Saturday, November 23, 2024
8.4 C
Vancouver

ਜੰਗਲੀ ਅੱਗ ‘ਤੇ ਕਾਬੂ ਪਾਉਣ ਲਈ ਵਿਦੇਸ਼ਾਂ ਤੋਂ ਐਡਮਿੰਟਨ ਪਹੁੰਚੇ ਫਾਇਰ-ਫਾਈਟਰਸ

ਔਟਵਾ : ਕੈਨੇਡਾ ਵਿੱਚ ਵੱਖੋ-ਵੱਖ ਥਾਵਾਂ ਦੇ ਜੰਗਲੀ ਅੱਗ ਲੱਗੀ ਹੋਈ ਹੈ। ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਲਗਾਤਾਰ ਫਾਇਰ ਫਾਈਟਰ ਕੰਮ ਕਰ ਰਹੇ ਹਨ ।ਅਲਬਰਟਾ ਦੇ ਸ਼ਹਿਰ ਜੈਸਪਰ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਆਪਣੇ ਘਰ ਅਤੇ ਕਾਰੋਬਾਰ ਛੱਡ ਕੇ ਜਾਣਾ ਪਿਆ ਹੈ।ਜੰਗਲੀ ਅੱਗ ਕਾਰਨ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਫ਼ਿਲਹਾਲ ਸਪਸ਼ਟ ਨਹੀਂ ਹੈ ਪਰ ਪਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈਸਪਰ ਨੈਸ਼ਨਲ ਪਾਰਕ ਦੇ ਵਿਚਾਲੇ ਪੈਂਦੇ ਇਤਿਹਾਸਕ ਕਸਬੇ ਜੈਸਪਰ ਵਿਚ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ।

ਅਲਬਰਟਾ ਵਿੱਚ ਫਾਇਰ ਫਾਈਟਰਸ ਨੂੰ ਹੋਰ ਸਹਿਯੋਗ ਦੇਣ ਵਾਸਤੇ ਆਲੇ ਦੁਆਲੇ ਦੇ ਦੇਸ਼ਾਂ ਤੋਂ ਵੀ ਫਾਇਰ ਫਾਈਟਰ ਪਹੁੰਚ ਰਹੇ ਹਨ।  ਕੈਨੇਡਾ ਵਲੋਂ ਇੰਟਰਨੈਸ਼ਨਲ ਫਾਇਰ ਫਾਈਟਰ ਜੋ ਕੈਨੇਡਾ ਵਿੱਚ ਪਹੁੰਚ ਰਹੇ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਫਾਇਰ ਫਾਈਟਰ ਪਹੁੰਚੇ ਜਿੱਥੇ ਕਿ ਇਹਨਾਂ ਦਾ ਸਵਾਗਤ ਕੀਤਾ ਗਿਆ। ਸਾਊਥ ਅਫਰੀਕਾ ਤੋਂ ਅੱਗ ਦੇ ਉੱਤੇ ਕਾਬੂ ਪਾਉਣ ਵਾਸਤੇ 10 ਦਲ ਪਹੁੰਚੇ ਜਿਨਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ ਤੇ ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਤੋਂ ਇਸ ਸਬੰਧੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਤੋਂ ਪਹਿਲਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਵੀ ਫਾਇਰ ਫਾਈਟਰ ਪਹੁੰਚ ਚੁੱਕੇ ਨੇ ਜੋ ਕਿ ਅੱਗ ਬੁਝਾਉਣ ਵਾਸਤੇ ਸਹਿਯੋਗ ਦੇ ਰਹੇ ਹਨ।