Saturday, April 5, 2025
9.1 C
Vancouver

ਗਾਇਕੀ ਦਾ ਥੰਮ੍ਹ!

 

ਸੁੰਨੇ ਛੱਡ ਗਿਆ ਚੁਬਾਰੇ ਬੈਠਕਾਂ ਨੂੰ,
ਛੱਡ ਯਾਦਾਂ ਦੇ ਅੰਬਾਰ ਗਿਆ।
ਗਾਉਂਦਾ ਗਾਉਂਦਾ ਕਲੀਆਂ ਲੋਕ ਗਾਥਾਵਾਂ,
ਉਡਾਰੀ ਬਿਨ ਦੱਸੇ ਹੀ ਮਾਰ ਗਿਆ।

ਛੱਡ ਤੁਰ ਗਿਆ ਭਰੀਆਂ ਮਹਿਫ਼ਲਾਂ ਨੂੰ,
ਗਾਇਕੀ ਵਾਲਾ ਛੱਡ ਬਜ਼ਾਰ ਗਿਆ।
ਜ਼ੋਰ ਹਿੱਕ ਦੇ ਗਿਆ ਗਾ ਕਿੱਸੇ ,
ਸਾਫ਼ ਸੁਥਰਾ ਗਾ ਸੱਭਿਆਚਾਰ ਗਿਆ।

ਅਕਲ ਦੇ ਗਿਆ ਕਵੀਆਂ ਲੇਖਕਾਂ ਨੂੰ,
ਛੱਡ ਸਾਜਿੰਦਿਆ ਨੂੰ ਪਿਆਰ ਗਿਆ।
ਤੁਰ ਮਨੋਰੰਜਨ ਗਿਆ ਪੰਜਾਬੀਆਂ ਦਾ,
ਵੱਸਦਾ ਫ਼ਾਨੀ ਛੱਡ ਸੰਸਾਰ ਗਿਆ।

ਪੰਜਾਬੀ ਗਾਇਕੀ ਦਾ ਕੀ ਥੰਮ੍ਹ ਡਿੱਗਿਆ,
ਗੁਨਗਣਾਉੰਦਾ ਰਹਿ ਸੰਸਾਰ ਗਿਆ।
‘ਕੱਲਾ ਮਾਣਕ ਨ੍ਹੀ ਜਲਾਲੋਂ ਗਿਆ ‘ਭਗਤਾ’,
ਤੁਰ ਚੋਟੀ ਦਾ ਕਲਾਕਾਰ ਗਿਆ।
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113