤੇ ਸਿਹਤ ਸੇਵਾਵਾਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।”
ਸਰੀ ਵਿੱਚ ਕਈ ਹਾਊਸਿੰਗ ਪ੍ਰਾਜੈਕਟ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। 44,300 ਤੋਂ ਵੱਧ ਯੂਨਿਟ ਰੀਜ਼ੋਨਿੰਗ ਪ੍ਰਵਾਨਗੀ ਦੀ ਉਡੀਕ ਵਿੱਚ ਹਨ, ਜਦਕਿ 13,700 ਤੋਂ ਵੱਧ ਯੂਨਿਟ ਉਸਾਰੀ ਪ੍ਰਕਿਰਿਆ ਦੀ ਅਗਲੀ ਸਟੀਜ ਵਿੱਚ ਹਨ। ਸਰੀ ਸ਼ਹਿਰ ਨੇ ਹਾਊਸਿੰਗ ਵਿਕਾਸ ਦੀ ਰਫ਼ਤਾਰ ਵਧਾਉਣ ਲਈ 25 ਤੋਂ ਵੱਧ ਸੁਧਾਰ ਕੀਤੇ ਹਨ, ਜੋ ਪ੍ਰਕਿਰਿਆ ਨੂੰ ਸੁਗਮ ਅਤੇ ਤੇਜ਼ ਬਣਾਉਣ ਵਿੱਚ ਸਹਾਇਕ ਹਨ। ਕੁਝ ਪ੍ਰਮੁੱਖ ਕਦਮ ਇਹ ਹਨ:
ਮਲਟੀ-ਫੈਮਲੀ ਹਾਊਸਿੰਗ ਲਈ ਜਲਦੀ ਖੁਦਾਈ ਇੱਕ ਨਵਾਂ ਪਾਇਲਟ ਪ੍ਰੋਗਰਾਮ ਜੋ ਰੀਜ਼ੋਨਿੰਗ ਤੋਂ ਪਹਿਲਾਂ ਹੀ ਖੁਦਾਈ ਦੀ ਮਨਜ਼ੂਰੀ ਦਿੰਦਾ ਹੈ।
ਹਾਊਸਪਲੈਕਸ ਪਰਮਿਟ ਦੀ ਸੁਗਮ ਪ੍ਰਕਿਰਿਆ ਨਵੀਆਂ ਬਿਲਡਿੰਗ ਪ੍ਰੋਜੈਕਟਾਂ ਲਈ ਫੀਸ ‘ਚ ਕਟੌਤੀ ਅਤੇ ਛੇਤੀ ਪ੍ਰਵਾਨਗੀ।
ਡਿਵੈਲਪਮੈਂਟ ਪਰਮਿਟ ਪ੍ਰਕਿਰਿਆ ਦੀ ਤੇਜ਼ੀ ਨਵੇਂ ਪਰਮਿਟ ਟਾਈਮਲਾਈਨ ਵਿੱਚ 30% ਦੀ ਘਟੌਤ ਕਰਕੇ ਕੰਮ ਤੁਰੰਤ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ।
ਇੰਸੈਂਟਿਵ ਪ੍ਰੋਗਰਾਮ ਨਾਨ-ਮਾਰਕੀਟ ਰੈਂਟਲ ਹਾਊਸਿੰਗ ਅਤੇ ਰੈਪਿਡ ਟ੍ਰਾਂਜਟਿ ਹਾਊਸਿੰਗ ਪ੍ਰਾਜੈਕਟਾਂ ਲਈ ਵਿਸ਼ੇਸ਼ ਯੋਜਨਾਵਾਂ।
ਡਿਵੈਲਪਮੈਂਟ ਟਾਸਕ ਫੋਰਸ ਦੇ ਚੇਅਰ ਪ੍ਰਦੀਪ ਕੂਨਰ ਨੇ ਕਿਹਾ, ”ਸਾਨੂੰ ਸਿਰਫ਼ ਹਾਊਸਿੰਗ ਟੀਚਿਆਂ ਨੂੰ ਪੂਰਾ ਕਰਨਾ ਨਹੀਂ, ਬਲਕਿ ਇਹ ਵੀ ਯਕੀਨੀ ਬਣਾਉਣਾ ਹੈ ਕਿ ਸਰੀ ਵਿੱਚ ਨਵੇਂ ਵਸਨੀਕਾਂ ਲਈ ਬਿਹਤਰ ਜੀਵਨ ਪੱਧਰ ਹੋਵੇ।”
ਸ਼ਹਿਰ ਦੀ ਇਹ ਉਨ੍ਹਾਂ ਉਪਰਾਲਿਆਂ ‘ਚੋਂ ਇੱਕ ਹੈ, ਜੋ ਸਰੀ ਨੂੰ ਪ੍ਰਾਵਾਂਸ਼ੀਅਲ ਹਾਊਸਿੰਗ ਨੀਤੀ ਦੇ ਆਗੂ ਸ਼ਹਿਰਾਂ ‘ਚੋਂ ਇੱਕ ਬਣਾਉਂਦੇ ਹਨ। This report was written by Ekjot Singh as part of the Local Journalism Initiative.