ਵੈਨਕੂਵਰ (ਡਾ. ਗੁਰਵਿੰਦਰ ਸਿੰਘ): ਕੈਨੇਡਾ ਦੀ ਧਰਤੀ ‘ਤੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊਵੈਸਟ ਮਨਿਸਟਰ ਲਈ, 1919 ਵਿੱਚ ਜਮੀਨ ਖਰੀਦ ਕੇ ਸੇਵਾ ਕਰਨ ਵਾਲੇ, ਸਤਿਕਾਰਯੋਗ ਭਾਈ ਬਿਸ਼ਨ ਸਿੰਘ ਜੀ ਅਤੇ ਸੰਤ ਸੁੰਦਰ ਸਿੰਘ ਜੀ ਕਨੇਡੀਅਨ ਦੀ ਯਾਦ ਵਿੱਚ ਇਸ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀ ਸਿੱਖ ਸੰਗਤਾਂ ਵੱਲੋਂ ਸਮਾਗਮ ਕਰਵਾਏ ਗਏ ਲ ਇਸ ਮੌਕੇ ਦਾਸ ਵੱਲੋਂ ਸੰਗਤਾਂ ਦੇ ਸਨਮੁਖ ਹਾਜ਼ਰ ਹੋ ਕੇ ਬਾਬਾ ਸੰਤ ਸੁੰਦਰ ਸਿੰਘ ਜੀ ਅਤੇ ਭਾਈ ਬਿਸ਼ਨ ਸਿੰਘ ਜੀ ਦੇ ਜੀਵਨ ਅਤੇ ਮਹਾਨ ਦੇਣ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਲ ਆਓ! ਸਾਡੇ ਲਈ ਰਾਹ ਬਣਾਉਣ ਵਾਲੀਆਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰੀਏ ਅਤੇ ਉਹਨਾਂ ਤੋਂ ਸੇਧ ਲਈਏ!!