ਚੰਗੇ ਭਲੇ ਮਾਪਿਆਂ ਦਾ ,ਸੁੱਖ ਚੈਨ ਖੋਹ ਗਿਆ
ਹਾਇਓ ਰੱਬਾ ਪਾਰਕਾਂ ਦੇ,ਸ਼ਹਿਰ ਨੂੰ ਕੀ ਹੋ ਗਿਆ
ਧੀਆਂ ਜਿੱਥੇ ਗੁੰਮ ਆ ਤੇ ,ਮਾਪੇ ਗੁੰਮ ਸੁੰਮ ਆ
ਛੱਡ ਕੇ ਪੜ੍ਹਾਈਆਂ ਬੱਚੇ , ਬੇਪ ਨਾਲ ਟੁੰਨ ਆ
ਸਟੈਬ ਹੁੰਦੇ ਪੁੱਤ ਨੇ ,ਤੇ ਲਹੂ ਢਿੱਡੋਂ ਚੋ ਰਿਹਾ
ਹਾਇਓ ਰੱਬਾ ਦੱਸ ਮੇਰੇ ,ਸ਼ਹਿਰ ਨੂੰ ਕੀ ਹੋ ਗਿਆ
ਦਿਨ ਰਾਤ ਗਲੀਆਂ ਚ ,ਗੋਲੀਆਂ ਦਾ ਸ਼ੋਰ ਏ
ਪੁਲੀਸ ਦੀਆਂ ਗੱਡੀਆਂ ਤੇ ,ਹੂਟਰਾਂ ਦਾ ਜ਼ੋਰ ਏ
ਸਹਿਮ ਗਈਆਂ ਖੁਸ਼ੀਆਂ ਤੇ ,ਚਾਵਾਂ ਬੂਹਾ ਢੋ ਲਿਆ
ਹਾਇਓ ਰੱਬਾ ਮੇਰੇ ਸੋਹਣੇ , ਸ਼ਹਿਰ ਨੂੰ ਕੀ ਹੋ ਗਿਆ
ਇੱਥੇ ਹੌਸਪੀਟਲਾਂ ਚ ਭੲਦ ਮੁੱਕੇ ਹੋਏ ਆ
ਘਰਾਂ ਵਿੱਚ ਖਾਣ ਨੂੰ , ਬਰੲੳਦ ਮੁੱਕੇ ਹੋਏ ਆ
ਬੇਵੱਸ ਧੀਆਂ ਪੁੱਤ , ਤੰਗ ਹੋ ਹੋ ਮਰਦੇ
ਘੋ ਢੁਨਦ ਮੲ ਉੱਤੇ ,ਪੈਸੇ ਕੱਠੇ ਕਰਦੇ
ਕੱਚਿਆ ਨੂੰ ਪੱਕਾ ਇੱਥੇ ,ਰੱਜ ਰੱਜ ਕੋਹ ਰਿਹਾ
ਸੱਤ ਬੈਂਡ ਵਾਲਾ ਇਥੇ ,ਅੱਠੇ ਪਹਿਰ ਰੋ ਰਿਹ
ਮੋਢੇ ਉੱਤੇ ਭੳਗ ਵਾਲਾ , ਭਿਗ ਭਾਰ ਢੋ ਰਿਹਾ
ਦੱਸ ਰੱਬਾ ਸੈਰ ਵਾਲੇ , ਸ਼ਹਿਰ ਨੂੰ ਕੀ ਹੋ ਗਿਆ
ਸੋਚਿਆ ਸੀ ਆਣ ਕੇ ,ਕਨੇਡਾ ਸੁੱਖ ਪਾਵਾਂਗੇ
ਦੱਸ ਭਲਾ ਇਹਤੋਂ ਪਾਰ , ਹੋਰ ਕਿੱਥੇ ਜਾਵਾਂਗੇ
ਹਰਾ ਹੋਇਆ ਬੂਟਾ ਪੱਟ ,ਹੋਰ ਕਿੱਥੇ ਲਾਵਾਂਗੇ
ਸਾਹਤੇਆ ਮੈ ਦੁੱਖ ਬਸ , ਅੰਦਰ ਲਕੋ ਲਿਆ
ਹਾਇਓ ਰੱਬ ਦੱਸ ਸਰੀ, ਸ਼ਹਿਰ ਨੂੰ ਕੀ ਹੋ ਗਿਆ
ਲਿਖਤ : ਕੁਲਵੀਰ ਸਿੰਘ ਡਾਨਸੀਵਾਲ, 778 863 2472