ਸਰੀ, (ਏਕਜੋਤ ਸਿੰਘ): ਆਈ.ਸੀ.ਬੀ.ਸੀ. ਨੇ 3.7 ਮਿਲੀਅਨ ਗਾਹਕਾਂ ਨੂੰ $110 ਦੀ ਰੀਬੇਟ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਰੀਬੇਟ ਜਨਵਰੀ 2025 ਤੱਕ ਮੌਜੂਦ ਮੂਲਕ (ਭੳਸਚਿ) ਇਨਸ਼ੋਰੈਂਸ ਵਾਲੇ ਵਿਆਪਾਰਕ ਅਤੇ ਨਿੱਜੀ ਗਾਹਕਾਂ ਨੂੰ ਮਿਲੇਗੀ।
ਬੀ.ਸੀ. ਦੇ ਲੋਕ ਸੁਰੱਖਿਆ ਮੰਤਰੀ ਅਤੇ ਸਾਲਿਸੀਟਰ ਜਨਰਲ ਗੈਰੀ ਬੈੱਗ ਨੇ 26 ਮਾਰਚ ਨੂੰ ਐਲਾਨ ਕਰਦਿਆਂ ਕਿਹਾ, ”ਇਹ ਰੀਬੇਟ ਇੱਕ ਛੋਟੀ ਤੋਹਫ਼ਾ ਹੈ, ਜੋ ਆਈ.ਸੀ.ਬੀ.ਸੀ.ਵੱਲੋਂ ਆਪਣੇ ਗਾਹਕਾਂ ਨੂੰ ਵਾਪਸ ਦਿੱਤਾ ਜਾ ਰਿਹਾ ਹੈ, ਜਦੋਂ ਅਸੀਂ ਅਰਥਿਕ ਅਸਥਿਰਤਾ ਅਤੇ ਟੈਰਿਫ਼ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ।” ਸਰਕਾਰ ਨੇ ਇਹ $410 ਮਿਲੀਅਨ ਦੀ ਰੀਬੇਟ ਯੋਜਨਾ ਸਾਲ 2025 ਦੇ ਬਜਟ ਦੇ ਹਿੱਸੇ ਵਜੋਂ ਐਲਾਨੀ ਸੀ। ਇਹ ਫਰਵਰੀ 2021 ਤੋਂ ਹੁਣ ਤੱਕ ਆਈ.ਸੀ.ਬੀ.ਸੀ.ਵੱਲੋਂ ਦਿੱਤੀ ਗਈ ਪੰਜਵੀਂ ਰੀਬੇਟ ਹੈ।
ਆਈ.ਸੀ.ਬੀ.ਸੀ.ਦੇ ਪ੍ਰਧਾਨ ਅਤੇ ਸੀ.ਈ.ਓ. ਡੇਵਿਡ ਵੋਂਗ ਮੁਤਾਬਕ, ”ਮਜ਼ਬੂਤ ਨਿਵੇਸ਼ ਮੁਨਾਫਅਿਾਂ ਦੇ ਕਾਰਨ ਅਸੀਂ ਇਹ ਰੀਬੇਟ ਦੇਣ ਦੇ ਯੋਗ ਹੋਏ ਹਾਂ। ਅਸੀਂ ਪਿਛਲੇ ਛੇ ਸਾਲਾਂ ਤੋਂ ਮੁਲਕ ਇਨਸ਼ੋਰੈਂਸ ਰੇਟ ‘ਚ ਕੋਈ ਵਾਧੂ ਨਹੀਂ ਕੀਤੀ ਅਤੇ ਮਜ਼ਬੂਤ ਆਰਥਿਕ ਜਮਾਪੂੰਜੀ ਨੂੰ ਕਾਇਮ ਰੱਖਿਆ ਹੈ।”
ਆਈ.ਸੀ.ਬੀ.ਸੀ. ਨੇ ਦੱਸਿਆ ਕਿ ਰੀਬੇਟ ਉਨ੍ਹਾਂ ਗਾਹਕਾਂ ਨੂੰ ਮਿਲੇਗੀ, ਜਿਨ੍ਹਾਂ ਨੇ 2025 ਦੀ ਸ਼ੁਰੂਆਤ ਵਿੱਚ ਬੀਮਾ ਕਰਵਾਇਆ ਹੋਇਆ ਹੈ। ਗਾਹਕਾਂ ਨੂੰ ਰੀਬੇਟ ਮਿਲਣ ਦੀ ਵਿਧੀ ਉਨ੍ਹਾਂ ਦੇ ਭੁਗਤਾਨ ਤਰੀਕੇ ‘ਤੇ ਨਿਰਭਰ ਕਰੇਗੀ।
ਮਹੀਨਾਵਰ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਅਪਰੈਲ ਵਿੱਚ ਉਨ੍ਹਾਂ ਦੀ ਅਗਲੀ ਕਿਸ਼ਤ ‘ਚ ਵਾਪਸ ਮਿਲੇਗਾ। ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ ਇੱਕ ਮਹੀਨੇ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਡਾਇਰੈਕਟ ਡਿਪਾਜਟਿ ਵਾਲਿਆਂ ਨੂੰ ਤਿੰਨ ਦਿਨਾਂ ਵਿੱਚ ਰਕਮ ਮਿਲ ਜਾਵੇਗੀ। ਚੈਕ ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ ਛੇ ਹਫ਼ਤਿਆਂ ਤੱਕ, ਮਈ ਦੇ ਅਖੀਰ ਤੱਕ, ਇੰਤਜ਼ਾਰ ਕਰਨਾ ਪੈ ਸਕਦਾ ਹੈ।
ਆਈ.ਸੀ.ਬੀ.ਸੀ.ਨੇ ਇਹ ਵੀ ਕਿਹਾ ਕਿ ਇਹ ਰੀਬੇਟ ਸਿਰਫ਼ ਕੈਨੇਡੀਅਨ ਵਪਾਰਕ ਸਹਿਯੋਗੀਆਂ ਰਾਹੀਂ ਦਿੱਤੀ ਜਾ ਰਹੀ ਹੈ, ਜਦਕਿ ਅਮਰੀਕੀ ਵਪਾਰਕ ਨੀਤੀਆਂ ਦੀ ਸਮੀਖਿਆ ਜਾਰੀ ਹੈ।
ਇਸ ਨਵੀਨਤਮ ਰੀਬੇਟ ਨਾਲ, ਆਈ.ਸੀ.ਬੀ.ਸੀ. ਨੇ 2021 ਤੋਂ ਹੁਣ ਤੱਕ ਆਪਣੇ ਯੋਗ ਗਾਹਕਾਂ ਨੂੰ ਕੁੱਲ $640 ਦੀ ਰੀਬੇਟ ਦਿੱਤੀ ਹੈ। This report was written by Ekjot Singh as part of the Local Journalism Initiative.
ਬੀ.ਸੀ. ਵਿੱਚ 3.7 ਮਿਲੀਅਨ ਵਾਹਨ ਬੀਮਾ ਗਾਹਕਾਂ ਲਈ $110 ਦੀ ਰੀਬੇਟ
