Wednesday, April 2, 2025
12.1 C
Vancouver

ਕਿਲੋਨਾ ਸ਼ਹਿਰ ਕੈਨੇਡਾ ਦੇ ਸਭ ਤੋਂ ਵੱਧ ਰਿਹਾਇਸ਼ੀ ਅਪਰਾਧਾਂ ਵਾਲੇ ਸ਼ਹਿਰਾਂ ‘ਚ ਸ਼ਾਮਲ

ਲੈਥਬ੍ਰਿਜ ਅਤੇ ਕੈਲਗਰੀ ਵਿੱਚ ਜਾਇਦਾਦੀ ਅਪਰਾਧ ਲਾਸ ਵੇਗਾਸ ਨਾਲੋਂ ਵੀ ਵੱਧ

ਸਰੀ, (ਏਕਜੋਤ ਸਿੰਘ): ਕੈਨੇਡਾ ਵਿੱਚ ਰਿਹਾਇਸ਼ੀ ਅਪਰਾਧਾਂ ਦੀ ਦਰ ਵਧਦੀ ਜਾ ਰਹੀ ਹੈ। ਫਰੇਜ਼ਰ ਇੰਸਟੀਟਿਊਟ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਲੈਥਬ੍ਰਿਜ (ਅਲਬਰਟਾ) ਅਤੇ ਕਿਲੋਨਾ (ਬ੍ਰਿਟਿਸ਼ ਕੋਲੰਬੀਆ) ਉੱਤਰੀ ਅਮਰੀਕਾ ਦੇ 300 ਤੋਂ ਵੱਧ ਸ਼ਹਿਰਾਂ ਵਿੱਚ ਸਭ ਤੋਂ ਉੱਚੀ ਰਿਹਾਇਸ਼ੀ ਅਪਰਾਧਾਂ ਦੀ ਦਰ ਵਾਲੇ ਸ਼ਹਿਰ ਹਨ। ਫਰੇਜ਼ਰ ਇੰਸਟੀਟਿਉਟ ਨੇ 2019 ਤੋਂ 2022 ਦੇ ਵਿਚਕਾਰ ਕੈਨੇਡਾ ਅਤੇ ਅਮਰੀਕਾ ਦੇ 36 ਕੈਨੇਡੀਅਨ ਅਤੇ 300 ਅਮਰੀਕੀ ਸ਼ਹਿਰਾਂ ਦਾ ਵਿਸ਼ਲੇਸ਼ਣ ਕੀਤਾ। ਇਹ ਅਧਿਐਨ ਚੋਰੀ, ਧੋਖਾਧੜੀ ਅਤੇ ਘਰਾਂ ਵਿੱਚ ਦਾਖਲ ਹੋਣ ਵਰਗੇ ਰਿਹਾਇਸ਼ੀ ਅਪਰਾਧਾਂ ਅਤੇ ਹਿੰਸਕ ਅਪਰਾਧਾਂ ਦੀ ਦਰ ਦੀ ਤੁਲਨਾ ਕਰਨ ‘ਤੇ ਕੇਂਦ੍ਰਤ ਸੀ। ਅਧਿਐਨ ਵਿੱਚ ਦਰਸਾਇਆ ਗਿਆ ਕਿ 25% ਕੈਨੇਡੀਅਨ ਸ਼ਹਿਰ ਹਿੰਸਕ ਅਪਰਾਧਾਂ ਦੀ ਦਰ ‘ਚ ਅਮਰੀਕੀ ਸ਼ਹਿਰਾਂ ਨਾਲ ਦੇ ਬਰਾਬਰ ਹੀ ਹਨ, ਪਰ ਜਾਇਦਾਦੀ ਅਪਰਾਧਾਂ ਦੀ ਗੱਲ ਕੀਤੀ ਜਾਵੇ ਤਾਂ ਲੈਥਬ੍ਰਿਜ ਤੇ ਕਿਲੋਨਾ ਨੇ ਸਭ ਤੋਂ ਉੱਚਾ ਅੰਕ ਪ੍ਰਾਪਤ ਕੀਤਾ। 2014 ਤੋਂ ਬਾਅਦ ਕਨੇਡਾ ਵਿੱਚ ਚੋਰੀ, ਧੋਖਾਧੜੀ, ਅਤੇ ਘਰਾਂ ਵਿੱਚ ਦਾਖਲ ਹੋਣ ਜਿਹਾ ਅਪਰਾਧ ਵਧਿਆ ਹੈ। 2022 ਤੱਕ, ਕਨੇਡਾ ਦੀ ਜਾਇਦਾਦੀ ਅਪਰਾਧ ਦਰ ਅਮਰੀਕਾ ਨਾਲੋਂ 27.5% ਵੱਧ ਸੀ। ਵੈਨਕੂਵਰ, ਐਬਟਸਫੋਰਡ-ਮਿਸ਼ਨ ਅਤੇ ਕਿਲੋਨਾ ਨੇ ਪੈਸਿਫਿਕ ਖੇਤਰ ਦੇ 49 ਸ਼ਹਿਰਾਂ ਵਿੱਚ ਉੱਚੀ ਦਰ ਦਰਜ ਕੀਤੀ। ਲੈਥਬ੍ਰਿਜ ਅਤੇ ਕੈਲਗਰੀ ਵਿੱਚ ਜਾਇਦਾਦੀ ਅਪਰਾਧ ਲਾਸ ਵੇਗਾਸ ਨਾਲੋਂ ਵੀ ਵੱਧ ਹੈ। ਵੈਨਕੂਵਰ ਦੀ ਜਾਇਦਾਦੀ ਅਪਰਾਧ ਦਰ ਲਾਸ ਏਂਜਲਸ ਨਾਲੋਂ 60% ਵੱਧ ਹੈ। ਟੋਰਾਂਟੋ ਦੀ ਜਾਇਦਾਦੀ ਅਪਰਾਧ ਦਰ ਨਿਊਯਾਰਕ ਨਾਲੋਂ 40% ਵੱਧ ਹੈ। ਕਨੇਡਾ ਵਿੱਚ 2022 ਤੱਕ ਹਿੰਸਕ ਅਪਰਾਧ ਦਰ 14% ਵਧ ਗਈ। ਵਿੰਨੀਪੈਗ ਨੂੰ ਕਨੇਡਾ ਦੀ “ਮਰਡਰ ਕੈਪੀਟਲ” ਕਿਹਾ ਗਿਆ, ਪਰ ਇਹ ਅਮਰੀਕਾ ਅਤੇ ਕਨੇਡਾ ਦੇ 18ਵੇਂ ਨੰਬਰ ‘ਤੇ ਰਿਹਾ। ਅਕਤੂਬਰ 2023 ਵਿੱਚ ਸਰਵੇਅ ਅਨੁਸਾਰ, 58% ਕੈਨੇਡੀਅਨ ਲੋਕ ਸਰਕਾਰ ਦੀ ਅਪਰਾਧ ਨੀਤੀ ਤੋਂ ਨਾਰਾਜ਼ ਹਨ। 70% ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਇਹ ਮੰਨਦੇ ਹਨ ਕਿ ਕੈਨੇਡਾ ਵਿੱਚ ਅਪਰਾਧ ਵਧ ਰਿਹਾ ਹੈ। ਕੰਜ਼ਰਵੇਟਿਵ ਆਗੂ ਪੀਅਰ ਪੋਲੀਵੀਅਰ ਨੇ ਕੈਨੇਡਾ ‘ਚ ਵੱਧ ਰਹੇ ਅਪਰਾਧ ਲਈ “ਕੈਚ-ਐਂਡ-ਰਿਲੀਜ਼” ਪਾਲਸੀ ਨੂੰ ਦੋਸ਼ ਦਿੱਤਾ। ਜਿਵੇਂ ਕਿ ਬਿਲ ਸੀ -75 ૶ ਬੇਲ ਪ੍ਰਣਾਲੀ ਵਿੱਚ ਢਿੱਲ ਦੇਣੀ। ਬਿਲ ਸੀ 5 ૶ ਘੱਟੋ-ਘੱਟ ਸਜ਼ਾਵਾਂ ਨੂੰ ਰੱਦ ਕਰਨਾ। ਪੋਲੀਵੀਅਰ ਨੇ ਵਾਅਦਾ ਕੀਤਾ ਹੈ ਕਿ ਉਹ ਕੈਨੇਡਾ ਨੂੰ ਸੁਰੱਖਿਅਤ ਬਣਾਉਣ ਲਈ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈਆਂ ਕਰਨਗੇ।