Wednesday, April 2, 2025
12.1 C
Vancouver

ਬੇਸ਼ਰਮ ਚੁੱਪ

ਪੰਥ ਸਾਰਾ ਕਲਪਦਾ , ਜਥੇਦਾਰ ਚੁੱਪ ਹੈ
ਨਜ਼ਾਮ ਸਾਰਾ ਤੜਫਦਾ , ਸਰਕਾਰ ਚੁੱਪ ਹੈ

ਪੈਰੀਂ ਪੱਗਾਂ ਰੁਲਦੀਆਂ ਦਾ,ਚਾਰ ਚੁਫੇਰੇ ਸ਼ੋਰ ਹੈ
ਤਖਤਾਂ ਤੇ ਬੈਠਾ ਕੌਮ ਦਾ, ਸਰਦਾਰ ਚੁੱਪ ਹੈ

ਮੁੱਖ ਪੰਨੇ ਤੇ ਛਪੀ ਹੋਈ ਹੈ ,ਵਹੁਟੀ ਸਾਗਰ ਦੀ
ਪਰ ਕਿਸਾਨਾਂ ਵਾਸਤੇ , ਅਖਬਾਰ ਚੁੱਪ ਹੈ

ਗਰੀਬ ਭੁੱਖਾ ਮਰ ਰਿਹਾ , ਅਮੀਰ ਨਜ਼ਾਰੇ ਲੁੱਟਦਾ
ਖੌਰੂ ਪੱਤਝੜ ਪਾਂਵਦੀ , ਬਹਾਰ ਚੁੱਪ ਹੈ

ਨਾਲ ਜੈਕਾਰਿਆਂ ਗੂੰਜਦੀ, ਅੱਜ ਵੀ ਉਹ ਸਰਹੰਦ ਹੈ
ਇਤਿਹਾਸ ਅੱਜ ਵੀ ਬੋਲਦਾ , ਤੇ ਦੀਵਾਰ ਚੁੱਪ ਹੈ

ਸ਼ੁਕਰ ਮਨਾਓ ਹੱਥਾਂ ਨੇ,ਚੱਕੀਆਂ ਨਹੀਂ ਸੰਤਾਲੀਆਂ
ਸ਼ੁਕਰ ਹੈ ਮਿਆਨ ਵਿਚ , ਤਲਵਾਰ ਚੁੱਪ ਹੈ

ਅੱਗ ਲਾਣਾ ਕੀ ਡਾਣਸੀਵਾਲੀਆ,ਐਸੇ ਦੱਸ ਯਰਾਨੇ ਨੂੰ
ਯਾਰ ਭੁੱਖਾ ਮਰ ਰਿਹਾ , ਪਰ ਯਾਰ ਚੁੱਪ ਹੈ
ਲੇਖਕ : ਕੁਲਵੀਰ ਸਿੰਘ ਡਾਨਸੀਵਾਲ
ਸੰਪਰਕ : 778 863 2472