Friday, April 4, 2025
13.6 C
Vancouver

ਹਾਕੀ ਟੂਰਨਾਮੈਂਟ ‘ਚ ਕੈਨੇਡਾ ਤੋਂ ਹਾਰਿਆ ਅਮਰੀਕਾ

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 4 ਦੇਸ਼ਾਂ ਦੇ ਫੇਸ-ਆਫ ਫਾਈਨਲ ਵਿੱਚ ਕੈਨੇਡਾ ਵੱਲੋਂ ਆਪਣੇ ਵਿਰੋਧੀ ਅਮਰੀਕਾ ਨੂੰ ਹਰਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਬੋਸਟਨ ਵਿਚ ਆਈਸ ਹਾਕੀ ਮੈਚ ਵਿਚ ਕੈਨੇਡਾ ਦੀ 3-2 ਦੀ ਜਿੱਤ ਤੋਂ ਤੁਰੰਤ ਬਾਅਦ ਟਰੂਡੋ ਨੇ ਐਕਸ ‘ਤੇ ਪੋਸਟ ਕਰਦੇ ਲਿਖਿਆ, “ਤੁਸੀਂ ਸਾਡਾ ਦੇਸ਼ ਨਹੀਂ ਲੈ ਸਕਦੇ। ਤੁਸੀਂ ਸਾਡੀ ਖੇਡ ਵੀ ਨਹੀਂ ਲੈ ਸਕਦੇ।” ਦਰਅਸਲ, ਖੇਡ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਨੇ ਕੈਨੇਡਾ ਦਾ ਮਜ਼ਾਕ ਉਡਾਇਆ ਸੀ। ਅਮਰੀਕਾ ਨੇ ਕਿਹਾ ਸੀ ਕਿ ਅਸੀ ਜਲਦੀ ਹੀ ਸਾਡਾ 51ਵਾਂ ਰਾਜ ਬਣਨ ਜਾ ਰਿਹਾ ਹਾਂ, ਕੈਨੇਡਾ ਨੂੰ ਹਰਾਉਣ ਵਾਲੇ ਹਾਂ। ਇੱਥੇ ਦੱਸ ਦੇਈਏ ਕਿ ਜਦੋਂ ਤੋਂ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਹਨ, ਉਨ੍ਹਾਂ ਨੇ ਵਾਰ-ਵਾਰ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਮੰਗ ਕੀਤੀ ਹੈ।