Friday, April 4, 2025
12.6 C
Vancouver

ਰੱਬ

 

ਰੱਬ ਹੈ ਇਕ ਅਜਿਹੀ ਤਾਕਤ,
ਹਰ ਸ਼ੈਅ ‘ਚ ਜੋ ਆਉਣ ਵਿਆਪਕ।
ਹਰ ਸ਼ੈਅ ‘ਤੇ ਓਹ ਦਾ ਹੀ ਨੂਰ,
ਵੇਖ-ਵੇਖ ਜਿਹਨੂੰ ਆਵੇ ਸਰੂਰ।

ਜੀਵ-ਜੰਤ ਵਿੱਚ ਓਹ ਦਾ ਵਾਸ,
ਨਾ ਕਿਤੇ ਲੱਭਣਾ ਹੋਰ ਨਿਵਾਸ।
ਸਵਾਸ-ਸਵਾਸ ‘ਚ ਚੱਕਰ ਲਾਵੇ,
ਤਾਂ ਹੀਂ ਤਾਂ ਓਹ ਰੱਬ ਕਹਾਵੇ।

ਨਾ ਓਹਦੇ ਜਿਹਾ ਕੋਈ ਹੋਰ,
ਕਾਹਨੂੰ ਐਵੇਂ ਮਚਾਵੇਂ ਸ਼ੋਰ।
ਓਹ ਨੂੰ ਨਾ ਕਦੀ ਸਮਝੀਂ ਦੂਰ,
ਪਲ-ਪਲ ਰਹਿੰਦਾ ਨਾਲ ਹਜ਼ੂਰ।

ਓਹ ਦੀ ਸਿਫਤ ਸੁਣਾਵਾਂ ਕਿੱਦਾਂ,
ਲਫਜ਼ਾਂ ਵਿੱਚ ਫੁਰਮਾਵਾਂ ਕਿੱਦਾਂ।
ਨਾ ਇਹ ਮੇਰੇ ਵੱਸ ਦੀ ਗੱਲ,
ਧਿਆਨ ਲਗਾਉਣਾ ਓਹਦੇ ਵੱਲ।

ਵਿੱਚ ਖ਼ਿਆਲੀਂ ਓਹੀਓ ਆਵੇ,
ਸ਼ਬਦਾਂ ਦੇ ਸੰਗ ਬਾਤਾਂ ਪਾਵਾ।
ਸ਼ਬਦ-ਸ਼ਬਦ ਫੁਰਮਾ ਜਾਂਦਾ ਓਹ,
ਇਕ ਕਵਿਤਾ ਨਵੀਂ ਲਿਖਾ ਜਾਂਦਾ ਓਹ।

ਪਰ ਆਪਣਾ ਆਪ ਛੁਪਾ ਜਾਂਦਾ ਓਹ,
ਬਨਾਰਸੀ ਦਾਸ ਨਾਂਅ ਲਾ ਜਾਂਦਾ ਓਹ।
ਓਹ ਦੀ ਹੀ ਹੈ ਇਹ ਸਭ ਮਾਇਆ,
ਰੱਬ ਕਹਿ ਜਿਹਨੂੰ ਅਸੀਂ ਬੁਲਾਇਆ।
ਲਿਖਤ : ਬਨਾਰਸੀ ਦਾਸ
ਮੋ: 94635-05286