Tuesday, April 8, 2025
11.6 C
Vancouver

ਘਰ ‘ਚ ਵੜ ਕੇ ਔਰਤ ‘ਤੇ ਹਮਲਾ ਕਰਨ ਵਾਲੇ ਪੰਜਾਬੀ ਨੌਜਵਾਨ ‘ਤੇ ਲੱਗੇ ਦੋਸ਼

 

ਸਰੀ, (ਸਿਮਰਜੀਤ ਸਿੰਘ): ਸਰੀ ‘ਚ 24 ਸਾਲਾ ਜਤਿੰਦਰ ਸਿੰਘ ‘ਤੇ ਇੱਕ ਮਹਿਲਾ ‘ਤੇ ਹਮਲੇ ਨਾਲ ਜੁੜੇ ਹੋਰ ਦੋਸ਼ ਲਾਏ ਗਏ ਹਨ। ਇਹ ਘਟਨਾ 20 ਜੁਲਾਈ 2024 ਦੀ ਰਾਤ 91 ਐਵੇਨਿਊ ਅਤੇ 14100 ਬਲਾਕ ‘ਚ ਵਾਪਰੀ ਸੀ।
ਸਰੀ ਆਰਸੀਐਮਪੀ ਨੂੰ 20 ਜੁਲਾਈ ਦੀ ਸਵੇਰ 3:15 ਵਜੇ ਇੱਕ ਮਹਿਲਾ ‘ਤੇ ਹਮਲੇ ਦੀ ਸੂਚਨਾ ਮਿਲੀ। ਕੌਂਸਟੇਬਲ ਸਰਬਜੀਤ ਸੰਘਾ ਨੇ ਕਿਹਾ, ”ਪੀੜਤਾ ਨੇ ਰਿਪੋਰਟ ਦਿੱਤੀ ਕਿ ਉਹ ਆਪਣੇ ਘਰ ‘ਚ ਸੌਂ ਰਹੀ ਸੀ, ਜਦੋਂ ਜਤਿੰਦਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਜਦੋਂ ਚੀਕਾਂ ਮਾਰੀਆਂ ਤਾਂ ਦੋਸ਼ੀ ਉਥੋਂ ਭੱਜ ਗਿਆ।”
ਜਤਿੰਦਰ ਸਿੰਘ ਨੂੰ ਪਹਿਲਾਂ 16 ਅਗਸਤ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਸ਼ਰਤਾਂ ਦੇ ਅਧੀਨ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਤਫ਼ਤੀਸ਼ ਦੌਰਾਨ, ਉਸ ‘ਤੇ ਹੋਰ ਚਾਰ ਦੋਸ਼ ਲਾਏ ਗਏ ਹਨ, ਜਿਸ ਵਿੱਚ ਦੋ ਵਾਰ ਕਿਸੇ ਵਿਅਕਤੀ ਨੂੰ ਗੁਪਤ ਤਰੀਕੇ ਨਾਲ ਦੇਖਣਾ ਜਾਂ ਰਿਕਾਰਡ ਕਰਨਾ। ਦੋ ਵਾਰ ਕਿਸੇ ਘਰ ਦੇ ਨੇੜੇ ਰਾਤ ਦੇ ਸਮੇਂ ਬਿਨਾਂ ਇਜਾਜ਼ਤ ਘੁੰਮਣਾ।
7 ਫ਼ਰਵਰੀ 2025 ਨੂੰ ਅਦਾਲਤ ਨੇ ਉਸ ਨੂੰ ਫਿਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ, ਪਰ ਕੁਝ ਨਵੇਂ ਨਿਯਮ ਲਾਗੂ ਕੀਤੇ ਹਨ ਜਿਸ ਦੇ ਅਨੁਸਾਰ ਮਈ 2025 ਤੱਕ ਇਲੈਕਟ੍ਰਾਨਿਕ ਜੰਤਰ (ਮਾਨੀਟਰਿੰਗ ਬਰੇਸਲੈਟ) ਰਾਹੀਂ ਉਸ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਤੋਂ ਬਾਅਦ, ਉਸ ‘ਤੇ ਜ਼ਮਾਨਤ ਸੁਪਰਵਾਈਜ਼ਰ (ਭੳਿਲ ਸ਼ੁਪੲਰਵਿਸੋਰ) ਦੀ ਨਿਗਰਾਨੀ ਰਹੇਗੀ। ਉਸ ‘ਤੇ ਰਾਤ ਦੀ ਚਲਣ-ਫਿਰਣ ‘ਤੇ ਪਾਬੰਦੀ ਲਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਸਰੀ ‘ਚ ਵਧ ਰਹੀਆਂ ਅਪਰਾਧਕ ਗਤੀਵਿਧੀਆਂ ‘ਤੇ ਇਕ ਵੱਡਾ ਪ੍ਰਸ਼ਨ ਚੁੱਕਦਾ ਹੈ। ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਮਹੱਤਵਪੂਰਨ ਉਪਾਅ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਹੋਰ ਸਖ਼ਤ ਕਾਨੂੰਨੀ ਕਾਰਵਾਈ ਦੀ ਲੋੜ ਹੈ।
ਸਰੀ ਪੁਲਿਸ ਬੋਰਡ ਵੱਲੋਂ ਵੀ ਅਪਰਾਧਿਕ ਮਾਮਲਿਆਂ ‘ਤੇ ਆਉਣ ਵਾਲੀ ਮੀਟਿੰਗ ‘ਚ ਗੱਲਬਾਤ ਕਰਨ ਦੀ ਉਮੀਦ ਹੈ। This report was written by Simranjit Singh as part of the Local Journalism Initiative.