7.1 C
Vancouver
Thursday, November 27, 2025

ਜ਼ੀ.ਈ.ਵੀ. ਅਫੋਰਡੇਬਿਲਟੀ ਪ੍ਰੋਗਰਾਮ 2026 ਵਿੱਚ, ਗੱਡੀਆਂ ਸਸਤੀਆਂ ਕਰਨ ‘ਤੇ ਕੰਪਨੀਆਂ ਨੂੰ ਮਿਲਣਗੇ ਵਾਧੂ ਕ੍ਰੈਡਿਟ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਮੰਗਲਵਾਰ ਨੂੰ ਆਪਣੇ ਈ.ਵੀ. (ਇਲੈਕਟ੍ਰਿਕ ਵਹੀਕਲ) ਮੈਨਡੇਟ ਪ੍ਰੋਗਰਾਮ ਵਿੱਚ ਕਈ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ। ਬੀ.ਸੀ. ਦੇ ਮੰਤਰੀ ਐਡਰੀਅਨ ਡਿਕਸ, ਜੋ ਏਨਰਜੀ ਐਂਡ ਕਲਾਈਮੇਟ ਸੋਲੂਸ਼ਨਜ਼ ਮੰਤ੍ਰਾਲਾ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਬੀ.ਸੀ. ਇਸ ਸਮੇਂ ਕੈਨੇਡਾ ਵਿੱਚ ਸਭ ਤੋਂ ਵੱਧ ਈ.ਵੀ. ਅਪਨਾਉਣ ਵਾਲਾ ਸੂਬਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਂਤ ਵਿੱਚ ਇਸ ਸਮੇਂ 210,000 ਤੋਂ ਵੱਧ ਜ਼ੀ.ਈ.ਵੀ. (ਜ਼ੀਰੋ-ਇਮੀਸ਼ਨ ਵਹੀਕਲ) ਸੜਕਾਂ ‘ਤੇ ਚੱਲ ਰਹੇ ਹਨ ਅਤੇ 7,000 ਤੋਂ ਵੱਧ ਪਬਲਿਕ ਚਾਰਜਿੰਗ ਸਟੇਸ਼ਨ ਸੂਬੇ ਭਰ ਵਿੱਚ ਲਗਾਏ ਜਾ ਚੁੱਕੇ ਹਨ। ਬੀ.ਸੀ. ਦਾ ਟਾਰਗਟ 2030 ਤੱਕ 10,000 ਚਾਰਜਿੰਗ ਸਟੇਸ਼ਨਾਂ ਦਾ ਹੈ।
ਸੰਘੀ ਪੱਧਰ ‘ਤੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਈ.ਵੀ. ਵਿਕਰੀ ਲਈ 2026 ਤੋਂ ਲਾਗੂ ਹੋਣ ਵਾਲੇ ਘੱਟੋ-ਘੱਟ ਰਾਸ਼ਟਰੀ ਟਾਰਗਟਾਂ ਦੀ 60 ਦਿਨਾਂ ਦੀ ਸਮੀਖਿਆ ਕੀਤੀ ਜਾਵੇਗੀ। ਕਾਰਨੀ ਨੇ ਦੱਸਿਆ ਸੀ ਕਿ ਆਟੋ ਉਦਯੋਗ ਨੂੰ ਅਮਰੀਕਾ ਨਾਲ ਵਪਾਰ ਯੁੱਧ ਕਾਰਨ ਆਰਥਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਤੁਰੰਤ ਲਾਗੂ ਕਰਨ ਵਾਲੇ ਟਾਰਗਟ ਮੁਸ਼ਕਲ ਹਨ।
ਫੈਡਰਲ ਮੈਨਡੇਟ ਮੁਤਾਬਕ, 2026 ਤੱਕ 20% ਨਵੀਆਂ ਕਾਰਾਂ ਜ਼ੀਰੋ-ਇਮੀਸ਼ਨ ਹੋਣੀਆਂ ਸੀ, ਜੋ 2035 ਤੱਕ 100% ਹੋ ਜਾਣੀਆਂ ਸਨ। ਬੀ.ਸੀ. ਦਾ ਆਪਣਾ ਮੈਨਡੇਟ ਇਸ ਤੋਂ ਹੋਰ ਸਖ਼ਤ ਸੀ, 2026 ਤੱਕ 26% ਅਤੇ 2035 ਤੱਕ 100%।
ਪਰ ਐਡਰੀਅਨ ਡਿਕਸ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਟਾਰਗਟ ਹੁਣ ”ਅਸਲੀਅਤ ਤੋਂ ਦੂਰ” ਹਨ ਅਤੇ ਸੂਬਾ ਸਰਕਾਰ ਅਗਲੇ ਸਾਲ ਨਵੀਂ ਕਾਨੂੰਨਸਾਜ਼ੀ ਲਿਆ ਕੇ ਇਹਨਾਂ ਲਕਸ਼ਾਂ ਨੂੰ ਫਿਰ ਤਿਆਰ ਕਰੇਗੀ। ਬੀ.ਸੀ. ਚਾਹੁੰਦਾ ਹੈ ਕਿ ਦੇਸ਼ ਭਰ ਲਈ ਇੱਕੋ ਜਿਹੇ ਟਾਰਗਟ ਹੋਣ ਅਤੇ ਇਸ ਲਈ ਉਹ ਫੈਡਰਲ ਸਮੀਖਿਆ ਦੇ ਨਤੀਜਿਆਂ ਦਾ ਇੰਤਜ਼ਾਰ ਕਰੇਗਾ।
ਹੁਣ ਹੋਰ ਕਿਸਮਾਂ ਦੀਆਂ ਵਹੀਕਲਾਂ ਨੂੰ ਵੀ ਜ਼ੀ.ਈ.ਵੀ. ਕ੍ਰੈਡਿਟ ਮਿਲ ਸਕਣਗੇ। ਇਸ ਨਾਲ ਗ੍ਰਾਹਕਾਂ ਨੂੰ ਵੱਧ ਚੋਣਾਂ ਮਿਲਣਗੀਆਂ ਅਤੇ ਆਟੋਮੇਕਰ ਕੰਪਨੀਆਂ ਲਈ ਨਵੇਂ ਨਿਯਮਾਂ ਨੂੰ ਪੂਰਾ ਕਰਨਾ ਹੋਰ ਲਚਕੀਲਾ ਹੋਵੇਗਾ।
ਖ਼ਾਸ ਕਰਕੇ ਪਲੱਗ-ਇਨ ਹਾਈਬ੍ਰਿਡ ਵਹੀਕਲਾਂ ਲਈ ਰੇਂਜ ਲੋੜਾਂ ਨੂੰ ਨਰਮ ਕੀਤਾ ਗਿਆ ਹੈ, ਖ਼ਾਸ ਤੌਰ ‘ਤੇ ਪਿੰਡਾਂ ਤੇ ਦੂਰ ਦਰਾਜ਼ ਖੇਤਰਾਂ ਲਈ ਜਿੱਥੇ ਲੰਮੀ ਯਾਤਰਾ ਆਮ ਗੱਲ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

ਰੁਝਾਨ ਖਬਰਾਂ