Friday, April 4, 2025
12.4 C
Vancouver

ਕੈਨੇਡਾ ਵੱਲੋਂ 2025 ਲਈ ਐਕਸਪ੍ਰੈੱਸ ਐਂਟਰੀ ਤਰਜੀਹੀ ਸ਼੍ਰੇਣੀਆਂ ਦੀ ਨਵੀਂ ਸੂਚੀ ਜਾਰੀ

 

ਔਟਵਾ (ਏਕਜੋਤ ਸਿੰਘ): ਕੈਨੇਡਾ ਨੇ 2025 ਦੌਰਾਨ ਐਕਸਪ੍ਰੈੱਸ ਐਂਟਰੀ ਅਧੀਨ ਤਰਜੀਹੀ ਸ਼੍ਰੇਣੀ ਵਿੱਚ ਆਉਣ ਵਾਲੇ ਕਿੱਤਿਆਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਇਮੀਗ੍ਰੇਸ਼ਨ ਮੰਤਰਾਲੇ ਮੁਤਾਬਿਕ, ਫ੍ਰੈਂਚ, ਹੈਲਥ, ਸਟੈਮ, ਟ੍ਰੇਡ, ਖੇਤੀਬਾੜੀ ਅਤੇ ਸਿੱਖਿਆ ਨੂੰ ਤਰਜੀਹ ਦਿੱਤੀ ਜਾਵੇਗੀ।
ਹੈਲਥ ਖੇਤਰ ਵਿੱਚ 37 ਕਿੱਤੇ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੋਸ਼ਲ ਵਰਕਰ, ਡੈਂਟਿਸਟ, ਨਰਸਾਂ, ਪੈਰਾ-ਮੈਡੀਕਲ, ਫਾਰਮਾਸਿਸਟ, ਫਾਰਮੇਸੀ ਟੈਕਨੀਸ਼ੀਅਨ ਆਦਿ ਸ਼ਾਮਿਲ ਹਨ।
ਟ੍ਰੇਡ ਖੇਤਰ ਵਿੱਚ ਤਰਖਾਣ, ਗੈਸ ਫਿਟਰ, ਪਲੰਬਰ, ਇਲੈਕਟ੍ਰੀਸ਼ੀਅਨ, ਵੈਲਡਰ, ਕੁੱਕ ਆਦਿ 25 ਕਿੱਤੇ ਸ਼ਾਮਿਲ ਕੀਤੇ ਗਏ ਹਨ। 2024 ਵਿੱਚ 11 ਕਿੱਤੇ ਸੀ, ਪਰ ਹੁਣ ਇਹ ਗਿਣਤੀ ਵਧਾ ਦਿੱਤੀ ਗਈ ਹੈ।
ਖੇਤੀਬਾੜੀ ਖੇਤਰ ਵਿੱਚ ਸਿਰਫ਼ ਬੁੱਚੜ (ਭੁਟਚਹੲਰ) ਹੀ ਤਰਜੀਹੀ ਸੂਚੀ ਵਿੱਚ ਰਿਹਾ ਹੈ। ਸਿੱਖਿਆ ਖੇਤਰ ਵਿੱਚ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਅਧਿਆਪਕ, ਅਪਾਹਜ ਵਿਅਕਤੀਆਂ ਦੇ ਇੰਸਟ੍ਰਕਟਰ, ਅਰਲੀ ਚਾਈਲਡਹੁਡ ਐਜੂਕੇਟਰ ਆਦਿ ਸ਼ਾਮਿਲ ਕੀਤੇ ਗਏ ਹਨ।
ਇਸ ਵਾਰ ਟਰਾਂਸਪੋਰਟ ਖੇਤਰ ਨੂੰ ਤਰਜੀਹੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਟਰੱਕ ਡਰਾਈਵਰ, ਜੋ ਕਿ ਪਹਿਲਾਂ ਤਰਜੀਹੀ ਸ਼੍ਰੇਣੀ ਵਿੱਚ ਸੀ, ਹੁਣ ਸੂਚੀ ਵਿੱਚ ਸ਼ਾਮਿਲ ਨਹੀਂ। ਟਰਾਂਸਪੋਰਟ ਖੇਤਰ ਦੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਹਰਪਾਲ ਸਿੰਘ ਨੇ ਦੱਸਿਆ, “ਮੈਂ ਪੀ.ਆਰ. ਦੀ ਉਮੀਦ ਰੱਖਦਾ ਸੀ, ਪਰ ਹੁਣ ਹੋਰ ਵਿਕਲਪ ਲੱਭਣਾ ਪਵੇਗਾ।” ਦੂਜੇ ਪਾਸੇ, ਅਰਲੀ ਚਾਈਲਡਹੁਡ ਐਜੂਕੇਟਰ ਪ੍ਰੇਰਨਾ ਨੇ ਆਪਣੇ ਕਿੱਤੇ ਨੂੰ ਤਰਜੀਹ ਮਿਲਣ ‘ਤੇ ਖੁਸ਼ੀ ਪ੍ਰਗਟ ਕੀਤੀ। ਇਮੀਗ੍ਰੇਸ਼ਨ ਮਾਹਰ ਅਮਰਜੀਤ ਸਿੰਘ ਮੁਤਾਬਿਕ, ਤਰਜੀਹੀ ਸ਼੍ਰੇਣੀਆਂ ਲਈ ਖਾਸ ਡਰਾਅ (ਧਰੳਾ) ਆਉਂਦੇ ਹਨ, ਜਿਸ ਨਾਲ ਘੱਟ ਛ੍ਰਸ਼ ਸਕੋਰ ਵਾਲੇ ਬਿਨੈਕਾਰਾਂ ਨੂੰ ਵੀ ਪੀ.ਆਰ. ਮਿਲਣ ਦੇ ਮੌਕੇ ਵੱਧ ਜਾਂਦੇ ਹਨ। ਆਮ ਐਕਸਪ੍ਰੈੱਸ ਐਂਟਰੀ ਡਰਾਅ 500+ ਜਾਂਦੇ ਹਨ, ਜਦਕਿ ਤਰਜੀਹੀ ਸ਼੍ਰੇਣੀਆਂ ਲਈ 400-450 ਦੇ ਦਰਮਿਆਨ ਰਹਿੰਦੇ ਹਨ।
ਐਕਸਪ੍ਰੈੱਸ ਐਂਟਰੀ ਇੱਕ ਪ੍ਰੋਗਰਾਮ ਹੈ, ਜਿਸ ਰਾਹੀਂ ਹੁਨਰਮੰਦ ਵਿਅਕਤੀ ਸਿੱਧਾ ਕੈਨੇਡਾ ਦੀ ਪੀ.ਆਰ. ਲੈ ਸਕਦੇ ਹਨ। ਇਸ ਵਿੱਚ ਫੈਡਰਲ ਸਕਿਲਡ ਵਰਕਰ, ਫੈਡਰਲ ਸਕਿਲਡ ਟਰੇਡ ਤੇ ਕੈਨੇਡੀਅਨ ਐਕਸਪੀਰੀਐਂਸ ਕਲਾਸ ਤਹਿਤ ਆਉਂਦੇ ਹਨ। 2024 ਵਿੱਚ 52 ਡਰਾਅ ਕੱਢੇ ਗਏ ਅਤੇ 98,903 ਬਿਨੈਕਾਰਾਂ ਨੂੰ ਇਨਵੀਟੇਸ਼ਨ ਮਿਲਿਆ। 2023 ਵਿੱਚ ਇਹ ਗਿਣਤੀ 1,10,266 ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ, “ਐਕਸਪ੍ਰੈੱਸ ਐਂਟਰੀ ਦੇਸ਼ ਦੀਆਂ ਬਦਲਦੀਆਂ ਜ਼ਰੂਰਤਾਂ ਅਨੁਸਾਰ ਵਿਕਸਤ ਹੋ ਰਹੀ ਹੈ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.