ਸਾਥੀ ਨਾਨਕ ਦਾ ਮਰਦਾਨਾ
ਮਾਂ ਨੇ ਨਾਂ ਰਖਿਆ ਮਰਜਾਣਾ
ਮਰਦਾਨਾ ਬਾਬੇ ਆਖ ਬੁਲਾਇਆ
ਸਾਥੀ ਜਿੰਦ ਦਾ ਬਾਬੇ ਬਣਾਇਆ
ਮਿੱਠੀ ਜਦੋੰ ਰਬਾਬ ਵਜਾਉਂਦਾ
ਦਿਲਾਂ ਵਿੱਚ ਸ਼ਹਿਦ ਘੋਲ਼ਦਾ
ਬਾਬਾ ਬਾਣੀ ਜਦ ਸੀ ਰਚਦਾ
ਸੁਰਾਂ ਵਿੱਚ ਮਰਦਾਨਾ ਤੋਲਦਾ
ਉਮਰ ਨਾਨਕ ਨਾਲੋਂ ਲੰਮੇਰੀ
ਮਨ ਵਿੱਚ ਕੋਈ ਨਾ ਹੇਰਾਫੇਰੀ
ਉਂਗਲ ਜਦ ਵੀ ਤਾਰ ਤੇ ਫਿਰਦੀ
ਚਾਨਣੀਂ ਚੰਨ ਦੇ ਵਿੱਚੋਂ ਕਿਰਦੀ
ਕਿਰਤੀ ਹੱਥ ਤਾਰ ਤੇ ਵੱਜਦਾ
ਉਦੋਂ ਰਬਾਬੀ ਸਾਜ਼ ਬੋਲਦਾ
ਬਾਬਾ ਬਾਣੀ ਜਦ ਸੀ ਰਚਦਾ
ਸੁਰਾਂ ਵਿੱਚ ਮਰਦਾਨਾ ਤੋਲਦਾ
ਨਾਨਕ ਨਾਲ਼ ਗਿਆ ਸੀ ਕਾਬੇ
ਨਿੱਚਿਓਂ ਊਚ ਕਰਿਆ ਸੀ ਬਾਬੇ
ਦੁੱਖ ਦੁਨੀਆਂ ਦੇ ਜਾ ਕੇ ਸੁਣਦਾ
ਬੁਣਤੀ ਵਿੱਚ ਵਿਚਾਰਾਂ ਬੁਣਦਾ
ਹਰ ਕਦਮ ਮਰਦਾਨਾ ਤੁਰਦਾ
ਕਦਮ ਤੋਂ ਕਦੇ ਨਾ ਡੋਲਦਾ
ਬਾਬਾ ਬਾਣੀ ਜਦ ਸੀ ਰਚਦਾ
ਸੁਰਾਂ ਵਿੱਚ ਮਰਦਾਨਾ ਤੋਲਦਾ
ਛਾਣੇ ਜਿੰਦ ਵਿੱਚ ਜੰਗਲ ਬੇਲੇ
ਡੋਲੇ ਕਦੇ ਨਾ ਗੂਰੂ ਤੇ ਚੇਲੇ
ਬਰਫ਼ਾਂ ਰੇਤੇ ਸਭ ਕੁਝ ਗਾਹ ਲੇ
ਕਈ ਸੱਜਣ ਠੱਗ ਮਨਾ ਲਏ
ਹੁਣ ਸਜ਼ਦਾ “ਜੀਤ’ ਐ ਕਰਦਾ
ਲਿਖਤ ਵਿੱਚ ਸੱਚ ਹੈ ਬੋਲਦਾ
ਬਾਬਾ ਬਾਣੀ ਜਦ ਸੀ ਰਚਦਾ
ਸੁਰਾਂ ਵਿੱਚ ਮਰਦਾਨਾ ਤੋਲਦਾ
ਲਿਖਤ : ਸਰਬਜੀਤ ਸਿੰਘ ਨਮੋਲ਼
ਸੰਪਰਕ : 98773-58044