Saturday, April 5, 2025
14.1 C
Vancouver

ਧਰਤੀ

 

ਧਰਤੀ ਦਾ ਵਿਹੜਾ ਖਿੜਿਆ
ਆ ਧਰਤੀ ਤੇ ਤੂੰ ਚਾਨਣ ਖ਼ਿਲਾਰਿਆ
ਪੁੰਨਿਆ ਦੇ ਚੰਨ ਦੇ ਰੂਪ,
ਲੋਕਾਈ ਨੇ ਪੂਰਾ ਚੰਨ ਨਿਹਾਰਿਆ

ਬਲਿਹਾਰੀ ਜਾਵਾਂ ਗੁਰ ਨਾਨਕ ਤੋਂ
ਜਿਨ ਕਲਯੁੱਗ ਤਾਰਿਆ
ਤੂੰ ਜੋ ਕਰ ਉਦਾਸੀਆ
ਸਭ ਨੂੰ ਮਾਨਵਤਾ ਦਾ ਰਾਹ ਸਮਝਾਂ ਗਇਓਂ

ਉਹ ਪੱਥ ਅਸੀ ਫਿਰ
ਅਗਿਆਨਤਾ ਦੇ ਹਨੇਰੇ ਚ ਗਵਾ ਲਿਆ
ਕਲਯੁੱਗ ਫਿਰ ਹਿੱਕ ਤਾਣ ਖਲੋ ਗਿਆ
ਧਰਮ ,ਧਰਮੀਂ ਨੂੰ ਸਵਾਰਥਾਂ ਚ ਨਾਪ ਰਿਹਾ

ਕਰਮ ਕਾਂਡਾਂ ਤੇ ਜੋਰ ਪਾ ਰਿਹਾ
ਭੁੱਲੀ ਭੱਟਕੀ ਦੁਨੀਆਂ ਚੁਰੱਸਤਿਆ ਤੇ ਆ ਖੜ੍ਹੀ
ਭਾਈ ਲਾਲੋ ਜਿਹਿਆਂ ਦੀ ਕਦਰ ਨਾ ਕੋਈ
ਲੁਕਾਈ ਤੇਰੀ,ਤੇਰੇ ਰਾਹੋਂ ਉਪਰਾਮ ਹੋਈ

ਸਵੇਰੇ ਸ਼ਾਮ ਬਣਦੇ ਬਗਲੇ ਭਗਤ
ਛੱਡ ਪਰਕਿਰਤੀ
ਮੈਂ ਮੈਂ ਦੀ ਉਸਤੱਤ ਕਰਦੀ ਫਿਰਦੀ
ਹੁਣ ਤੇ ਧਰਤੀ ਵੀ ਹੱਥ ਜੋੜੀ ਫਿਰਦੀ
ਤੂੰ ਲਾਂਏਂ ਗੇੜੀ ਉਹ ਵੀ ਮੰਨਤ ਮੰਗਦੀ ਫਿਰਦੀ ।

ਆ ਬਾਬਾ ਓਸੇ ਰਸਤੇ,
ਨਿਮਾਣੀ ਵੀ ਤੇਰੇ ਪੈਰਾਂ ਦੀ ਮਿੱਟੀ ਬਣ
ਤੇਰੇ ਰਾਹਾਂ ਚ ਰਹਿਣਾਂ ਚਾਹੇ।
ਲਿਖਤ : ਨਵਜੋਤ ਕੌਰ ਨਿਮਾਣੀ