6.1 C
Vancouver
Thursday, February 12, 2026

ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ ਮਿਲਿਆ 25 ਹਜਾਰ ਡਾਲਰ ਦਾ ‘ਢਾਹਾਂ ਪੰਜਾਬੀ ਸਾਹਿਤ ਪੁਰਸਕਾਰ’

ਮੁਦੱਸਰ ਬਸ਼ੀਰ ਅਤੇ ਭਗਵੰਤ ਰਸੂਲਪੁਰੀ ਨੂੰ ਮਿਲਿਆ 10-10 ਹਜਾਰ ਡਾਲਰ ਦਾ ਦੂਜਾ ਇਨਾਮ
ਸਰੀ, (ਹਰਦਮ ਮਾਨ): ਪੰਜਾਬੀ ਸਾਹਿਤ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡੀ ਇਨਾਮੀ ਰਕਮ ਵਾਲਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ 2025 ਇਸ ਵਾਰ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ ਦਿੱਤਾ ਗਿਆ ਹੈ। ਬੀਤੀ ਸ਼ਾਮ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਪਰਵਾਨਾ ਨੂੰ 25,000 ਕੈਨੇਡੀਅਨ ਡਾਲਰ ਦਾ ਮੁੱਖ ਇਨਾਮ ਭੇਟ ਕਰਦੇ ਹੋਏ ਉਨ੍ਹਾਂ ਦੀ ਰਚਨਾ ਨੂੰ ਅੰਤਰਰਾਸ਼ਟਰੀ ਪਾਠਕ-ਵਰਗ ਤੱਕ ਇੱਕ ਨਵੀਂ ਪਹਿਚਾਣ ਪ੍ਰਦਾਨ ਕਰਵਾਈ ਗਈ ਹੈ।
ਦੂਜਾ ਇਨਾਮ ਪਾਕਿਸਤਾਨ ਦੇ ਲਾਹੌਰ ਤੋਂ ਲੇਖਕ ਮੁਦੱਸਰ ਬਸ਼ੀਰ ਅਤੇ ਜਲੰਧਰ ਦੇ ਕਲਮਕਾਰ ਭਗਵੰਤ ਰਸੂਲਪੁਰੀ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਨੂੰ 1010 ਹਜ਼ਾਰ ਕੈਨੇਡੀਅਨ ਡਾਲਰ ਨਾਲ ਸਨਮਾਨਿਤ ਕੀਤਾ ਗਿਆ। ਬਸ਼ੀਰ ਨੂੰ ਉਨ੍ਹਾਂ ਦੇ ਨਾਵਲ ‘ਗੋਇਲ’ ਲਈ, ਜਦਕਿ ਰਸੂਲਪੁਰੀ ਨੂੰ ਉਨ੍ਹਾਂ ਦੇ ਚਰਚਿਤ ਕਹਾਣੀ-ਸੰਗ੍ਰਹਿ ‘ਡਿਲਿਵਰੀ ਮੈਨ’ ਲਈ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਸਨਮਾਨ ਪ੍ਰਾਪਤ ਕਰਦੇ ਸਮੇਂ ਆਪਣੇ ਅਹਿਸਾਸ ਸਾਂਝੇ ਕਰਦੇ ਹੋਏ ਬਲਬੀਰ ਪਰਵਾਨਾ ਨੇ ਕਿਹਾ: ”ਇਹ ਪੁਰਸਕਾਰ ਮੇਰੇ ਲਈ ਸਿਰਫ਼ ਇੱਕ ਇਨਾਮ ਨਹੀਂ, ਸਗੋਂ ਮੇਰੇ ਨਾਵਲ ਲਈ ਨਵੇਂ ਪਾਠਕਾਂ ਦੀ ਦੁਨੀਆ ਦਾ ਦਰਵਾਜ਼ਾ ਹੈ। ਆਪਣੇ ਨਾਮ ਦਾ ਐਲਾਨ ਸੁਣ ਕੇ ਮੈਨੂੰ ਜੋ ਖੁਸ਼ੀ ਅਤੇ ਉਤਸ਼ਾਹ ਮਿਲਿਆ, ਉਹ ਸ਼ਬਦਾਂ ਵਿੱਚ ਸਮਾਉਣਾ ਮੁਸ਼ਕਿਲ ਹੈ। ਇਹ ਸਨਮਾਨ ਮੈਨੂੰ ਹੋਰ ਡੂੰਘਾਈ ਅਤੇ ਸਮਰਪਣ ਨਾਲ ਲਿਖਣ ਲਈ ਪ੍ਰੇਰਨਾ ਦਿੰਦਾ ਰਹੇਗਾ।”

ਰੁਝਾਨ ਖਬਰਾਂ