ਜਿੰਦਗੀ ਬਹੁਤੀ ਬੀਤ ਗਈ ਪਤਾ ਨਹੀਂ ਲਗਿਆ
ਜਿੰਨੀਂ ਵੀ ਰਹਿਗੀ ਉਸਦਾ ਧਰਵਾਸ ਬਾਕੀ ਹੈ
ਬਚਪਨ ਦੀਆਂ ਆਸਾਂ ਪੂਰੀਆਂ ਹੋ ਗਈਆਂ
ਜੋ ਨਹੀ ਸੀ ਕੀਤੀ ਉੁਹ ਆਸ ਬਾਕੀ ਹੈ
ਚੰਗੀ ਵਿਦਿਆ ਸਦਕਾ ਜਿੰਦਗੀ ਬਤੀਤ ਹੋ ਗਈ
ਇਨਸਾਨੀਅਤ ਪੜੁਾਈ ਦੀ ਆਸ ਬਾਕੀ ਹੈ
ਅਸਲੀਅਤ ਨਹੀਂ ਲਗਦੀ ਕਿ ਮਾਪੇ ਤੁਰ ਜਾਣਗੇ
ਸੁਫ਼ਨੇ ਵਿੱਚ ਉਨਾ ਦੀ ਵਾਪਸੀ ਦੀ ਅਰਦਾਸ ਬਾਕੀ ਹੈ
ਭੈਣ ਭਰਾ ਦਾ ਪਿਆਰ ਫਿੱਕਾ ਹੋ ਗਿਆ
ਉਨੁਾ ਤੋਂ ਬਗੈਰ ਸਾਰਾ ਸੰਸਾਰ ਬਾਕੀ ਹੈ
ਜਵਾਨੀ ਵੇਲੇ ਮਜੇ ਤੇ ਕਾਮਯਾਬੀਆਂ ਕੀਤੀਆਂ
ਜੋ ਨਹੀ ਹੋ ਸਕਿਆ ਉਸਦਾ ਪਸਤਾਵ ਬਾਕੀ ਹੈ
ਬੱਚੇ ਆਉਣ ਨਾਲ ਨਵਾਂ ਪਰਿਵਾਰ ਬਣਿਆਂ
ਹੁਣ ਕੋਈ ਨਹੀਂ ਪੁਛਦਾ ਦਿਲ ਦੀ ਹਾਰ ਬਾਕੀ ਹੈ
ਚਾਉ ਚਾਈ ਵੱਡੇ ਵੱਡੇ ਘਰ ਬਣਾ ਲਏ
ਹੁਣ ਉੱਥੇ ਕੌਣ ਰਵੇਗਾ ਉਸਦੀ ਆਸ ਬਾਕੀ ਹੈ
ਰੀਟਾਇਰਮੈਂਟ ਤੋਂ ਬਾਅਦ ਟਾਈਮ ਤੇ ਪੈਸਾ ਬਚ ਗਿਆ
ਇਹ ਦੋ ਚੀਜਾਂ ਨੂੰ ਖਰਚਣ ਦੀ ਆਸ ਬਾਕੀ ਹੈ
ਬਢੇਪੇ ਵਿੱਚ ਆਸ ਸੀ ਕੋਈ ਮੇਰਾ ਹੱਥ ਫੜੇੇਗਾ
ਪਰ ਪੁਰਾਣੇ ਜਖਮਾ ਦਾ ਹਾਲੇ ਦਾਗ ਬਾਕੀ ਹੈ
ਜਿੰਦਗੀ ਆਖਰੀ ਮੋੜ ਤੇ ਪਹੁੰਚ ਗਈ
ਪਿੱਛੇ ਭਉਂਕੇ ਵੇਖਿਆ ਮੇਰਾ ਪਰਿਵਾਰ ਬਾਕੀ ਹੈ
ਪਾਣੀ ਦੀਆਂ ਛੱਲਾਂ ਢਲ ਗਈਆਂ ਸਮੁੰਦਰ ਦਾ ਮੁਖੜਾ ਧੋਦੀਆਂ
ਮੈਨੂੰ ਵੀ ਛੱਲਾਂ ਵਾਂਗ ਵਗਦੀਆਂ ਹਵਾਵਾਂ ਦੀ ਆਸ ਬਾਕੀ ਹੈ
ਜੀਵਨ ਮੁਕਣ ਤੇ ਮੇਰੀਆਂ ਸਿਫਤਾਂ ਹੋਣਗੀਆਂ
ਜਿਉਂਦੇ ਜੀ ਸਿਫਤਾਂ ਦੀ ਆਸ ਬਾਾਕੀ ਹੈ
ਕੁਦਰਤ ਦਾ ਭਾਣਾ ਮੰਨਣਾ ਏਨਾ ਕਿਉਂ ਆਉਖਾ
ਇਹ ਜਰੂਰੀ ਸਵਾਲ ਪੁਛਣਾ ਬਾਕੀ ਹੈ
ਲਿਖਤ : ਸੁਖਦੇਵ ਸੰਧੂ

