Friday, April 4, 2025
10.8 C
Vancouver

ਕੈਨੇਡਾ ਦੇ ਔਟਵਾ ਸ਼ਹਿਰ ‘ਚ ਟਿਮ ਹੋਰਟਨ ਦੀ ਆਈਸ ਕੌਫ਼ੀ ‘ਚੋਂ ਨਿਕਲਿਆ ਕਾਕਰੌਚ

 

ਔਟਵਾ (ਏਕਜੋਤ ਸਿੰਘ): ਮਾਰਖਮ ਸ਼ਹਿਰ ਦੀ ਰਹਿਣ ਵਾਲੀ ਸੁਭਾਨਾ ਪੀਰਾ ਵਲੋਂ ਦਾਅਵਾ ਕੀਤਾ ਹੈ ਕਿ ਸ਼ਚੳਰਬੋਰੋੁਗਹ ਦੇ ਗੋਲਡਨ ਮਾਈਲ ਵਿਚਲੇ ਟਿਮ ਹੋਰਟਨ ‘ਚ ਉਸਦੀ ਆਈਸਡ ਕਾਫੀ ‘ਚੋਂ ਕਾਕਰੌਚ ਨਿਕਲਿਆ ਜਿਸ ਦੀਆਂ ਤਸਵੀਰਾਂ ਉਸ ਨੇ ਸ਼ੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀ ਹਨ। ਸ਼ਿਕਾਇਤ ਕਰਨ ‘ਤੇ ਕੰਪਨੀ ਵੱਲੋਂ ਉਸ ਨੂੰ ਕੋਈ ਜਵਾਬ ਨਾ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੇ ਹੁਣ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸੁਭਾਨਾ ਪੀਰਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਛੇ ਦੋਸਤਾਂ ਨਾਲ 4 ਲੇਬੋਵਿਕ ਐਵੇਨਿਊ, ਸਕਾਰਬਰੋ ਵਿਖੇ ਟਿਮ ਹੋਰਟਨਸ ‘ਚ ਗਈ ਸੀ ਉਨ੍ਹਾਂ ਨੇ ਚਾਰ ਆਈਟਮਾਂ ਮੰਗਵਾਈਆਂ, ਜਿਨ੍ਹਾਂ ਵਿਚੋਂ ਤਿੰਨ ਉਹ ਖਾ-ਪੀ ਚੁੱਕੇ ਸਨ, ਪਰ ਚੌਥੀ ਵਿੱਚ ਉਂਗਲੀ ਜਿੰਨਾ ਵੱਡਾ ਕਾਕਰੌਚ ਨਿਕਲਿਆ।
ਸੁਭਾਨਾ ਨੇ ਦੱਸਿਆ ਕਿ ਉਹ ਨਰਸਿੰਗ ਵਿਦਿਆਰਥਣ ਹੈ ਅਤੇ ਇਸ ਘਟਨਾ ਤੋਂ ਬਾਅਦ ਉਸ ਦੇ ਦੋਸਤ, ਜਿਨ੍ਹਾਂ ਨੇ ਇਹ ਕੌਫੀ ਪੀਤੀ, ਤੁਰੰਤ ਉਲਟੀ ਕਰਨ ਲਈ ਵਾਸ਼ਰੂਮ ਨੂੰ ਦੌੜੇ ਜਿਸ ਤੋਂ ਬਾਅਦ ਉਹ ਇਹ ਗੱਲ ਪੂਰੇ ਰੈਸਟੋਰੈਂਟ ‘ਚ ਫੈਲ ਗਈ ਅਤੇ ਕਈ ਲੋਕ ਉਲਟੀਆਂ ਅਤੇ ਡਾਇਰੀਆ ਦਾ ਸ਼ਿਕਾਰ ਹੋਏ।
ਪੀਰਾ ਨੇ ਆਪਣੇ ਬਾਕੀ ਦੇ ਆਰਡਰ ਕੈਂਸਲ ਕਰਵਾ ਕੇ ਰੀਫੰਡ ਵਾਪਸ ਲਿਆ। ਦੂਜੇ ਪਾਸੇ ਇੱਕ ਵੀਡੀਓ ਸਥਾਨਕ ਕਰਮਚਾਰੀ, ਜੋ ਖੁਦ ਨੂੰ ਸੂਪਰਵਾਈਜ਼ਰ ਦੱਸ ਰਿਹਾ ਸੀ, ਨੇ ਕਿਹਾ ਕਿ “ਕਦੇ-ਕਦੇ ਕਾਕਰੌਚ ਆਈਸ ਕਾਫੀ ਪੈਕਟ ਵਿੱਚ ਆ ਜਾਂਦੇ ਹਨ ਅਤੇ, ਇਹ ਅਕਸ ਹੁੰਦਾ ਰਹਿੰਦਾ ਹੈ। ਸਾਨੂੰ ਪੈਕ ਕੀਤੀ ਹੋਈਆਂ ਚੀਜ਼ਾਂ ਵਿੱਚ ਕੀ ਆਉਂਦਾ, ਇਸ ਉੱਤੇ ਸਾਡਾ ਕੰਟਰੋਲ ਨਹੀਂ ਹੁੰਦਾ” ਪੀਰਾ ਨੇ ਦੱਸਿਆ ਕਿ ਜਦੋਂ ਉਸ ਨੇ ਹੈੱਡ ਆਫਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਅੱਗੋ ਇਸ ਗੱਲ ਨੂੰ ਦਬਾਉਣ ਲਈ $50 ਦੀ ਗਿਫ਼ਟ ਕਾਰਡ ਦੇਣ ਦੀ ਪੇਸ਼ਕਸ਼ ਕੀਤੀ, ਜੋ ਉਨ੍ਹਾਂ ਨੇ ਠੁਕਰਾ ਦਿੱਤੀ। ਪੀਰਾ ਨੇ ਕਿਹਾ ਅੱਜ ਤੋਂ ਬਾਅਦ ਉਹ ਕਦੇ ਟਿਮ ਹਾਰਟਨ ਨਹੀਂ ਜਾਵੇਗੀ। This report was written by Ekjot Singh as part of the Local Journalism Initiative.