Friday, April 4, 2025
10.8 C
Vancouver

ਕੰਜ਼ਰਟੇਵਿਟ ਪਾਰਟੀ ਵਲੋਂ ਸਰਕਾਰ ਬਣਨ ‘ਤੇ 15% ਆਮਦਨੀ ਟੈਕਸ ‘ਚ ਛੋਟ ਦੇਣ ਦਾ ਵਾਅਦਾ

ਵੈਨਕੂਵਰ (ਏਕਜੋਤ ਸਿੰਘ): ਕੰਜ਼ਰਵੇਟਿਵ ਆਗੂ ਪੀਅਰ ਪੋਲੀਵੀਅਰ ਨੇ ਕੈਨੇਡੀਅਨ ਲਈ 15% ਆਮਦਨੀ ਟੈਕਸ ‘ਚ ਛੂਟ ਦੇ ਦਾ ਵਾਅਦਾ ਕੀਤਾ ਹੈ, ਜਿਸ ਨਾਲ ਘਰ ‘ਚ ਕਮਾਉਣ ਵਾਲੇ ਦੋ ਵਿਅਕਤੀਆਂ ਦੇ ਪਰਿਵਾਰ ਨੂੰ ਹਰ ਸਾਲ $1,800 ਦੀ ਬਚਤ ਹੋ ਸਕਦੀ ਹੈ।
ਜੇਕਰ ਇਹ ਟੈਕਸ ਛੋਟ ਲਾਗੂ ਹੋਈ, ਤਾਂ $57,000 ਤੱਕ ਦੀ ਆਮਦਨੀ ਵਾਲੇ ਕਰਦਾਤਿਆਂ ਦੀ ਟੈਕਸ ਦਰ 15% ਤੋਂ ਘੱਟ ਕੇ 12.75% ਹੋ ਜਾਵੇਗੀ। ਇਸ ਤਬਦੀਲੀ ਨਾਲ ਇੱਕ ਔਸਤ ਕਰਮਚਾਰੀ ਨੂੰ $900 ਅਤੇ ਦੋ ਆਮਦਨੀ ਵਾਲੇ ਪਰਿਵਾਰ ਨੂੰ $1,800 ਤੱਕ ਦੀ ਬਚਤ ਹੋ ਸਕਦੀ ਹੈ। ਪੀਅਰ ਪੌਲੀਵੀਅਰ ਨੇ ਇਹ ਵਾਅਦਾ ਕਰਦੇ ਹੋਏ ਕਿਹਾ ਕਿ “ਹੁਣ ਸਮਾਂ ਆ ਗਿਆ ਹੈ ਕਿ ਕਨੇਡੀਅਨ ਆਪਣੇ ਕਮਾਏ ਪੈਸਿਆਂ ਵਿੱਚੋਂ ਹੋਰ ਵੱਧ ਰਕਮ ਆਪਣੇ ਕੋਲ ਰੱਖ ਸਕਣ,” ਉਧਰ ਮਾਰਕ ਕਾਰਨੀ ਨੇ ਆਪਣੇ ਚੋਣ ਮੁਹਿੰਮ ਦੌਰਾਨ ਇਨਕਮ ਟੈਕਸ ਰੇਟ ‘ਚ ਇੱਕ ਫੀਸਦੀ ਘਟਾਉਣ ਦਾ ਐਲਾਨ ਕੀਤਾ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਪੋਲੀਵਰ ਦੀ 15% ਛੋਟ ਕਾਰਨੀ ਦੀ ਛੋਟ ਨਾਲੋਂ ਦੁਗੁਣਾ ਵੱਧ ਬਚਤ ਹੋਵੇਗੀ। ਲਿਬਰਲ ਆਗੂ ਮਾਰਕ ਕਾਰਨੀ ਨੇ 28 ਅਪ੍ਰੈਲ ਨੂੰ ਆਮ ਚੋਣਾਂ ਲਈ ਐਲਾਨ ਕੀਤਾ ਹੈ, ਜਿਸ ਨਾਲ ਸਿਆਸੀ ਪਾਰਟੀਆਂ ਨੂੰ ਕੇਵਲ 37 ਦਿਨ ਦੀ ਮੁਹਿੰਮ ਦਾ ਸਮਾਂ ਮਿਲਿਆ ਹੈ। ਪੋਲੀਵੀਅਰ ਨੇ ਦੱਸਿਆ ਕਿ ਇਹ ਟੈਕਸ ਘਟਾਉਣ ਸਾਡੀ ਖਾਸ ਨੀਤੀ ਦਾ ਹਿੱਸਾ ਹੋਵੇਗੀ, ਜੋ ਕਿ ਕਾਰਗੁਜ਼ਾਰੀ, ਨਿਵੇਸ਼, ਊਰਜਾ ਅਤੇ ਘਰ-ਨਿਰਮਾਣ ਨੂੰ ਉਤਸ਼ਾਹਿਤ ਕਰੇਗੀ। ਸੀਟੀਐਫ਼ ਦੇ ਡਾਇਰੈਕਟਰ ਫ੍ਰਾਂਕੋ ਤੇਰਾਜ਼ਾਨੋ ਨੇ ਕਿਹਾ, “ਪੋਲੀਵੀਅਰ ਦੀ ਟੈਕਸ ਛੋਟ, ਲੋਕਾਂ ਦੀ ਜਿੰਦਗੀ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸਭ ਤੋਂ ਵਧੀਆ ਉਪਾਅ ਹੈ।” ਪੋਲੀਵੀਅਰ ਨੇ ਦੱਸਿਆ ਕਿ ਮਾਰਕ ਕਾਰਨੀ ਨੇ, ਜਦ ਉਹ ਜਸਟਿਨ ਟਰੂਡੋ ਦੇ ਆਰਥਿਕ ਸਲਾਹਕਾਰ ਸਨ, ਉਦੋਂ ਟੈਕਸ ਵਧਾਉਣ ਅਤੇ ਸਰਕਾਰੀ ਖਰਚੇ ਵਧਾਉਣ ਵਿੱਚ ਭੂਮਿਕਾ ਨਿਭਾਈ ਸੀ। ਪੋਲੀਵੀਅਰ ਨੇ ਵਾਅਦਾ ਕੀਤਾ ਕਿ ਉਹ “ਕੈਨੇਡਾ ਨੂੰ ਵਧੇਰੇ ਸੁਰੱਖਿਅਤ ਅਤੇ ਵਿੱਤੀ ਤੌਰ ‘ਤੇ ਮਜ਼ਬੂਤ” ਬਣਾਉਣ ਲਈ ਕਦਮ ਚੁੱਕਣਗੇ। This report was written by Ekjot Singh as part of the Local Journalism Initiative.