Thursday, April 3, 2025
5.7 C
Vancouver

ਓਂਟਾਰੀਓ ਸੂਬੇ ਦੀਆਂ ਚੋਣਾਂ ਵਿੱਚ ਪ੍ਰੋਗਰੈਸਿਵ ਕੰਜਰਵੇਟਿਵ ਪਾਰਟੀઠਦੀઠਹੋਈઠਜਿੱਤ

ਪ੍ਰੋਗਰੈਸਿਵ ਕੰਜਰਵੇਟਿਵ ਪਾਰਟੀ ਨੂੰ ਮਿਲੀਆਂઠ79ઠਸੀਟਾਂ, ਐਨ.ਡੀ.ਪੀ. ਨੂੰ 25 ਅਤੇ ਲਿਬਰਲ ਨੂੰ 14 ਗਰੀਨ ਦੇ ਪੱਲੇ ਦੋઠਸੀਟਾਂ ਹੀઠਪਈਆਂ

ਸਰੀ (ਏਕਜੋਤ ਸਿੰਘ): ਓਂਟਾਰੀਓ ਸੂਬੇ ਵਿੱਚ ਅੱਜ ਹੋਈਆਂ ਚੋਣਾਂ ਦੌਰਾਨ ਡਗ ਫੋਰਡ ਇਕਵਾਰ ਫੇਰ ਚੋਣਾਂ ਵਿੱਚ ਬਾਜ਼ੀ ਮਾਰ ਗਏ ਹਨ ਤੇ ਉਨਾਂ ਨੇ ਲਗਾਤਾਰ ਤੀਜੀ ਵਾਰ ਚੋਣਾਂ ਲਗਾਤਾਰ ਜਿੱਤ ਕੇ ਇਤਹਾਸਿਕઠਪ੍ਰਾਪਤੀઠਕੀਤੀઠਹੈ। ਇਨ੍ਹਾਂ ਚੋਣਾਂ ਦੇ ਨਤੀਜੇ ਬਹੁਤ ਜਲਦੀ ਹੀ ਆ ਗਏ, ਜਿਸ ਵਿੱਚ ਟੋਰੀ ਪਾਰਟੀ 79 ਸੀਟਾਂ ‘ਤੇ ਅੱਗੇ ਰਹੀ, ਜਦਕਿ ਐਨ.ਡੀ.ਪੀ. ਨੇ 25, ਲਿਬਰਲਜ਼ ਨੇ 14 ਗ੍ਰੀਨ ਪਾਰਟੀ ਨੇ 2 ਅਤੇ ਇੱਕ ਆਜ਼ਾਦ ਉਮੀਦਵਾਰ ਨੇ ਵੀ ਜਿੱਤ ਹਾਸਲ ਕੀਤੀ।
ਐਨ.ਡੀ.ਪੀ. ਨੇ ਦੂਜੇ ਨੰਬਰ ‘ਤੇ ਰਹਿ ਕੇ ਰਸਮੀ ਵਿਰੋਧੀ ਪਾਰਟੀ ਬਣਨ ਦੀ ਪੱਕੀਗੀਰ ਦੀ, ਹਾਲਾਂਕਿ ਲੋਕ-ਪ੍ਰਸਿੱਧਤਾ ਵਿੱਚ ਲਿਬਰਲ ਪਾਰਟੀ 30% ਵੋਟਾਂ ਨਾਲ ਐਨ.ਡੀ.ਪੀ. (18%) ਤੋਂ ਕਾਫੀ ਅੱਗੇ ਸੀ। ਪਰ ਸੀਟਾਂ ਦੀ ਗਿਣਤੀ ਲਿਬਰਲਜ਼ ਲਈ ਨੁਕਸਾਨਦਾਇਕ ਰਹੀ। ਸਭ ਤੋਂ ਵੱਡਾ ਝਟਕਾ ਲਿਬਰਲ ਆਗੂ ਬੋਨੀ ਕਰੌਮਬੀ ਨੂੰ ਲੱਗਿਆ, ਜੋ ਮਿਸੀਸਾਗਾ ਵਿੱਚ ਆਪਣੀ ਸੀਟ ਹਾਰ ਗਈ।
ਫੋਰਡ ਨੇ ਆਪਣੇ ਭਾਸ਼ਣ ਦੌਰਾਨ ਆਮ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ, “ਮੈਂ ਓਨਟਾਰੀਓ ਦੇ ਲੋਕਾਂ ਲਈ ਹਮੇਸ਼ਾਂ ਖੜ੍ਹਾ ਰਹਾਂਗਾ। ਅਸੀਂ ਉਨ੍ਹਾਂ ਦੇ ਪਰਿਵਾਰਾਂ, ਨੌਕਰੀਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਾਂਗੇ।”
ਐਨ.ਡੀ.ਪੀ. ਨੇ ਦੂਜੇ ਨੰਬਰ ‘ਤੇ ਰਹਿ ਕੇ ਰਸਮੀ ਵਿਰੋਧੀ ਪਾਰਟੀ ਬਣੀ ਹੈ, ਹਾਲਾਂਕਿ ਲੋਕ-ਪ੍ਰਸਿੱਧਤਾ ਵਿੱਚ ਲਿਬਰਲ ਪਾਰਟੀ 30% ਵੋਟਾਂ ਨਾਲ ਐਨ.ਡੀ.ਪੀ. (18%) ਤੋਂ ਕਾਫੀ ਅੱਗੇ ਸੀ। ਪਰ ਸੀਟਾਂ ਦੀ ਗਿਣਤੀ ਲਿਬਰਲਜ਼ ਲਈ ਨੁਕਸਾਨਦਾਇਕ ਰਹੀ। ਸਭ ਤੋਂ ਵੱਡਾ ਝਟਕਾ ਲਿਬਰਲ ਆਗੂ ਬੋਨੀ ਕਰੌਮਬੀ ਨੂੰ ਲੱਗਿਆ, ਜੋ ਮਿਸੀਸਾਗਾ ਵਿੱਚ ਆਪਣੀ ਸੀਟ ਹਾਰ ਗਈ।
ਜ਼ਿਕਰਯੋਗ ਹੈ ਕਿ ਡੱਗ ਫੋਰਡ ਨੂੰ 2026 ਤੱਕ ਚੋਣ ਨਹੀਂ ਕਰਵਾਉਣੀ ਪੈਂਦੀ, ਪਰ ਤਕਰੀਬਨ 1.5 ਸਾਲ ਪਹਿਲਾਂ ਹੀ ਮੈਦਾਨ ‘ਚ ਉਤਰ ਕੇ ਨਵਾਂ ਮੱਤ ਪ੍ਰਾਪਤ ਕਰਨ ਦੀ ਗੱਲ ਕੀਤੀ। ਉਸਨੇ ਤਰਕ ਦਿੱਤਾ ਕਿ ਉਨ੍ਹਾਂ ਨੂੰ ਟਰੰਪ ਵਲੋਂ ਲਾਏ ਜਾਣ ਵਾਲੇ ਟੈਰੀਫ਼ ਦੇ ਮੁਕਾਬਲੇ ਓਨਟਾਰੀਓ ਨੂੰ ਮਜ਼ਬੂਤ ਬਣਾਉਣ ਲਈ ਨਵੀਂ ਮਨਜ਼ੂਰੀ ਲੈਣੀ ਲੋੜੀਂਦੀ ਸੀ। ਪਰ ਉਨ੍ਹਾਂ ਦੇ ਵਿਰੋਧੀਆਂ ਨੇ ਇਨ੍ਹਾਂ ਚੋਣਾਂ ਨੂੰ “ਤਾਕਤਵਰ ਚੋਣ ਨਤੀਜਿਆਂ ਦਾ ਲਾਭ ਲੈਣ ਦੀ ਕੋਸ਼ਿਸ਼” ਕਰਾਰ ਦਿੱਤਾ। ਫੋਰਡ ਨੇ ਲਗਾਤਾਰ ਤੀਜੀ ਵਾਰ ਬਹੁਮਤ ਪ੍ਰਾਪਤ ਕਰਕੇ ਲੈਸਲੀ ਫਰੌਸਟ (1951-1959) ਦੇ ਇਤਿਹਾਸਕ ਰਿਕਾਰਡ ਦੀ ਬਰਾਬਰੀ ਕਰ ਲੈਣੀ। ਉਸ ਤੋਂ ਬਾਅਦ, ਜੌਨ ਰਾਬਾਰਟਸ ਤੇ ਬਿੱਲ ਡੇਵਿਸ ਨੇ ਵੀ ਚਾਰ-ਚਾਰ ਚੋਣਾਂ ਜਿੱਤੀਆਂ, ਪਰ ਤਿੰਨ ਲਗਾਤਾਰ ਬਹੁਮਤ ਪ੍ਰਾਪਤ ਨਹੀਂ ਕਰ ਸਕੇ।