ਸਰੀ-ਨਿਊਟਨ (ਏਕਜੋਤ ਸਿੰਘ): ਲਿਬਰਲ ਪਾਰਟੀ ਦੇ ਉਮੀਦਵਾਰ ਸੁੱਖ ਧਾਲੀਵਾਲ ਨੇ ਬੀਤੇ ਕੱਲ੍ਹ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ, ਉਨ੍ਹਾਂ ਕਿਹਾ ਕਿ ਫੈਡਰਲ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਉਹ ਸਰੀ-ਨਿਊਟਨ ਦੇ ਵਾਸੀਆਂ ਦੀ ਆਵਾਜ਼ ਬਣਨ ਲਈ ਮੁੜ ਮੈਦਾਨ ਵਿੱਚ ਉਤਰ ਰਹੇ ਹਨ। ਉਨ੍ਹਾਂ ਨੇ ਆਪਣੇ ਸਮਰਥਕਾਂ ਅਤੇ ਸਮੂਹ ਟੀਮ ਨੂੰ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਮਾਜ ਦੀ ਭਲਾਈ ਲਈ ਆਪਣੀ ਲੜਾਈ ਜਾਰੀ ਰੱਖਣਗੇ।
ਸੁੱਖ ਧਾਲੀਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ, “”ਮੈਂ ਤੁਹਾਡੇ ਹੱਕ ਲਈ ਲੜਨਾ ਜਾਰੀ ਰੱਖਾਂਗਾ, ਮੈਂ ਪਿਛਲੇ ਕਈ ਸਾਲਾਂ ਤੋਂ ਸਰੀ-ਨਿਊਟਨ ਦੀ ਨੁਮਾਇੰਦਗੀ ਕਰ ਰਿਹਾ ਹਾਂ, ਅਤੇ ਮੈਨੂੰ ਆਪਣੇ ਖੇਤਰ ਦੀ ਤਰੱਕੀ, ਸੁਰੱਖਿਆ ਅਤੇ ਭਲਾਈ ਲਈ ਕੰਮ ਕਰਨ ਤੇ ਮਾਣ ਹੈ। ਇਹ ਚੋਣਾਂ ਇੱਕ ਵੱਡਾ ਮੌਕਾ ਹਨ ਸਾਡੀ ਆਵਾਜ਼ ਨੂੰ ਹੋਰ ਵੀ ਮਜ਼ਬੂਤ ਬਣਾਉਣ ਦਾ।”
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ-ਭਲਾਈ, ਵਧੀਆ ਆਵਾਸੀ ਸੁਵਿਧਾਵਾਂ, ਨੌਜਵਾਨਾਂ ਲਈ ਵਧੇਰੇ ਮੌਕੇ ਅਤੇ ਸਮਾਜਿਕ ਸੁਰੱਖਿਆ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਨੇ ਸਰੀ-ਨਿਊਟਨ ਦੀਆਂ ਪਰਵਾਰਕ, ਆਰਥਿਕ ਅਤੇ ਵਪਾਰਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਲਈ ਆਪਣੀ ਯੋਜਨਾ ਪੇਸ਼ ਕਰਨ ਦੀ ਗੱਲ ਵੀ ਕੀਤੀ।
ਸੁੱਖ ਧਾਲੀਵਾਲ ਨੇ ਆਪਣੀ ਚੋਣ ਮੁਹਿੰਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ, “ਜੇ ਤੁਸੀਂ ਸਾਡੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰੋ। ਅਸੀਂ ਸਰੀ-ਨਿਊਟਨ ਦੀ ਆਵਾਜ਼ ਹੋ, ਅਤੇ ਮਿਲ ਕੇ ਇਸ ਖੇਤਰ ਨੂੰ ਹੋਰ ਵੀ ਵਧੀਆ ਬਣਾਵਾਂਗੇ।” ਉਨ੍ਹਾਂ ਨੇ ਸੰਪਰਕ ਲਈ ਈਮੇਲ -ਨਿਡੋਟੲੳਮਸੁਕਹਦਹੳਲਾਿੳਲ.ਚੋਮ ਵੀ ਜਾਰੀ ਕੀਤਾ।
ਸੁੱਖ ਧਾਲੀਵਾਲ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਨਾਲ ਹੀ ਸਰੀ-ਨਿਊਟਨ ਵਿੱਚ ਚੋਣੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਲੋਕ ਉਨ੍ਹਾਂ ਦੇ ਕੰਮ ਦੀ ਸਰਾਹਨਾ ਵੀ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਨੂੰ ਇੱਕ ਵੱਡਾ ਮੁਕਾਬਲਾ ਮੰਨ ਰਹੇ ਹਨ।
ਲਿਬਰਲ ਪਾਰਟੀ ਨੇ ਤੁਰੰਤ ਚੋਣ ਮੁਹਿੰਮ ਦੀ ਰਣਨੀਤੀ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਜਨਤਾ ਨਾਲ ਨਿੱਜੀ ਮਿਲਾਪ, ਸਮੂਹਕ ਈਵੈਂਟ ਅਤੇ ਡੋਰ-ਟੂ-ਡੋਰ ਮੁਹਿੰਮ ਰਾਹੀਂ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਦੀ ਯੋਜਨਾ ਬਣਾਈ ਹੈ। This report was written by Ekjot Singh as part of the Local Journalism Initiative.