3.9 C
Vancouver
Thursday, February 12, 2026

ਸਿੱਖ ਸਾਹਿਤ ਸਦਨ ਕੈਨੇਡਾ ਵਲੋਂ ਸ਼ਹੀਦ ਬਾਬਾ ਤਾਰਾ ਸਿੰਘ ਦੇ ਜੀਵਨ ਉੱਤੇ ਲਿਖੀ ਕਿਤਾਬ “ਖਾਲਸਾ ਰਾਜ ਦੇ ਥੰਮ ਸ਼ਹੀਦ ਬਾਬਾ ਤਾਰਾ ਸਿੰਘ” ਕੀਤੀ ਗਈ ਰਿਲੀਜ਼

ਸਰੀ, (ਪਮਜੀਤ ਸਿੰਘ): ਸਿੱਖ ਸਾਹਿਤ ਸਦਨ ਕਨੇਡਾ ਵੱਲੋਂ ਬਰੈਂਪਟਨ ਵਿਖੇ ਨਵੰਬਰ 9, 2025 ਨੂੰ ਸ਼ਹੀਦ ਬਾਬਾ ਤਾਰਾ ਸਿੰਘ ਦੇ ਜੀਵਨ ਉੱਤੇ ਲਿਖੀ ਕਿਤਾਬ “ਖਾਲਸਾ ਰਾਜ ਦੇ ਥੰਮ ਸ਼ਹੀਦ ਬਾਬਾ ਤਾਰਾ ਸਿੰਘ” ਜੋ ਸ਼ਹੀਦ ਬਾਬਾ ਤਾਰਾ ਸਿੰਘ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਲੋਕ ਅਰਪਣ ਕੀਤੀ ਗਈਲ ਇਸ ਸਮੇਂ ਪ੍ਰੋਫੈਸਰ ਦਵਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ 1700 ਤੋਂ ਲੈ ਕੇ 1800 ਈ. ਤੱਕ ਦੇ ਸਿੱਖ ਸੰਘਰਸ਼ ਦੇ ਇਤਿਹਾਸ ਨੂੰ ਬਖੂਬੀ ਪੇਸ਼ ਕੀਤਾਲ ਉਹਨਾਂ ਨੇ ਸ਼ਹੀਦ ਬਾਬਾ ਤਾਰਾ ਸਿੰਘ ਜੀ ਦੇ ਜੀਵਨ, ਸ਼ਹੀਦੀ ਅਤੇ ਉਨਾਂ ਦੀ ਸ਼ਹੀਦੀ ਤੋਂ ਬਾਅਦ ਸਿੱਖ ਰਾਜ ਕਿਵੇਂ ਬਣਿਆ ਦੀ ਗੱਲ ਕੀਤੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਹਰਦੀਪ ਸਿੰਘ ਨੇ ਕਿਤਾਬ ਬਾਰੇ ਗੱਲ ਕਰਦਿਆਂ ਬਾਬਾ ਤਾਰਾ ਸਿੰਘ ਜੀ ਦੇ ਜੀਵਨ, ਉਨਾਂ ਦੀ ਘਾਲਣਾ, ਸ਼ਹੀਦੀ ਤੋਂ ਬਾਅਦ ਸਰਬੱਤ ਖਾਲਸੇ ਦੌਰਾਨ ਹੋਏ ਫੈਸਲੇ ਅਤੇ ਮਿਸਲਾਂ ਦੀ ਉਤਪੱਤੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆਲ ਸਰਦਾਰ ਗੁਰਲਾਲ ਸਿੰਘ ਨੇ ਆਪਣੀ ਪਲੇਠੀ ਕਿਤਾਬ, “ਖਾਲਸਾ ਰਾਜ ਦੇ ਥੰਮ ਸ਼ਹੀਦ ਬਾਬਾ ਤਾਰਾ ਸਿੰਘ ਵਾਂ” ਬਾਰੇ ਗੱਲ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਇਤਿਹਾਸ ਪੜ੍ਹਦਿਆਂ ਇਹ ਮਹਿਸੂਸ ਹੋਇਆ ਸੀ ਕਿ ਬਾਬਾ ਤਾਰਾ ਸਿੰਘ ਜੀ ਦਾ ਜੀਵਨ ਕਿਸੇ ਇੱਕ ਜਿਲਦ ਵਿੱਚ ਜਾਂ ਇੱਕ ਕਿਤਾਬ ਵਿੱਚ ਨਹੀਂ ਮਿਲਦਾਲ ਜਿਸ ਨੂੰ ਇਕੱਤਰ ਕਰਨ ਦੀ ਬਹੁਤ ਲੋੜ ਹੈ, ਸੋ ਇਹ ਕਿਤਾਬ ਲਿਖਣ ਦਾ ਉਪਰਾਲਾ ਕੀਤਾ ਗਿਆਲ ਕਿਤਾਬ ਨੂੰ ਲੋਕ ਅਰਪਣ ਕਰਨ ਵਾਲਿਆਂ ਵਿੱਚ ਪ੍ਰੋਫੈਸਰ ਦਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ, ਹਰਭਜਨ ਸਿੰਘ, ਗੁਰਜੀਤ ਸਿੰਘ, ਕਰਨੈਲ ਸਿੰਘ, ਗੁਰਬਖਸ਼ ਸਿੰਘ, ਮਨਿੰਦਰ ਸਿੰਘ, ਗੁਰਮੇਲ ਸਿੰਘ, ਕਿਤਾਬ ਦੇ ਲੇਖਕ ਗੁਰਲਾਲ ਸਿੰਘ ਅਤੇ ਨਵਜੋਤ ਕੌਰ ਬਰਾੜ ਸ਼ਾਮਿਲ ਸਨਲ ਅਖੀਰ ਵਿੱਚ ਵਕੀਲ ਗੁਰਮੇਲ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਤਾਬ ਦੇ ਕੁਝ ਨੁਕਤਿਆਂ ਬਾਰੇ ਗੱਲ ਕੀਤੀਲ ਸਟੇਜ ਦੀ ਕਾਰਵਾਈ ਨਵਜੋਤ ਕੌਰ ਨੇ ਦਿਲ ਟੁੰਬਵੀਂ ਸ਼ਾਇਰੀ ਅਤੇ ਸੁਚੱਜੀ ਗੱਲਬਾਤ ਨਾਲ ਬਾਖੂਬੀ ਨਿਭਾਈ। ਇਸ ਇਤਿਹਾਸਿਕ ਕਿਤਾਬ ਨੂੰ ਲੈ ਕੇ ਪੜੋ ਅਤੇ ਆਪਣੇ ਬੱਚਿਆਂ ਨੂੰ ਬਾਬਾ ਜੀ ਦੇ ਜੀਵਨ ਬਾਰੇ ਜਾਣਕਾਰੀ ਦਿਓ।

ਰੁਝਾਨ ਖਬਰਾਂ