ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਅਰਬ ਅਮੀਰਾਤ (ੂਅਓ) ਨਾਲ 200 ਅਰਬ ਡਾਲਰ (17 ਲੱਖ ਕਰੋੜ ਰੁਪਏ) ਦੇ ਵਿਸ਼ਾਲ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਦੋਵਾਂ ਦੇਸ਼ਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਅੀ) ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਮਝੌਤੇ ਨੇ ਖਾੜੀ ਖੇਤਰ ਵਿੱਚ ਕੁੱਲ ਨਿਵੇਸ਼ ਸਮਝੌਤਿਆਂ ਨੂੰ 2 ਟ੍ਰਿਲੀਅਨ ਡਾਲਰ (171 ਲੱਖ ਕਰੋੜ ਰੁਪਏ) ਤੋਂ ਵੱਧ ਦਾ ਬਣਾ ਦਿੱਤਾ ਹੈ।
ਟਰੰਪ ਨੇ ਕਿਹਾ ਕਿ ਇਹ ਸੌਦੇ ਅਮਰੀਕੀ ਨਾਗਰਿਕਾਂ ਲਈ ਬਾਜ਼ਾਰ ਦੇ ਨਵੇਂ ਮੌਕੇ ਪੈਦਾ ਕਰਨਗੇ, ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ੂਅਓ ਨਾਲ ਇਹ ਸਹਿਯੋਗ ਅਮਰੀਕੀ ਅਰਥਵਿਵਸਥਾ ਨੂੰ ਵਧਾਉਣ ਅਤੇ ਨਵੀਆਂ ਤਕਨੀਕਾਂ, ਖਾਸ ਕਰਕੇ ਅੀ, ਵਿੱਚ ਅਗਵਾਈ ਕਰਨ ਵਿੱਚ ਮਦਦ ਕਰੇਗਾ। ”ਇਹ ਸਮਝੌਤਾ ਅਮਰੀਕਾ ਅਤੇ ੂਅਓ ਦੇ ਸਾਂਝੇ ਭਵਿੱਖ ਲਈ ਇੱਕ ਮੀਲ ਪੱਥਰ ਹੈ,” ਟਰੰਪ ਨੇ ਕਿਹਾ।
ਟਰੰਪ ਮਿਡਲ ਈਸਟ ਦੇ ਆਪਣੇ ਦੌਰੇ ਦੇ ਆਖਰੀ ਦਿਨ ਅਬੂ ਧਾਬੀ ਦੇ ਜ਼ਾਇਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਸਨ, ਜਿੱਥੇ ੂਅਓ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਹਿਆਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਆਰਥਿਕ ਸਹਿਯੋਗ, ਤਕਨੀਕੀ ਨਵੀਨਤਾ, ਅਤੇ ਖੇਤਰੀ ਸਥਿਰਤਾ ‘ਤੇ ਚਰਚਾ ਕੀਤੀ। ਅੀ ਵਿੱਚ ਸਹਿਯੋਗ ਨੂੰ ਖਾਸ ਤੌਰ ‘ਤੇ ਤਰਜੀਹ ਦਿੱਤੀ ਗਈ, ਕਿਉਂਕਿ ਦੋਵੇਂ ਦੇਸ਼ ਇਸ ਖੇਤਰ ਵਿੱਚ ਵਿਸ਼ਵ ਅਗਵਾਈ ਦੀ ਦੌੜ ਵਿੱਚ ਹਨ।
ਸੋਸ਼ਲ ਮੀਡੀਆ, ਖਾਸ ਕਰਕੇ ਯ ‘ਤੇ, ਇਸ ਸਮਝੌਤੇ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਉਪਭੋਗਤਾਵਾਂ ਨੇ ਇਸ ਨੂੰ ਅਮਰੀਕਾ ਅਤੇ ਖਾੜੀ ਦੇਸ਼ਾਂ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਦਾ ਸੰਕੇਤ ਮੰਨਿਆ। ਇੱਕ ਉਪਭੋਗਤਾ ਨੇ ਲਿਖਿਆ, ”ਟਰੰਪ ਦੀ ਇਹ ਡੀਲ ਅਮਰੀਕੀ ਅਰਥਵਿਵਸਥਾ ਲਈ ਗੇਮ-ਚੇਂਜਰ ਹੈ। ਅੀ ਅਤੇ ਨਿਵੇਸ਼ ਵਿੱਚ ੂਅਓ ਨਾਲ ਸਹਿਯੋਗ ਨਵੀਆਂ ਸੰਭਾਵਨਾਵਾਂ ਖੋਲ੍ਹੇਗਾ।” ਹਾਲਾਂਕਿ, ਕੁਝ ਨੇ ਸਵਾਲ ਉਠਾਇਆ ਕਿ ਇਸ ਸੌਦੇ ਦੇ ਲੰਬੇ ਸਮੇਂ ਦੇ ਨਤੀਜੇ ਅਤੇ ਖੇਤਰੀ ਸਿਆਸਤ ‘ਤੇ ਅਸਰ ਕੀ ਹੋਵੇਗਾ।
UAE, ਜੋ ਪਹਿਲਾਂ ਹੀ ਤਕਨੀਕ ਅਤੇ ਨਵੀਨਤਾ ਦਾ ਕੇਂਦਰ ਹੈ, ਅੀ ਵਿੱਚ ਨਿਵੇਸ਼ ਨੂੰ ਆਪਣੀ ਅਰਥਵਿਵਸਥਾ ਦੇ ਵਿਭਿੰਨੀਕਰਨ ਦੀ ਰਣਨੀਤੀ ਦਾ ਹਿੱਸਾ ਮੰਨਦਾ ਹੈ। ਅਬੂ ਧਾਬੀ ਅਤੇ ਦੁਬਈ ਵਰਗੇ ਸ਼ਹਿਰ ਪਹਿਲਾਂ ਹੀ ਅੀ ਅਤੇ ਸਮਾਰਟ ਤਕਨੀਕਾਂ ਵਿੱਚ ਵੱਡੇ ਨਿਵੇਸ਼ ਕਰ ਰਹੇ ਹਨ। ਇਸ ਸਮਝੌਤੇ ਨਾਲ ਅਮਰੀਕੀ ਕੰਪਨੀਆਂ ਨੂੰ ੂਅਓ ਦੇ ਬਾਜ਼ਾਰ ਵਿੱਚ ਨਵੇਂ ਮੌਕੇ ਮਿਲਣ ਦੀ ਉਮੀਦ ਹੈ।
ਟਰੰਪ ਨੇ ਯੂ.ਏ.ਈ. ਨਾਲ ਕੀਤੇ 200 ਅਰਬ ਡਾਲਰ ਦੇ ਸਮਝੌਤੇ, ਏ.ਆਈ. ਸਹਿਯੋਗ ‘ਤੇ ਜ਼ੋਰ
