ਔਟਵਾ : ਕੈਨੇਡਾ ਆਪਣਾ ਰੱਖਿਆ ਖਰਚ ਤੇਜ਼ੀ ਨਾਲ ਵਧਾਉਣ ਲਈ ਜ਼ੋਰ ਲਾ ਰਿਹਾ ਹੈ ਤਾਂ ਜੋ ਨਾਟੋ ਦੇ ਜੀਡੀਪੀ ਦਾ 2% ਰੱਖਿਆ ਖਰਚ ਪੂਰਾ ਕਰਨ ਦੇ ਟੀਚੇ ਨੂੰ ਪ੍ਰਾਪਤ ਕਰ ਸਕੇ। ਇਹ ਗੱਲ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਹੀ, ਜੋ ਨਾਟੋ ਭਾਈਵਾਲਾਂ ਅਤੇ ਯੂਕਰੇਨ ਰੱਖਿਆ ਸੰਪਰਕ ਗਰੁੱਪ ਨਾਲ ਮੁਲਾਕਾਤ ਕਰਨ ਬਰੱਸਲਜ਼ ਪਹੁੰਚੇ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸ਼ਿਕਾਇਤ ਹੈ ਕਿ ਕੈਨੇਡਾ ਆਪਣੀਆਂ ਨਾਟੋ ਸਬੰਧੀ ਵਚਨਬੱਧਤਾਵਾਂ ਨੂੰ ਪੂਰਾ ਨਹੀਂ ਕਰ ਰਿਹਾ। ਉਹ ਇਸ ਮਾਮਲੇ ‘ਤੇ ਵਾਰ-ਵਾਰ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਰਦੇ ਰਹੇ ਹਨ। ਬਲੇਅਰ ਨੇ ਟਰੰਪ ਦੀ ਇਸ ਟਿੱਪਣੀ ਨੂੰ “ਅਪਮਾਨਜਨਕ ਅਤੇ ਚਿੰਤਾਜਨਕ” ਦੱਸਿਆ। ਉਹਨਾਂ ਕਿਹਾ, “ਕੈਨੇਡਾ ਇੱਕ ਆਜ਼ਾਦ ਦੇਸ਼ ਹੈ ਅਤੇ ਅਸੀਂ ਆਪਣੀ ਰੱਖਿਆ ਅਤੇ ਰਣਨੀਤੀਕ ਫ਼ੈਸਲੇ ਖੁਦ ਕਰਦੇ ਹਾਂ।”
ਬਲੇਅਰ ਨੇ ਨੋਰੈਡ (ੋਂਰਟਹ ਅਮੲਰਿਚੳਨ ਅੲਰੋਸਪੳਚੲ ਧੲਡੲਨਸੲ ਛੋਮਮੳਨਦ) ਨੂੰ ਉਦਾਹਰਣ ਵਜੋਂ ਪੇਸ਼ ਕਰਦੇ ਹੋਏ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਮਹਾਂਦੀਪੀ ਰੱਖਿਆ ‘ਚ ਮਿਲਕੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ, “ਨੋਰੈਡ ਇੱਕ ਬੇਹੱਦ ਪ੍ਰਭਾਵਸ਼ਾਲੀ ਗਠਜੋੜ ਹੈ, ਜਿੱਥੇ ਦੋਵੇਂ ਦੇਸ਼ ਸਾਂਝੇ ਰੂਪ ਵਿੱਚ ਉੱਤਰੀ ਅਮਰੀਕਾ ਦੀ ਹਵਾਈ ਅਤੇ ਸਮੁੰਦਰੀ ਰੱਖਿਆ ਲਈ ਕੰਮ ਕਰਦੇ ਹਨ।” ਕੈਨੇਡਾ ਨੇ ਨੋਰੈਡ ਦੇ ਆਧੁਨਿਕਰਨ ਲਈ $38.6 ਬਿਲੀਅਨ ਦੀ ਰਕਮ ਦਾ ਵਾਅਦਾ ਕਰ ਚੁੱਕਾ ਹੈ।
ਕੈਨੇਡਾ ਨੇ ਯੂਕਰੇਨ ਦੀ ਰੱਖਿਆ ਲਈ ਨਾਟੋ ਭਾਈਵਾਲਾਂ ਨਾਲ ਮਿਲਕੇ 2.4 ਬਿਲੀਅਨ ਡਾਲਰ ਦੀ ਸਹਾਇਤਾ ਦਿੰਦੀ ਹੈ। ਨਾਟੋ ਦੇ ਲਿਥੂਆਨੀਆ ‘ਚ ਮੌਜੂਦ ਬਟਾਲਿਅਨ ਦੀ ਅਗਵਾਈ ਵੀ ਕੈਨੇਡਾ ਕਰ ਰਿਹਾ ਹੈ, ਜਿਸ ਵਿੱਚ 2,200 ਤੋਂ ਵੱਧ ਕੈਨੇਡੀਅਨ ਸੈਨਿਕ ਤਾਇਨਾਤ ਹਨ।
ਪਰ ਨਾਟੋ ਦੇ 2% ਰੱਖਿਆ ਖਰਚ ਦੇ ਟੀਚੇ ਨੂੰ ਹਾਸਲ ਕਰਨ ਲਈ, ਕੈਨੇਡਾ ਨੂੰ ਆਪਣੇ ਵਿੱਤੀ ਯੋਜਨਾ ‘ਚ ਵੱਡੇ ਬਦਲਾਅ ਕਰਨੇ ਪੈਣਗੇ।
ਟਰੰਪ ਨੇ ਅਮਰੀਕੀ ਵੋਟਰਾਂ ਨੂੰ ਯਕੀਨ ਦਵਾਇਆ ਹੈ ਕਿ ਉਹ ਨਾਟੋ ‘ਚ ਜ਼ਿਆਦਾ ਰੁਚੀ ਨਹੀਂ ਰਖਦੇ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਕਿਹਾ ਸੀ ਕਿ ਜੇਕਰ ਕੋਈ ਨਾਟੋ ਭਾਈਵਾਲ 2% ਰੱਖਿਆ ਖਰਚ ਨਹੀਂ ਭਰਨਦਾ, ਤਾਂ ਅਮਰੀਕਾ ਉਨ੍ਹਾਂ ਦੀ ਸਹਾਇਤਾ ਨਹੀਂ ਕਰੇਗਾ।
ਇਸ ਬਿਆਨ ਨੇ ਯੂਰਪੀ ਸੰਯੁਕਤ ਰਾਸ਼ਟਰਾਂ ਅਤੇ ਨਾਟੋ ਦੇ ਬਾਕੀ ਮੈਂਬਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਬਲੇਅਰ ਨੇ ਕਿਹਾ ਕਿ “ਕੈਨੇਡਾ ਆਪਣੀ ਨਾਟੋ ਅਤੇ ਮਹਾਂਦੀਪੀ ਰੱਖਿਆ ਦੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ”। ਉਨ੍ਹਾਂ ਦੱਸਿਆ ਕਿ ਨਵੀਆਂ ਰਣਨੀਤੀਆਂ ਤਹਿਤ 2030 ਤੱਕ ਕੈਨੇਡਾ ਆਪਣੇ ਰੱਖਿਆ ਖਰਚ ਵਿੱਚ ਵਾਧੂ ਇਜ਼ਾਫ਼ਾ ਕਰੇਗਾ।