ਸਰੀ, (ਏਕਜੋਤ ਸਿੰਘ): ਅਮਰੀਕਾ ਵੱਲੋਂ ਵਪਾਰ ਉੱਤੇ ਨਵੇਂ ਟੈਰੀਫ਼ ਲਗਾਉਣ ਦੀਆਂ ਧਮਕੀਆਂ ਦੇ ਬਾਅਦ, ਕੈਨੇਡਾ ਦੀਆਂ ਕੰਪਨੀਆਂ ਅਤੇ ਆਪਣੇ ਯੂਰਪੀ ਸਾਥੀਆਂ ਨਾਲ ਮਿਲ ਕੇ ਵਪਾਰ ਵਿੱਚ ਤੇਜ਼ੀ ਲਿਆਉਣ ਦੇ ਤਰੀਕੇ ਖੋਜ ਰਹੇ ਹਨ।
ਜਰਮਨ ਦੀ ਕੈਨੇਡਾ ਵਿੱਚ ਰਾਜਦੂਤ ਟਿਯੋਰਵਨ ਬੈੱਲਮੈਨ ਨੇ ਕਿਹਾ, ”ਅਸੀਂ ਹੱਲ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਨਵੇਂ ਵਪਾਰਕ ਮੌਕਿਆਂ ਦੀ ਸਿਰਜਣਾ ਅਤੇ ਵਪਾਰ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ।” ਉਹ ਹੈਨੋਵਰ ਮੈੱਸ (ਦੁਨੀਆ ਦਾ ਸਭ ਤੋਂ ਵੱਡਾ ਵਪਾਰ ਮੇਲਾ) ਦੇ ਸੰਬੰਧ ਵਿੱਚ ਬੁਧਵਾਰ ਨੂੰ ਹੋਈ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਇਸ ਦੇ ਆਪਣੇ ਵਿਚਾਰ ਸਾਂਝੇ ਕੀਤੇ।
ਇਹ ਵਪਾਰ ਮੇਲਾ ਹਰ ਸਾਲ ਜਰਮਨੀ ਵਿੱਚ ਹੁੰਦਾ ਹੈ, ਅਤੇ ਇਸ ਵਾਰ ਕੈਨੇਡਾ ਇਸ ਦਾ ਸਾਥੀ ਦੇਸ਼ ਹੈ। ਬੈੱਲਮੈਨ ਨੇ ਕਿਹਾ ”ਇਹ ਸਮਾਂ ਬਹੁਤ ਹੀ ਉਚਿਤ ਹੈ, ਜਿਹੜਾ ਮੌਜੂਦਾ ਰਾਜਨੀਤਕ ਹਾਲਾਤਾਂ ਅਤੇ ਵਪਾਰ ਵਿੱਚ ਤੇਜ਼ੀ ਦੀ ਲੋੜ ਉੱਤੇ ਚਰਚਾ ਲਈ ਬੇਹੱਦ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਔਟਵਾ ਵਿੱਚ ਤੈਨਾਤ ਯੂਰਪੀ ਰਾਜਨਾਇਕ ਅਤੇ ਵਪਾਰੀ, ਖੋਜਕਾਰ ਤੇ ਸਰਕਾਰੀ ਅਧਿਕਾਰੀ ਇੱਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ, ਤਾਂ ਜੋ ਵਪਾਰ ਨੂੰ ਮਜ਼ਬੂਤ ਕੀਤਾ ਜਾ ਸਕੇ।
ਬੈੱਲਮੈਨ ਨੇ ਕਿਹਾ ਕਿ 2017 ਵਿੱਚ ਕੈਨੇਡਾ ਅਤੇ ਯੂਰਪ ਵੱਲੋਂ ਦਸਤਖਤ ਕੀਤੀ ਗਈ ਕੰਪ੍ਰੀਹੈਂਸਿਵ ਇਕਨੌਮਿਕ ਐਂਡ ਟਰੇਡ ਅਗਰੀਮੈਂਟ (CETA) ਉੱਤੇ ਹੁਣ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ”ਮੈਂ ਕੈਨੇਡਾ ਭਰ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹਾਂ, ਅਤੇ ਮੇਰਾ ਸਵਾਲ ਹਮੇਸ਼ਾ ਇਹ ਹੁੰਦਾ ਸੀਂ 9ਵੀਂ CETA ਨੂੰ ਹੋਰ ਕਿਵੇਂ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ?”
ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵੇਂ ਪਾਸਿਆਂ ਨੂੰ ਛਓਠਅ ਦੇ ਅਧੀਨ ਵਪਾਰਕ ਮੌਕਿਆਂ ਦੀ ਪਛਾਣ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ।
ਬੈੱਲਮੈਨ ਨੇ ਕਿਹਾ ਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਪਾਰ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀਆਂ ਹਨ, ਖਾਸ ਤੌਰ ‘ਤੇ ਹਰੇ-ਭਰੇ ਊਰਜਾ (Green Energy) ਅਤੇ Quantum ਛੋਮਪੁਟਨਿਗ ਵਰਗੇ ਖੇਤਰਾਂ ਵਿੱਚ।
ਲਿਬਰਲ ਸੰਸਦ ਮੈਂਬਰ ਰਾਇਨ ਟਰਨਬੁਲ ਨੇ ਕਿਹਾ ਕਿ ਕੈਨੇਡਾ ਹੁਣ ਯੂਰਪ ਨਾਲ ਆਪਣੇ ਸੰਬੰਧ ਮਜ਼ਬੂਤ ਕਰ ਰਿਹਾ ਹੈ, ਤਾਂ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈ ਜਾ ਰਹੀਆਂ ਟੈਰੀਫ਼ ਧਮਕੀਆਂ ਦਾ ਪ੍ਰਭਾਵ ਘੱਟ ਕੀਤਾ ਜਾ ਸਕੇ।ਹੈਨੋਵਰ ਮੈੱਸ ਵਿੱਚ ਲਗਭਗ 130,000 ਲੋਕ ਹਿੱਸਾ ਲੈਣਗੇ, ਜਿਸ ਵਿੱਚ ਇੰਜੀਨੀਅਰ, ਅਤੇ ਵਪਾਰਕ ਅਗੂ ਸ਼ਾਮਲ ਹੋਣਗੇ।
ਜਰਮਨੀ ਦੇ ਚਾਂਸਲਰ ਓਲਾਫ ਸ਼ੋਲਤਜ਼ ਨੇ 2022 ਵਿੱਚ ਨਿਊਫਾਊਂਡਲੈਂਡ ਦੌਰੇ ਦੌਰਾਨ ਕੈਨੇਡਾ ਨਾਲ ਹਾਈਡਰੋਜਨ ਨਿਰਯਾਤ ਸੰਬੰਧੀ ਸਮਝੌਤਾ ਕਰਨ ਸਮੇਂ ਐਲਾਨ ਕੀਤਾ ਸੀ ਕਿ ਕੈਨੇਡਾ 2024 ਵਿੱਚ ਇਹ ਮੇਲਾ ਹੋਸਟ ਕਰੇਗਾ।
ਉਨ੍ਹਾਂ ਦੱਸਿਆ ਕਿ 250 ਤੋਂ ਵੱਧ ਕੈਨੇਡੀਅਨ ਕੰਪਨੀਆਂ, 280 ਪ੍ਰਤੀਨਿਧੀਆਂ ਅਤੇ 1,000 ਹਿੱਸੇਦਾਰ ਇਸ ਮੇਲੇ ਵਿੱਚ ਸ਼ਿਰਕਤ ਕਰਨ ਜਾ ਰਹੇ ਹਨ। ਜਰਮਨੀ ਦੀਆਂ ਰਾਜਨਾਇਕ ਏਜੰਸੀਆਂ ਅਤੇ ਕੈਨੇਡਾ-ਜਰਮਨ ਉਦਯੋਗ ਤੇ ਵਪਾਰ ਏਜੰਸੀ ਵੱਲੋਂ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ”CETA ਨੂੰ ਅਜੇ ਵੀ ਪੂਰੀ ਤਰ੍ਹਾਂ ਲਾਭਕਾਰੀ ਨਹੀਂ ਬਣਾਇਆ ਗਿਆ।”
ਬੈੱਲਮੈਨ ਨੇ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਟੈਰੀਫ਼ ਖ਼ਤਰੇ ਦੇ ਬਾਵਜੂਦ ਜਰਮਨ ਕੰਪਨੀਆਂ ਨੇ ਕੈਨੇਡਾ ਵਿੱਚ ਨਿਵੇਸ਼ ਕਰਨ ਵਿੱਚ ਰੁਚੀ ਦਿਖਾਈ ਹੈ, ਪਰ ਹੋਰ ਬਹੁਤੀਆਂ ਸੰਸਥਾਵਾਂ ਹਾਲਾਤ ਸਥਿਰ ਹੋਣ ਦੀ ਉਡੀਕ ਕਰ ਰਹੀਆਂ ਹਨ।
This report was written by Ekjot Singh as part of the Local Journalism Initiative.