4.2 C
Vancouver
Thursday, February 19, 2026

ਟਰੱਕ ਡਰਾਈਵਰ ਵੀਰ

ਟਰੱਕ ਡਰਾਈਵਰ
ਵੀਰ ਰਹਿਣ ਹੱਸਦੇ ।
ਆਪੋ ਆਪਣੇ ਘਰਾਂ
ਵਿੱਚ ਰਹਿਣ ਵੱਸਦੇ ।
ਮੁਸ਼ੀਬਤਾ ਦੇ ਨਾਲ
ਕਰਦੇ ਹਨ ਕਮਾਈ ,
ਫਰਿ ਕਿਤੇ ਜਾ ਕੇ
ਚਾਰ ਛਿੱਲੜ ਬੱਚਦੇ ।

ਗੱਡੀਆਂ ਦੀਆਂ ਕਿਸ਼ਤਾਂ
ਹੀ ਮਾਣ ਨਹੀਂ ,
ਟੁੱਟਭੱਜ ਰਿਪੇਅਰ
ਟੈਕਸ ਰਹਿਣ ਠੱਗਦੇ ।
ਸਬੱਬ ਨਾਲ ਹੀ ਇਹ
ਘਰ ਨੂੰ ਆਉਂਦੇ ,
ਦਿੱਲੀ ਕਲਕੱਤਾ ਇੰਦੋਰ
ਦੇ ਗੇੜੇ ਲੱਗਦੇ ।

ਅੱਖਾਂ ਵਿੱਚ ਨੀਂਦ ਰੱਖ
ਵੇਖਦੇ ਨੇ ਸੁਪਨੇ ,
ਵਾਹਿਗੁਰੂ ਜੀ ਦਾ
ਓਟ ਆਸਰਾ ਤੱਕਦੇ ।
ਰੱਬ ਇਹਨਾਂ ਦੇ ਕੰਮਾਂ ਚ
ਬਰਕਤਾਂ ਪਾਵੇ ,
ਸੱਤੀ ਦਿਨ ਰਾਤ ਚੱਲ
ਮੰਜ਼ਿਵਲਾਂ ਲੱਭਦੇ ।
ਲਿਖਤ : ਸੱਤੀ ਉਟਾਲਾਂ ਵਾਲਾ
ਸੰਪਰਕ : 90564-36733

ਰੁਝਾਨ ਖਬਰਾਂ