Wednesday, June 25, 2025
19 C
Vancouver

ਕੈਨੇਡਾ ਵਿੱਚ ਫਿਰੌਤੀ ਅਤੇ ਧਮਕੀਆਂ ਦੇ ਮਾਮਲੇ ਵਧੇ

ਸਿੱਖ ਭਾਈਚਾਰੇ ਨੂੰ ਖਾਸ ਤੌਰ ‘ਤੇ ਬਣਾਇਆ ਜਾ ਰਿਹਾ ਨਿਸ਼ਾਨਾ
ਵੈਨਕੂਵਰ : ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਾਲੀਆ ਘਟਨਾਵਾਂ ਨੇ ਸੂਬਾਈ ਹੀ ਨਹੀਂ, ਸਗੋਂ ਕੌਮੀ ਪੱਧਰ ‘ਤੇ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਸਵਾਲ ਇਹ ਨਹੀਂ ਕਿ ਇਹ ਹਮਲੇ ਹੋ ਰਹੇ ਹਨ ૷ ਸਵਾਲ ਇਹ ਹੈ ਕਿ ਇਹ ਕੌਣ ਕਰਵਾ ਰਿਹਾ ਹੈ ਅਤੇ ਕਿਉਂ?
ਸਰੀ (ਬੀ.ਸੀ.), ਬ੍ਰੈਂਪਟਨ (ਓਨਟਾਰੀਓ), ਓਕਵਿਲ, ਐਡਮੰਟਨ, ਕੈਲਗਰੀ ਅਤੇ ਵੈਨਕੂਵਰ ਵਰਗੀਆਂ ਸਥਾਨਾਂ ਉੱਤੇ ਸਿੱਖਾਂ ਦੀਆਂ ਦੁਕਾਨਾਂ, ਰੈਸਟੋਰੈਂਟਾਂ, ਗੈਸ ਸਟੇਸ਼ਨਾਂ ਅਤੇ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਦੀ ਲੰਬੀ ਲੜੀ ਸਾਹਮਣੇ ਆਈ ਹੈ। ਕਈ ਵਪਾਰੀਆਂ ਨੂੰ ਫ਼ੋਨਾਂ ਰਾਹੀਂ ਫਿਰੌਤੀ ਮੰਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿੱਥੇ ਫ਼ੋਨ ਕਰ ਕੇ ਆਖਿਆ ਗਿਆ ਕਿ ”ਜੇ ਤੂੰ ਸਾਡੀ ਗੱਲ ਨਹੀਂ ਸੁਣੀ, ਤਾਂ ਅੱਗ ਲੱਗਣੀ ਹੈ ਤੇਰੀ ਦੁਕਾਨ ਨੂੰ।”
ਇਹ ਸਿਰਫ ਧਮਕੀਆਂ ਤੱਕ ਸੀਮਿਤ ਨਹੀਂ ਰਹੀਆਂ। ਕਈ ਜਗ੍ਹਾਂ ‘ਤੇ ਵਾਹਨਾਂ ਨੂੰ ਅੱਗ ਲਾਈ ਗਈ, ਗੋਲੀਬਾਰੀ ਹੋਈ, ਤੇ ਪਰਿਵਾਰਾਂ ਨੂੰ ਭੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਓਕਵਿਲ ਵਿੱਚ ਮਾਰਚ 2025 ਵਿੱਚ ਹੋਈ ਸਿੱਖ ਕਾਰੋਬਾਰੀ ਹਰਜੀਤ ਢੱਡਾ ਦੀ ਦਿਨ ਦਿਹਾਡੇ ਗੋਲੀ ਮਾਰ ਕੇ ਹੱਤਿਆ ਨੇ ਇਸ ਸਾਰੀ ਸਿੱਟੀਏਸ਼ਨ ਨੂੰ ਹੋਰ ਗੰਭੀਰ ਬਣਾ ਦਿੱਤਾ। ਪਰਿਵਾਰ ਨੇ ਦੱਸਿਆ ਕਿ ਹੱਤਿਆ ਤੋਂ ਹਫ਼ਤੇ ਪਹਿਲਾਂ ਹੀ ਢੱਡਾ ਨੇ ਫਿਰੌਤੀ ਦੀ ਧਮਕੀ ਬਾਰੇ ਪੁਲਿਸ ਨੂੰ ਜਾਣੂ ਕਰਾਇਆ ਸੀ।
ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ਼ ਸਥਾਨਕ ਗੈਂਗਸਟਰ ਗਤੀਵਿਧੀਆਂ ਜਾਂ ਵਿਅਕਤੀਗਤ ਰੰਜਿਸ਼ਾਂ ਨਹੀਂ ਦਿਖਾਈਆਂ ਦਿੰਦੀਆਂ। ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਜਾਂਚ ਵਿੱਚ ਇਹ ਸਿੱਟਾ ਨਿਕਲ ਰਿਹਾ ਹੈ ਕਿ ਕਈ ਹਮਲਾਵਰ ਭਾਰਤ ਵਿੱਚ ਮੌਜੂਦ ਗੈਂਗਸਟਰ ਗਿਰੋਹਾਂ ਨਾਲ ਸੰਬੰਧਤ ਹਨ, ਖ਼ਾਸ ਕਰਕੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਮ ਮੁੱਖ ਤੌਰ ‘ਤੇ ਸਾਹਮਣੇ ਆ ਰਹੇ ਹਨ।
ਇੱਕ ਉੱਚ ਪੁਲਿਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ”ਸਾਨੂੰ ਲਗਾਤਾਰ ਇੰਟੈਲੀਜੈਂਸ ਮਿਲ ਰਹੀ ਹੈ ਕਿ ਇਹ ਹਮਲੇ ਸਿਰਫ਼ ਫਿਰੌਤੀ ਲੈਣ ਜਾਂ ਦਬਾਅ ਪੈਦਾ ਕਰਨ ਲਈ ਨਹੀਂ, ਸਗੋਂ ਇੱਕ ਰਾਜਨੀਤਿਕ ਦਬਾਅ ਬਣਾਉਣ ਦੀ ਰਣਨੀਤੀ ਦਾ ਹਿੱਸਾ ਹਨ।”
ਸਿੱਖ ਆਗੂਆਂ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦਿਆਂ ਇਲਜ਼ਾਮ ਲਾਇਆ ਹੈ ਕਿ ਇਹ ਹਮਲੇ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦੇ ਹਨ ਜਿਸ ਵਿੱਚ ਭਾਰਤ ਦੀ ਸਰਕਾਰ ਜਾਂ ਉਸ ਦੀਆਂ ਖੁਫੀਆ ਏਜੰਸੀਆਂ ਗੁਪਤ ਤੌਰ ‘ਤੇ ਭਾਗੀਦਾਰ ਹੋ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਮਲਿਆਂ ਰਾਹੀਂ ਉਹਨਾਂ ਆਵਾਜ਼ਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ ਜੋ ਵਿਦੇਸ਼ਾਂ ਵਿੱਚ ਭਾਰਤ ਸਰਕਾਰ ਦੀ ਨੀਤੀਆਂ ਦਾ ਖਿਲਾਫ਼ ਵਿਰੋਧ ਕਰਦੀਆਂ ਹਨ।
ਕੈਨੇਡੀਅਨ ਸਰਕਾਰ ਨੇ ਕਈ ਵਾਰੀ ਸਿੱਖ ਆਗੂਆਂ ਦੀ ਸੁਰੱਖਿਆ ਵਧਾਉਣ ਦੀ ਗੱਲ ਕੀਤੀ ਹੈ ਪਰ ਮੈਦਾਨੀ ਪੱਧਰ ‘ਤੇ ਇਹ ਕਦਮ ਅਜੇ ਵੀ ਨਾਕਾਫੀ ਸਾਬਤ ਹੋ ਰਹੇ ਹਨ। ੍ਰਛੰਫ ਅਤੇ ਸੂਬਾਈ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਜਾਰੀ ਹੈ, ਪਰ ਹਾਲ ਤੱਕ ਕਿਸੇ ਵੱਡੇ ਨੈਟਵਰਕ ਦੇ ਪਰਦਾਫਾਸ਼ ਹੋਣ ਦੀ ਖ਼ਬਰ ਨਹੀਂ।
ਕੈਨੇਡਾ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਲਈ ਇਹ ਹਮਲੇ ਸਿਰਫ਼ ਸੁਰੱਖਿਆ ਦਾ ਮੁੱਦਾ ਨਹੀਂ, ਸਗੋਂ ਸਮਾਜਕ ਤੇ ਰਾਜਨੀਤਿਕ ਅਸਥਿਰਤਾ ਦਾ ਸੂਤਰ ਬਣ ਰਹੇ ਹਨ। ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕੈਨੇਡਾ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਆਮ ਗੈਂਗਸਟਰ ਅਪਰਾਧਾਂ ਵਜੋਂ ਹੀ ਵੇਖਦੀ ਰਹੇਗੀ ਜਾਂ ਫਿਰ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਪੱਖ ਤੋਂ ਗੰਭੀਰਤਾ ਨਾਲ ਜਾਂਚ ਕਰੇਗੀ?
ਸਿੱਖ ਭਾਈਚਾਰਾ ਹੁਣ ਨਾ ਸਿਰਫ਼ ਨਿਆਂ ਦੀ ਉਮੀਦ ਕਰ ਰਿਹਾ ਹੈ, ਸਗੋਂ ਇਹ ਵੀ ਚਾਹੁੰਦਾ ਹੈ ਕਿ ਉਨ੍ਹਾਂ ਦੀ ਜਾਨ, ਮਾਲ ਅਤੇ ਆਵਾਜ਼ ਦੀ ਰੱਖਿਆ ਕੀਤੀ ਜਾਵੇ ૷ ਕਿਉਂਕਿ ਇਹ ਹਮਲੇ ਹੁਣ ਸਿਰਫ਼ ਗੋਲੀਆਂ ਨਹੀਂ, ਸਗੋਂ ਇੱਕ ਪੂਰੇ ਭਾਈਚਾਰੇ ਉੱਤੇ ਚੁਣੌਤੀ ਹਨ।
ਮਾਰਚ 2025 ਵਿੱਚ ਓਕਵਿਲ, ਓਨਟਾਰੀਓ ਵਿੱਚ ਪ੍ਰਸਿੱਧ ਸਿੱਖ ਕਾਰੋਬਾਰੀ ਹਰਜੀਤ ਢੱਡਾ ਦੀ ਦਿਨ ਦਿਹਾਡੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ, ਇਹ ”ਰਿਵੇਂਜ ਟਾਰਗੇਟ” ਸੀ। ਹਾਲਾਂਕਿ ਪਰਿਵਾਰ ਨੇ ਦੱਸਿਆ ਕਿ ਢੱਡਾ ਨੇ ਕੁਝ ਹਫ਼ਤੇ ਪਹਿਲਾਂ ਫਿਰੌਤੀ ਦੀ ਧਮਕੀ ਰਿਪੋਰਟ ਕੀਤੀ ਸੀ।