6.8 C
Vancouver
Thursday, November 27, 2025

ਕਾਮਿਆਂ ਦੀ ਘਾਟ ਕਾਰਨ ਅਮਰੀਕੀ ਆਰਥਿਕਤਾ ਨੂੰ $1.2 ਟ੍ਰਿਲੀਅਨ ਨੁਕਸਾਨ ਖ਼ਤਰਾ

75% ਕਾਰੋਬਾਰ ਭਰਤੀ ਕਰਨ ਵਿੱਚ ਨਾਕਾਮ, ਕੈਲੀਫੋਰਨੀਆ ਵਿੱਚ 40% ਖੇਤਾਂ ਦੀਆਂ ਫਸਲਾਂ ਸੜ ਰਹੀਆਂ
ਸਰੀ, (ਏਕਜੋਤ ਸਿੰਘ): ਸੰਯੁਕਤ ਰਾਜ ਅਮਰੀਕਾ ਇਸ ਵਕਤ ਇੱਕ ਇਤਿਹਾਸਕ ਰੂਪ ਦਾ ਕਾਮਿਆਂ ਦਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇੱਕ ਅਜਿਹਾ ਸਮਾਂ ਜਦੋਂ ਲਗਭਗ 75 ਫੀਸਦੀ ਕਾਰੋਬਾਰ ਖਾਲੀ ਅਸਾਮੀਆਂ ਭਰਨ ਵਿੱਚ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮੈਨਪਾਵਰਗਰੁੱਪ ਅਤੇ ਹੋਰ ਰਿਪੋਰਟਾਂ ਮੁਤਾਬਕ ਇਹ ਘਾਟ ਸਿਰਫ਼ ਸੇਵਾ ਖੇਤਰ ਤੱਕ ਸੀਮਿਤ ਨਹੀਂ, ਇਹ ਹੈਲਥਕੇਅਰ, ਹੁਨਰਮੰਦ ਵਪਾਰ ਅਤੇ ਨਿਰਮਾਣ ਵਰਗੇ ਮਹੱਤਵਪੂਰਨ ਖੇਤਰਾਂ ‘ਤੇ ਵੀ ਗੰਭੀਰ ਪ੍ਰਭਾਵ ਪਾ ਰਹੀ ਹੈ। ਇਸ ਸੰਕਟ ਦੇ ਕਈ ਵੱਡੇ ਕਾਰਨ ਦੱਸੇ ਜਾ ਰਹੇ ਹਨ ਜਿਨ੍ਹਾਂ ‘ਚ ਸਭ ਤੋਂ ਵੱਡਾ ਕਾਰਨ ਬੇਬੀ ਬੂਮਰਜ਼ ਦੀ ਵੱਡੀ ਪੀੜ੍ਹੀ ਦਾ ਰਿਟਾਇਰ ਹੋਣਾ ਹੈ ਜਦੋਂ ਇਹ ਵੱਡੀ ਸੰਖਿਆ ਵਿੱਚ ਬਾਹਰ ਨਿਕਲ ਰਹੀ ਹੈ, ਤਾਂ ਉਨ੍ਹਾਂ ਦੀ ਥਾਂ ਭਰਨ ਲਈ ਨੌਜਵਾਨਾਂ ਦੀ ਗਿਣਤੀ ਉਹਨਾ ਦੀ ਲੋੜ ਮੁਤਾਬਕ ਨਹੀਂ ਹੈ। ਦੂਜਾ ਵੱਡਾ ਕਾਰਨ ਕੋਵਿਡ-19 ਮਹਾਂਮਾਰੀ ਨੇ ਕਈ ਲੋਕਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ। ‘ਗ੍ਰੇਟ ਰੈਜ਼ੀਗਨੇਸ਼ਨ’ ਦੌਰ ਨੇ ਹਜ਼ਾਰਾਂ ਲੋਕਾਂ ਨੂੰ ਅਲੱਗ ਰੁਝਾਨਾਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵੱਲ ਖਿੱਚਿਆ। ਤੀਜਾ, ਪਿਛਲੇ ਦਹਾਕਿਆਂ ਦੌਰਾਨ ਘਰੋਂ ਕੰਮ ਕਰਨ ਦੇ ਰੋਜ਼ਗਾਰ ਵਧ ‘ਤੇ ਬੇਹੱਦ ਜ਼ੋਰ ਦਿੱਤਾ ਗਿਆ, ਜਿਸ ਨਾਲ ਵੋਕੇਸ਼ਨਲ ਐਜੁਕੇਸ਼ਨ ਨੂੰ ਝਟਕਾ ਲੱਗਿਆ ਅਤੇ ਹੁਨਰਮੰਦ ਨੌਜਵਾਨ ਘੱਟ ਹੋ ਗਏ।
ਇਸ ਦਾ ਸਿੱਧਾ ਨਤੀਜਾ ਇਹ ਹੈ ਕਿ ਹੈਲਥਕੇਅਰ ਵਿੱਚ ਰਜਿਸਟਰਡ ਨਰਸਾਂ ਅਤੇ ਕੇਅਰ ਵਰਕਰਾਂ ਦੀ ਘਾਟ ਹੋ ਗਈ ਹੈ। ਹਸਪਤਾਲਾਂ ਨੂੰ ਮਹਿੰਗੇ ਟ੍ਰੈਵਲ ਨਰਸਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ, ਜਿਸ ਨਾਲ ਸਿਹਤ ਲਾਗਤਾਂ ਉੱਪਰ ਚੱਲ ਰਹੀਆਂ ਹਨ। ਦੂਜੇ ਪਾਸੇ ਹੁਨਰਮੰਦ ਵਪਾਰ ਅਤੇ ਨਿਰਮਾਣ: ਪਲੰਬਰ, ਇਲੈਕਟ੍ਰੀਸ਼ੀਅਨ, HVAC ਟੈਕਨੀਸ਼ੀਅਨ ਅਤੇ ਵੈਲਡਰਾਂ ਦੀ ਘਾਟ ਨੇ ਘਰਾਂ ਦੀ ਤਿਆਰੀ ਅਤੇ ਮੁਰੰਮਤ ਕਾਰਜ ਸਸਤੇ ਅਤੇ ਤੇਜ਼ ਰਹਿਣ ਦੀ ਸਮਰੱਥਾ ਘਟਾ ਦਿੱਤੀ। ਨਤੀਜੇ ਵਜੋਂ ਸਪਲਾਈ ਚੇਨ ਵਿੱਚ ਰੁਕਾਵਟ ਆ ਰਹੀ ਹੈ ਅਤੇ ਉਡੀਕ ਸਮਾਂ ਵੱਧ ਰਿਹਾ ਹੈ।
ਆਰਥਿਕ ਤੌਰ ‘ਤੇ ਇਹ ਸਭ ਮਹਿੰਗਾਈ ਨੂੰ ਤੇਜ਼ ਕਰ ਰਿਹਾ ਹੈ। ਕੰਪਨੀਆਂ ਉਪਲਬਧ ਵਰਕਰਾਂ ਨੂੰ ਆਕਰਸ਼ਿਤ ਕਰਨ ਲਈ ਤਨਖਾਹਾਂ ਵਧਾ ਰਹੀਆਂ ਹਨ। ਨਤੀਜੇ ਵਜੋਂ ਉਤਪਾਦਨ ਖਰਚ ਵੱਧਦਾ ਹੈ ਅਤੇ ਖਪਤਕਾਰਾਂ ਲਈ ਕੀਮਤਾਂ ਉੱਪਰ ਆ ਰਹੀਆਂ ਹਨ। ਕੁਝ ਅੰਕੜੇ ਦਰਸਾਉਂਦੇ ਹਨ ਕਿ ਬਲੂ-ਕਾਲਰ ਤਨਖਾਹਾਂ 2020 ਤੋਂ 2025 ਤੱਕ 42% ਤੱਕ ਵਧ ਗਈਆਂ, ਜਿਸ ਨੇ ਮੁਦਰਾਸਫ਼ੀਤੀ ਉੱਤੇ ਦਬਾਅ ਪਾਇਆ ਹੈ। ਅਮਰੀਕੀ ਲੇਬਰ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਇਹ ਘਾਟ ਹਰ ਸਾਲ ਦੇਸ਼ ਨੂੰ ਲਗਭਗ 1.2 ਟ੍ਰਿਲੀਅਨ ਡਾਲਰ ਦੇ ਆਰਥਿਕ ਨੁਕਸਾਨ ਤੱਕ ਪਹੁੰਚਾ ਰਹੀ ਹੈ।
ਇਸ ਤਰ੍ਹਾਂ ਦੀ ਘਾਟ ਦੇ ਨਤੀਜੇ ਕਿਸੇ ਇਕ ਖੇਤਰ ਤੱਕ ਹੀ ਸੀਮਤ ਨਹੀਂ ਰਹੇ। ਹਾਲ ਹੀ ਵਿੱਚ ਕੈਲੀਫ਼ੋਰਨੀਆ ਵਿੱਚ ਖੇਤਾਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਘਾਟ ਕਾਰਨ 40% ਤੋਂ ਵੱਧ ਖੇਤਰਾਂ ਵਿੱਚ ਫਸਲਾਂ ਸੜ ਰਹੀਆਂ। ਇਹ ਸਿੱਧਾ ਪ੍ਰਭਾਵ ਖਾਦੀ ਸੁਰੱਖਿਆ ਅਤੇ ਖਾਣ-ਪੀਣ ਦੀ ਕੀਮਤਾਂ ‘ਤੇ ਪੈਂਦਾ ਹੈ। ਟਰੱਕ ਡਰਾਈਵਰਾਂ ਦੀ ਘਾਟ ਨੇ ਸਪਲਾਈ ਚੇਨ ਨੂੰ ਹੋਰ ਨਾਜੁਕ ਕੀਤਾ ਹੈ, ਜਿਸ ਨਾਲ ਸਮਾਨ ਦੀ ਉਪਲਬਧਤਾ ਅਤੇ ਵਪਾਰਕ ਵਿਕਾਸ ਪ੍ਰਭਾਵਿਤ ਹੋ ਰਹੇ ਹਨ।
ਇਸ ਘਾਟ ਨਾਲ ਨਜਿੱਠਣ ਲਈ ਤਿੰਨ-ਪੱਖੀ ਰਣਨੀਤੀ ਅਪਨਾਈ ਜਾ ਰਹੀ ਹੈ: ਹੁਨਰ ਵਿਕਾਸ, ਆਟੋਮੇਸ਼ਨ, ਅਤੇ ਇਮੀਗ੍ਰੇਸ਼ਨ ਸੁਧਾਰ।
ਕਾਲਜਾਂ ਅਤੇ ਕੰਪਨੀਆਂ ਨੇ ਅਪ੍ਰੈਂਟਿਸਸ਼ਿਪ ਅਤੇ ਵੋਕੇਸ਼ਨਲ ਪ੍ਰੋਗਰਾਮਾਂ ਵਿੱਚ ਨਿਵੇਸ਼ ਵਧਾਇਆ ਹੈ। ਕਈ ਰਾਜਾਂ ਵਿੱਚ ”ਘੋ ਭੁਿਲਦ” ਤਰ੍ਹਾਂ ਦੇ ਪ੍ਰੋਜੈਕਟ ਚੱਲ ਰਹੇ ਹਨ ਜੋ ਨੌਜਵਾਨਾਂ ਨੂੰ ਤੁਰੰਤ ਕਾਰਗੁਜ਼ਾਰ ਹੁਨਰ ਸਿਖਾਉਂਦੇ ਹਨ। ਦੂਜਾ, ਕੰਪਨੀਆਂ ਰੋਬੋਟਿਕਸ ਅਤੇ ਆਈ.ਏ.ਈ. ਵਿੱਚ ਨਿਵੇਸ਼ ਕਰ ਰਹੀਆਂ ਹਨ ਤਾਂ ਕਿ ਦੋਹਰਾਏ ਜਾਣ ਵਾਲੇ ਕੰਮਾਂ ਨੂੰ ਆਟੋਮੇਟ ਕੀਤਾ ਜਾ ਸਕੇ; ਪਰ ਇਸ ਨਾਲ ਇੱਕ ਨਵਾਂ ਸਕਿੱਲ-ਗੈਪ ਬਣਦਾ ਹੈ ਕਿਉਂਕਿ ਮਸ਼ੀਨਾਂ ਨੂੰ ਚਲਾਉਣ ਵਾਲੇ ਕੰਮ-ਦਰਜਿਆਂ ਲਈ ਅਰਥਕ ਤੌਰ ‘ਤੇ ਹੋਰ ਉੱਚ ਕੁਸ਼ਲਤਾ ਦੀ ਲੋੜ ਹੈ। ਤੀਜਾ, ਕੁਝ ਮਾਹਿਰ ਦਲੀਲ ਕਰਦੇ ਹਨ ਕਿ ਸੰਖੇਪ ਸਮੇਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹੱਲ ਇਮੀਗ੍ਰੇਸ਼ਨ ਨੀਤੀ ਵਿੱਚ ਸੁਧਾਰ ਹੈ। ਸਾਲਾਨਾ ੍ਹ-2ਭ ਜਿਵੇਂ ਵੀਜ਼ਿਆਂ ਦੀ ਗਿਣਤੀ ਵਧਾ ਕੇ ਅਤੇ ਪ੍ਰਕਿਰਿਆ ਤੇਜ਼ ਕਰਕੇ ਤੁਰੰਤ ਲੇਬਰ ਦੀ ਘਾਟ ਭਰੀ ਜਾ ਸਕਦੀ ਹੈ।
ਉਪਰੋਕਤ ਕਦਮਾਂ ਦੇ ਬਾਵਜ਼ੂਦ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦਿਰਘਕਾਲੀਨ ਨੀਤੀਆਂ ਜਿਵੇਂ ਕਿ ਵੋਕੇਸ਼ਨਲ ਸਿੱਖਿਆ ‘ਤੇ ਕਾਇਮ ਨਿਵੇਸ਼, ਕਾਰਿਗਰੀ ਨਵੀਨੀਕਰਨ ਅਤੇ ਸਥਾਨਕ ਕਰੀਅਰ ਰੋਡਮੈਪ ਨਹੀਂ ਲਏ ਗਏ ਤਾਂ ਇਹ ਸੰਕਟ 2030 ਤੱਕ ਟਿਕ ਸਕਦਾ ਹੈ। ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀਆਂ ਲੰਬੀਆਂ ਘਾਟਾਂ ਨਾਲ 2026-27 ਵਿੱਚ ਵਿਆਜ ਦਰਾਂ ‘ਚ ਵਾਧਾ ਹੋ ਸਕਦਾ ਹੈ, ਜੋ ਮੁਦਰਾ-ਸਥਿਰਤਾ ਲਈ ਖਤਰਾ ਹੈ।
ਅੰਤ ਵਿੱਚ, ਅਮਰੀਕਾ ਨੂੰ ਸਿਰਫ਼ ਮਜ਼ਦੂਰ ਖੋਣ ਦੀ ਗਿਣਤੀ ਨਹੀਂ ਦੇਖਣੀ, ਸਗੋਂ ਇਹ ਸੋਚਣ ਦੀ ਲੋੜ ਹੈ ਕਿ ਕਿਹੜੇ ਕੰਮ ਮੁੱਲਵਾਨ ਹਨ, ਲੋਕਾਂ ਨੂੰ ਕਿਵੇਂ ਪ੍ਰਸ਼ਿਛਿਤ ਕੀਤਾ ਜਾਵੇ ਅਤੇ ਕਿਵੇਂ ਸਮਾਜਿਕ-ਆਰਥਿਕ ਨੀਤੀਆਂ ਨਾਲ ਨਵੀਆਂ ਪੀੜ੍ਹੀਆਂ ਨੂੰ ਕੰਮ ਨਾਲ ਜੋੜਿਆ ਜਾਵੇ। ਜੇ ਇਹ ਸਵਾਲਾਂ ਦਾ ਹੱਲ ਸੂਝ-ਬੂਝ ਨਾਲ ਨਾ ਕੀਤਾ ਗਿਆ ਤਾਂ ਕਾਮਿਆਂ ਦੀ ਘਾਟ ਅਮਰੀਕੀ ਜੀਵਨ ਦੇ ਹਰ ਹਿੱਸੇ ‘ਤੇ ਲੰਬੇ ਸਮੇਂ ਲਈ ਦਬਾਅ ਬਣਾਈ ਰੱਖੇਗੀ।

ਰੁਝਾਨ ਖਬਰਾਂ