Saturday, April 5, 2025
14.1 C
Vancouver

ਬੀ.ਸੀ. ਵਿੱਚ ਅਮਰੀਕੀ ਕੋਲੇ ‘ਤੇ “ਕਾਰਬਨ ਟੈਕਸ” ਲਗਾਉਣ ਦੀ ਸਿਫ਼ਾਰਸ਼

 

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਵਿਰੋਧੀ ਧਿਰ ਦੇ ਆਗੂ ਜੌਨ ਰਸਟਾਡ (ਝੋਹਨ ੍ਰੁਸਟੳਦ) ਨੇ ਅਮਰੀਕੀ ਥਰਮਲ ਕੋਲੇ ‘ਤੇ “ਕਾਰਬਨ ਟੈਕਸ” ਲਗਾਉਣ ਦੀ ਸਿਫ਼ਾਰਸ਼ ਕੀਤੀ ਹੈ। ਇਹ ਕਦਮ ਅਮਰੀਕਾ ਵਲੋਂ ਕੈਨੇਡਾ ਦੇ ਸੋਫਟਵੁਡ ਲੁੰਬਰ ‘ਤੇ ਲਗਾਏ ਜਾ ਰਹੇ ਟੈਰਿਫ਼ਾਂ ਦਾ ਜਵਾਬ ਦੇਣ ਲਈ ਉਠਾਇਆ ਜਾ ਸਕਦਾ ਹੈ। ਰਸਟਾਡ ਦੇ ਅਨੁਸਾਰ, ਇਹ ਟੈਕਸ ਇੱਕ “ਹਥਿਆਰ” ਵਜੋਂ ਵਰਤਿਆ ਜਾ ਸਕਦਾ ਹੈ ਤਾਂ ਜੋ ਅਮਰੀਕਾ ਨੂੰ ਉਸੇ ਦੀ ਭਾਸ਼ਾਂ ‘ਚ ਜਵਾਬ ਦਿੱਤਾ ਜਾ ਸਕੇ।
ਬੀ.ਸੀ. ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਟੈਰਿਫ਼ ਨੀਤੀ ਕਰਕੇ ਕੈਨੇਡੀਅਨ ਸੋਫਟਵੁਡ ਲੁੰਬਰ ‘ਤੇ ਲਾਗੂ ਟੈਕਸ 50% ਤੱਕ ਵਧ ਸਕਦਾ ਹੈ।
ਰਸਟਾਡ ਨੇ ਕਿਹਾ, “ਅਸੀਂ ਅਮਰੀਕਾ ਵਲੋਂ ਲਾਏ ਗਏ ਟੈਰਿਫ਼ਾਂ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਪਵੇਗਾ। ਜਦ ਤਕ ਇਹ ਟੈਰਿਫ਼ਾਂ ਹਟਾਈਆਂ ਨਹੀਂ ਜਾਂਦੀਆਂ, ਅਸੀਂ ਅਮਰੀਕਾ ‘ਤੇ ਜਵਾਬੀ ਕਰਵਾਈਆਂ ਕਰਾਂਗੇ।”
ਰਸਟਾਡ ਨੇ ਸਿੱਧਾ ਤੌਰ ‘ਤੇ ਕਿਹਾ ਕਿ ਉਹ ਅਮਰੀਕਾ ‘ਤੇ ਟੈਰਿਫ਼ਾਂ ਲਗਾਉਣ ਦੀ ਨਹੀਂ ਪਰ ਇੱਕ “ਗ੍ਰੈਜੂਏਟਡ ਕਾਰਬਨ ਟੈਕਸ” ਲਿਆਉਣ ਦੀ ਗੱਲ ਕਰ ਰਹੇ ਹਨ, ਜੋ ਲੰਬਰ ਸਮਝੌਤੇ ਤੱਕ ਅੱਗੇ ਵਧਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਮਰੀਕਾ ਵਲੋਂ ਹਰ ਸਾਲ 18 ਮਿਲੀਅਨ ਟਨ ਥਰਮਲ ਕੋਲਾ ਵੈਨਕੂਵਰ ਦੀਆਂ ਬੰਦਰਗਾਹਾਂ ਰਾਹੀਂ ਭੇਜਿਆ ਜਾਂਦਾ ਹੈ, ਪਰ ਇਸਨੂੰ ਬੀ.ਸੀ. ਵਿਚ ਵਰਤਿਆ ਨਹੀਂ ਜਾਂਦਾ।
ਪਹਿਲਾਂ, ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਕਿਹਾ ਸੀ ਕਿ ਅਮਰੀਕਾ ‘ਤੇ ਵਾਪਸ ‘ਚ ਟੈਰਿਫ਼ ਲਗਾਉਣ ਦੀ ਬਜਾਏ, ਇਸਨੂੰ ਬੀ.ਸੀ. ਦੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਮੌਕਾ ਸਮਝਿਆ ਜਾਣਾ ਚਾਹੀਦਾ ਹੈ।
“ਸਾਡੇ ਵਧੇਰੇ ਲੰਬਰ ਉਤਪਾਦ ਅੰਤਰਰਾਸ਼ਟਰੀ ਮਾਰਕੀਟ ਵਿੱਚ ਵਧੀਆ ਮੁੱਲ ‘ਤੇ ਵੇਚਣੇ ਚਾਹੀਦੇ ਹਨ। ਸਾਨੂੰ ਵਿਰੋਧ ਕਰਕੇ ਨਾ ਹੀ ਆਪਣੀ ਹਾਲਤ ਖ਼ਰਾਬ ਕਰਨੀ ਚਾਹੀਦੀ ਹੈ, ਨਾ ਹੀ ਵਧੇਰੇ ਵਪਾਰਕ ਮੁਸ਼ਕਲਾਂ ਖੜ੍ਹੀਆਂ ਕਰਨੀ ਚਾਹੀਦੀਆਂ।”
ਪਰ ਹੁਣ ਰਸਟਾਡ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ “ਗ੍ਰੈਜੂਏਟਡ ਕਾਰਬਨ ਟੈਕਸ” ਯੋਜਨਾ, ਵਿਰੋਧ ਨਹੀਂ, ਬਲਕਿ ਇੱਕ ਨਵੀਂ ਰਣਨੀਤੀ ਹੈ, ਜੋ ਅਮਰੀਕਾ ‘ਤੇ ਤਰੀਕੇ ਨਾਲ ਦਬਾਅ ਬਣਾਉਣ ਲਈ ਵਰਤੀ ਜਾ ਸਕਦੀ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.