6.1 C
Vancouver
Thursday, February 12, 2026

ਕੈਲਗਰੀ ਹਸਪਤਾਲ ਤੋਂ ਫਰਾਰ ਹੋਏ ਪੰਜਾਬੀ ਦੀ ਭਾਲ, ਸੀ.ਬੀ.ਐਸ.ਏ. ਨੇ ਜਾਰੀ ਕੀਤੀ ਚੇਤਾਵਨੀ

ਸਰੀ : ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ (ਸੀਬੀਐਸਏ) ਨੇ ਇੱਕ ਭਾਰਤੀ ਨੌਜਵਾਨ ਜਗਦੀਪ ਸਿੰਘ ਦੀ ਭਾਲ ਲਈ ਅਲਰਟ ਜਾਰੀ ਕੀਤਾ ਹੈ, ਜੋ 19 ਨਵੰਬਰ ਦੀ ਰਾਤ ਕੈਲਗਰੀ ਦੇ ਰੌਕੀਵਿਊ ਹਸਪਤਾਲ ਵਿੱਚੋਂ ਡਾਕਟਰੀ ਜਾਂਚ ਦੌਰਾਨ ਫਰਾਰ ਹੋ ਗਿਆ। ਜਗਦੀਪ ਸਿੰਘ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਤਹਿਤ ਸੰਗਠਿਤ ਅਪਰਾਧ ਵਿੱਚ ਸ਼ਾਮਲ ਹੋਣ ਦੇ ਸ਼ਕ ਹੇਠ ਜਾਂਚ ਦਾ ਸਾਹਮਣਾ ਕਰ ਰਿਹਾ ਸੀ।
ਸੀਬੀਐਸਏ ਨੇ ਕਿਹਾ ਹੈ ਕਿ ਇਹ ਨੌਜਵਾਨ ਹਿਰਾਸਤ ਵਿੱਚ ਸੀ ਅਤੇ ਉਸਦੀ ਸੁਰੱਖਿਆ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ, ਪਰ ਮੌਕਾ ਮਿਲਦੇ ਹੀ ਉਹ ਫਰਾਰ ਹੋ ਗਿਆ। ਏਜੰਸੀ ਨੇ ਕਿਹਾ ਹੈ ਕਿ ਉਹ ਕੈਲਗਰੀ ਪੁਲਿਸ ਸਮੇਤ ਹੋਰ ਕਾਨੂੰਨੀ ਏਜੰਸੀਆਂ ਨਾਲ ਮਿਲ ਕੇ ਇਸਦੀ ਭਾਲ ਕਰ ਰਹੀ ਹੈ।
ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜਗਦੀਪ ਸਿੰਘ ਨੂੰ ਖੁਦ ਫੜਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ। ਕੋਈ ਵੀ ਜਾਣਕਾਰੀ ਦਰਕਾਰ ਹੋਣ ‘ਤੇ ਤੁਰੰਤ 911 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਸੀਬੀਐਸਏ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਨਾਲ ਜੁੜੀ ਹਰ ਜਾਣਕਾਰੀ ਜਾਂ ਸੂਚਨਾ ਉਸਦੀ ਜਾਂਚ ਵਿੱਚ ਮਦਦ ਕਰ ਸਕਦੀ ਹੈ, ਇਸ ਲਈ ਲੋਕ ਸਹਿਯੋਗ ਕਰਨ।

ਰੁਝਾਨ ਖਬਰਾਂ