Thursday, April 3, 2025
4.8 C
Vancouver

ਬੀ.ਸੀ. ‘ਚ 1 ਅਪਰੈਲ ਤੋਂ ਬਿਜਲੀ ਹੋਵੇਗੀ ਮਹਿੰਗੀ

 

ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਦੇ ਵਸਨੀਕ ਹੁਣ ਘਰਾਂ ਵਿੱਚ ਬਿਜਲੀ ਵਰਤਣ ਲਈ ਵਾਧੂ ਰਕਮ ਅਦਾ ਕਰਨਗੇ, ਕਿਉਂਕਿ ਬੀ.ਸੀ. ਹਾਈਡ੍ਰੋ ਨੇ ਆਉਣ ਵਾਲੇ ਦੋ ਸਾਲਾਂ ਲਈ 3.75 ਫੀਸਦੀ ਦੀ ਸਾਲਾਨਾ ਰੇਟ ਵਧਾਉਣ ਦੀ ਤਿਆਰੀ ਕਰ ਲਈ ਹੈ। ਇਸ ਨਾਲ, ਇੱਕ ਆਮ ਰਿਹਾਇਸ਼ੀ ਗਾਹਕ ਉੱਤੇ ਅਗਲੇ ਦੋ ਸਾਲਾਂ ‘ਚ ਕੁੱਲ $90 ਦਾ ਬੋਝ ਪਵੇਗਾ। ਇਹ ਵਾਧਾ 1 ਅਪਰੈਲ ਤੋਂ ਲਾਗੂ ਕੀਤਾ ਜਾ ਰਿਹਾ ਹੈ। ਬੀ.ਸੀ. ਦੇ ਊਰਜਾ ਮੰਤਰੀ ਐਡਰੀਅਨ ਡਿਕਸ ਨੇ ਬੀ.ਸੀ. ਹਾਈਡ੍ਰੋ ਦੇ ਪ੍ਰਧਾਨ ਅਤੇ ਸੀ.ਈ.ਓ ਕ੍ਰਿਸ ਓ’ਰਾਈਲੀ ਦੀ ਹਾਜ਼ਰੀ ‘ਚ ਇਹ ਵਾਧਾ ਐਲਾਨਿਆ। ਸਰਕਾਰ ਮੁਤਾਬਕ, ਇਹ ਵਾਧਾ ਮਹਿੰਗਾਈ ਕਰਕੇ ਊਰਜਾ ਕੰਪਨੀ ਦੇ ਖਰਚ ਵੱਧਣ, ਸਾਈਟ ਸੀ ਪ੍ਰੋਜੈਕਟ ਦੀ ਸ਼ੁਰੂਆਤ ਅਤੇ ਊਰਜਾ ਪ੍ਰਣਾਲੀ ‘ਚ ਜ਼ਰੂਰੀ ਨਿਵੇਸ਼, ਬੀ.ਸੀ. ਦੀ ਊਰਜਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ, ਖ਼ਾਸ ਤੌਰ ‘ਤੇ ਅਮਰੀਕੀ ਟੈਰਿਫ਼ਾਂ ਦੇ ਮੁਕਾਬਲੇ ਲਈ ਕੀਤਾ ਗਿਆ ਹੈ। ਡਿਕਸ ਨੇ ਕਿਹਾ, ”ਇਸ ਵਾਧੇ ਨਾਲ ਪ੍ਰਣਾਲੀ ‘ਚ ਸਥਿਰਤਾ ਆਵੇਗੀ। ਇਹ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਭਵਿੱਖ ਵਿੱਚ ਕੀ ਰੇਟ ਹੋਣਗੇ।” ਡਿਕਸ ਨੇ ਬੀ.ਸੀ. ‘ਚ ਬਿਜਲੀ ਦੀ ਕੀਮਤਾਂ ਬਾਰੇ ਸਫਾਈ ਦਿੰਦਿਆਂ ਕਿਹਾ ਕਿ ਬੀ.ਸੀ. ‘ਚ ਉੱਤਰੀ ਅਮਰੀਕਾ ‘ਚ ਤੀਜੀ ਸਭ ਤੋਂ ਘੱਟ ਬਿਜਲੀ ਦਰ ਹੈ। 2017 ਤੋਂ ਲੈ ਕੇ ਹੁਣ ਤੱਕ ਇਹ ਦਰ 12 ਫੀਸਦੀ ਮਹਿੰਗਾਈ ਦੀ ਦਰ ਤੋਂ ਹੇਠਾਂ ਰਹੀ ਹੈ। ਬੀ.ਸੀ. ਹਾਈਡ੍ਰੋ ਨੇ ਪਿਛਲੇ ਸਾਲ 2.3% ਅਤੇ 2023 ‘ਚ 2% ਦਰ ਵਧਾਈ ਸੀ, ਜਦਕਿ 2022 ‘ਚ ਇਹ 1.4% ਘਟਾਈ ਗਈ ਸੀ। ਡਿਕਸ ਨੇ ਕਿਹਾ, ”ਅਸੀਂ ਉੱਤਰੀ ਬੀ.ਸੀ. ‘ਚ ਆਰਥਿਕ ਵਿਕਾਸ ਲਈ ਨਿਵੇਸ਼ ਕਰ ਰਹੇ ਹਾਂ, ਅਤੇ ਇਹ ਵਾਧਾ ਇਹ ਯਕੀਨੀ ਬਣਾਉਣ ਲਈ ਹੈ ਕਿ ਹਜ਼ਾਰਾਂ ਨਵੇਂ ਗਾਹਕਾਂ ਨੂੰ ਭਵਿੱਖ ਵਿੱਚ ਵਿਸ਼ਵਾਸਯੋਗ ਊਰਜਾ ਮਿਲੇ।” ਉਨ੍ਹਾਂ ਨੇ ਦੱਸਿਆ ਕਿ ਬੀ.ਸੀ. ਹਾਈਡ੍ਰੋ ਨੇ 2024 ‘ਚ 1.4 ਅਰਬ ਡਾਲਰ ਦੀ ਬਿਜਲੀ ਆਯਾਤ ਲਈ ਖ਼ਰਚ ਕੀਤੀ, ਪਰ ਐਕਸਪੋਰਟ ਦੇ ਲਾਭਕਾਰੀ ਟੀਚੇ ਪੂਰੇ ਨਹੀਂ ਹੋਏ। ਕੰਪਨੀ ਦੇ ਦੇ ਖ਼ਰਚ ਮਹਿੰਗਾਈ ਦੀ ਦਰ ਤੋਂ ਵੀ ਵੱਧ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਰਬਨ ਟੈਕਸ ਖ਼ਤਮ ਹੋਣ ਕਾਰਨ ਲੋਕਾਂ ਲਈ ਕੁਦਰਤੀ ਗੈਸ ਸਸਤੀ ਹੋ ਜਾਵੇਗੀ, ਪਰ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਉੱਤੇ ਨਿਰਭਰ ਕਰਨ ਲਈ ਮਜਬੂਰ ਕਰਨਾ ਨੈਗਟਿਵ ਪ੍ਰਭਾਵ ਪਾ ਸਕਦਾ ਹੈ। 1 ਅਪਰੈਲ ਤੋਂ ਭ.ਛ. ਦੇ ਲੋਕਾਂ ‘ਤੇ ਬਿਜਲੀ ਮਹਿੰਗੀ ਹੋਣ ਕਰਕੇ ਵਾਧੂ ਆਰਥਿਕ ਬੋਝ ਪਵੇਗਾ, ਪਰ ਸਰਕਾਰ ਦਾ ਦਾਅਵਾ ਹੈ ਕਿ ਇਹ ਉਮੀਦਵਾਰ ਭਵਿੱਖ ਲਈ ਲਾਭਕਾਰੀ ਹੋਵੇਗਾ। This report was written by Ekjot Singh as part of the Local Journalism Initiative.