Saturday, November 23, 2024
8.4 C
Vancouver

ਇਨਸਾਫ਼ ਦੀ ਉਡੀਕ ‘ਚ 40 ਸਾਲ,1984 ਦੇ ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ

ਖਾਸ ਰਿਪੋਰਟ
31 ਅਕਤੂਬਰ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਣ ਵਾਲੇ ਸਿਖ ਕਤਲੇਆਮ ਦੀ ਬਰਸੀ ਸੀ।31 ਅਕਤੂਬਰ ਨੂੰ ਵੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਵਡਾ ਕਤਲੇਆਮ ਕੀਤਾ ਗਿਆ।ਸਰਕਾਰੀ ਅੰਕੜਿਆਂ ਮੁਤਾਬਕ 2,733 ਸਿਖ ਮਾਰੇ ਗਏ। ਸਰਕਾਰੀ ਝੂਠੀ ਕਹਾਣੀ ਇਹ ਵੀ ਘੜੀ ਗਈ ਕਿ ਜਵਾਬੀ ਹਿੰਸਾ ਸੁਭਾਵਕ ਹੀ ਆਪ ਮੁਹਾਰੇ ਹੋਈ ਸੀ ।ਇਹੀ ਪੈਟਰਨ ਗੁਜਰਾਤ ਵਿੱਚ 2002 ਵਿੱਚ ਵੀ ਦੁਹਰਾਇਆ ਗਿਆ। ਗੋਧਰਾ ਤੋਂ ਬਾਅਦ ਹੋਣ ਵਾਲੀ ਹਿੰਸਾ ਵਿੱਚ ਪਹਿਲਾ ਕਤਲੇਆਮ ਗੁਲਬਰਗ ਸੋਸਾਇਟੀ ਵਿਚ ਹੋਇਆ।ਨਾ ਸਿਰਫ਼ 1984 ਦੀ ਦਿੱਲੀ ਦੀ ਹਿੰਸਾ ਦਾ ਪੈਮਾਨਾ ਗੁਜਰਾਤ ਦੀ ਹਿੰਸਾ ਨਾਲੋਂ ਕਿਤੇ ਵੱਡਾ ਸੀ ਬਲਕਿ ਲੰਘੇ 33 ਸਾਲਾਂ ਦੌਰਾਨ ਇਨਸਾਫ਼ ਪ੍ਰਣਾਲੀ ਦੀ ਨਾਕਾਮਯਾਬੀ ਦਾ ਪੈਮਾਨਾ ਵੀ ਕਾਫ਼ੀ ਵੱਡਾ ਸੀ।ਗਵਾਹ ਚੁਪ ਕਰਵਾਏ ਗਏ ,ਪੀੜਤ ਡਰਾਏ ਗਏ।ਕਾਤਲ ਖੁਲੇ ਛਡੇ ਗਏ ਤਾਂ ਜੋ ਪੀੜਤਾਂ ਉਪਰ ਦਹਿਸ਼ਤ ਜਾਰੀ ਰਖੀ ਜਾ ਸਕੇ।
ਦਿੱਲੀ ਹਿੰਸਾ ਦੇ ਵਿਸ਼ਾਲ ਪ੍ਰਸੰਗ ਵਿੱਚ ਦਰਜਨ ਭਰ ਕਮੇਟੀਆਂ ਅਤੇ ਕਮਿਸ਼ਨਾਂ ਦੀਆਂ ਪੜਤਾਲਾਂ ਦੇ ਬਾਵਜੂਦ ਪੁਸ਼ਤਪਨਾਹੀ ਬੇਰੋਕ ਜਾਰੀ ਰਹੀ।ਹਿੰਸਾ ਵਿੱਚੋਂ ਬਚੇ ਹੋਏ ਸਿਖਾਂ ਨੇ ਤਸਦੀਕ ਕੀਤੀ ਹੈ ਕਿ ਸੱਜਣ ਕੁਮਾਰ ਨੇ ਭੀੜ ਦੀ ਅਗਵਾਈ ਕੀਤੀ ਸੀ।ਇਸਦੇ ਉਲਟ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲ ਨਾਥ ਅਤੇ ਮਰਹੂਮ ਐੱਚ ਕੇ ਐੱਲ ਭਗਤ ਤੇ ਸਿੱਖਾਂ ਖਿਲਾਫ਼ ਹਿੰਸਕ ਭੀੜਾਂ ਭੜਕਾਉਣ ਦੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਸਾਬਤ ਕਰਨ ਦੀ ਕੋਸ਼ਿਸ਼ ਲਗਾਤਾਰ ਹੋਈ।ਮਰਹੂਮ ਐੱਚ ਕੇ ਐੱਲ ਭਗਤ ਵੀ ਸਾਲ 2000 ਵਿੱਚ ਬਰੀ ਹੋ ਗਿਆ ਸੀ ਅਤੇ ਅਜਿਹੇ ਫ਼ੈਸਲੇ ਦਾ ਵੱਡਾ ਕਾਰਨ ਉਸਦੀ ਲੁਕਵੀਂ ਸ਼ਮੂਲੀਅਤ ਸੀ।ਜਾਂਚ ਦਲ ਵੱਲੋਂ ਪੜਤਾਲੇ ਗਏ 293 ਕੇਸਾਂ ਵਿੱਚੋਂ, ਇਸਦੇ ਆਪਣੇ ਬਿਆਨ ਮੁਤਬਕ ਸਿਰਫ਼ 59 ਕੇਸ ਦੁਬਾਰਾ ਖੁੱਲ੍ਹੇ ਹਨ।ਇਨ੍ਹਾਂ 59 ਕੇਸਾਂ ਵਿੱਚੋਂ ਜਾਂਚ ਦਲ ਨੇ ਫ਼ੇਰ 38 ਮਾਮਲੇ ਬੰਦ ਕਰ ਦਿੱਤੇ ਅਤੇ ਸਿਰਫ਼ 4 ਵਿੱਚ ਹੀ ਬਿਆਨ ਦਰਜ ਕੀਤੇ।
ਦਿੱਲੀ ਹਿੰਸਾ ਦੇ ਵਿਸ਼ਾਲ ਪ੍ਰਸੰਗ ਵਿੱਚ ਦਰਜਨ ਭਰ ਕਮੇਟੀਆਂ ਅਤੇ ਕਮਿਸ਼ਨਾਂ ਦੀਆਂ ਪੜਤਾਲਾਂ ਦੇ ਬਾਵਜੂਦ ਪੁਸ਼ਤਪਨਾਹੀ ਬੇਰੋਕ ਜਾਰੀ ਰਹੀ।ਇਨ੍ਹਾਂ ਵਿੱਚੋਂ ਹਾਲੀਆ ਕਮਿਸ਼ਨ ਮਹਿਜ਼ ਦੋ ਮਹੀਨੇ ਪਹਿਲਾਂ ਬਿਠਾਇਆ ਗਿਆ ਸੀ।ਇਸਦੇ ਸਨਮੁੱਖ, ਸੁਪਰੀਮ ਕੋਰਟ ਦਾ ਦਖ਼ਲ, 1984 ਦੇ ਪ੍ਰਸੰਗ ਵਿੱਚ ਇੱਕ ਚੰਗਾ ਸ਼ਗਨ ਹੋਵੇਗਾ। ਆਖ਼ਰਕਾਰ ਇਹ ਸੁਪਰੀਮ ਕੋਰਟ ਦਾ ਉਹੀ ਦਖ਼ਲ ਸੀ ਜਿਸ ਨਾਲ 2002 ਦੇ ਪ੍ਰਸੰਗ ਵਿੱਚ ਦੋਸ਼ੀਆਂ ਦੀ ਪੁਸ਼ਤਪਨਾਹੀ ਵਿੱਚ ਫ਼ਰਕ ਆਇਆ ਸੀ।ਪਰ ਫੇਰ ਇਹ ਬਹੁਤ ਦੇਰੀ ਨਾਲ ਦਿੱਤੇ ਬਹੁਤ ਥੋੜ੍ਹੇ ਇਨਸਾਫ਼ ਵਾਲੀ ਗੱਲ ਹੋ ਜਾਵੇਗੀ।
ਦੋ ਸੇਵਾ ਮੁਕਤ ਜੱਜਾਂ ਦੇ 16 ਅਗਸਤ ਨੂੰ ਬਣਾਏ ਇਸ ਨਿਗਰਾਨ ਪੈਨਲ ਨੇ ਤਿੰਨ ਮਹੀਨਿਆਂ ਵਿੱਚ ਰਿਪੋਰਟ ਦੇਣੀ ਹੈ।ਇਸ ਉੱਚ ਪੱਧਰੀ ਸਿਆਸੀ ਸਾਜ਼ਿਸ਼ ਨੂੰ ਤੋੜਨ ਵਾਲੀ ਉਮੀਦ ਦੀ ਇੱਕ ਛੋਟੀ ਜਿਹੀ ਵਜ੍ਹਾ ਦਿੱਲੀ ਹਾਈਕੋਰਟ ਦੀ ਗੰਭੀਰਤਾ ਹੈ।ਉਹੀ ਗੰਭੀਰਤਾ ਜਿਸ ਨਾਲ ਉਹ 1984 ਦੇ ਕਤਲੇਆਮ ਦੇ ਇੱਕ ਕੇਸ ਵਿੱਚੋਂ ਕਾਂਗਰਸ ਦੇ ਸਾਬਕਾ ਲੋਕਸਭਾ ਮੈਂਬਰ ਸੱਜਣ ਕੁਮਾਰ ਨੂੰ ਬਰੀ ਕਰਨ ਖਿਲਾਫ਼ ਇੱਕ ਅਪੀਲ ਦੀ ਸੁਣਵਾਈ ਕਰ ਰਹੀ ਹੈ।
ਦਿੱਲੀ ਕੈਂਟ ਵਿੱਚ ਭੀੜ ਵੱਲੋਂ ਕੀਤੀ ਹਿੰਸਾ ਦੇ ਇਸ ਕੇਸ ਵਿੱਚ ਸੱਜਣ ਕੁਮਾਰ ਦੀਆਂ ਨਿੱਜੀ ਮੌਜੂਦਗੀਆਂ ਨੂੰ ਦਰਸਾਉਂਦੀਆਂ, ਚਸ਼ਮਦੀਦਾਂ ਦੀ ਗਵਾਹੀਆਂ ਦੀ ਸ਼ਕਤੀ ਨੂੰ ਵੇਖਦਿਆਂ ਅਪੀਲ ਦੀਆਂ ਸੁਣਵਾਈਆਂ ਨੇ ਪੀੜ੍ਹਤਾਂ ਵਿੱਚ ਇੱਕ ਉਮੀਦ ਜਗਾਈ ਹੈ।ਇਸ ਕੇਸ ਵਿੱਚ ਸ਼ਾਮਲ ਹੋਣ ਲਈ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਵਿਚਲੇ ਆਪਣੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਨੂੰ ਤਿਆਗ ਦਿੱਤਾ ਸੀ।ਹਾਲਾਂਕਿ ਸੱਜਣ ਕੁਮਾਰ ਦਿੱਲੀ ਕੈਂਟ ਦੇ ਇਸ ਕੇਸ ਅਤੇ ਪੱਛਮੀ ਦਿੱਲੀ ਦੇ ਇੱਕ ਹੋਰ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ, ਉਸਦੇ ਖਿਲਾਫ਼ ਸਬੂਤ ਫਿਰਕੂ ਹਿੰਸਾ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋਰ ਸਿਆਸੀ ਆਗੂਆਂ ਦੇ ਮੁਕਾਬਲੇ ਜ਼ਿਆਦਾ ਹਨ।
ਅਜਿਹੀ ਹਿੱਸੇਦਾਰੀ ਦੇ ਬਹੁਤ ਘੱਟ ਸਬੂਤ ਸਨ। ਉਦਾਹਰਣ ਵਜੋਂ ਮਰਹੂਮ ਐੱਚ ਕੇ ਐੱਲ ਭਗਤ ਦੇ ਮਾਮਲੇ ਵਿੱਚ, ਭਾਵੇਂ ਕਿ ਪੂਰਬੀ ਦਿੱਲੀ ਵਿੱਚਲੇ ਉਸਦੇ ਹਲਕੇ ਵਿੱਚ ਇਸ ਤੋਂ ਕਿਤੇ ਵੱਡੇ ਪੱਧਰ ਦੀ ਹਿੰਸਾ ਹੋਈ ਸੀ।ਭਗਤ ਵੀ ਸਾਲ 2000 ਵਿੱਚ ਬਰੀ ਹੋ ਗਿਆ ਸੀ ਅਤੇ ਅਜਿਹੇ ਫ਼ੈਸਲੇ ਦਾ ਵੱਡਾ ਕਾਰਨ ਉਸਦੀ ਲੁਕਵੀਂ ਸ਼ਮੂਲੀਅਤ ਸੀ।ਹੋਰ ਕਾਂਗਰਸੀ ਆਗੂਆਂ ਵਾਂਗ ਭਗਤ ਨੂੰ ਵੀ ਰਾਜੀਵ ਗਾਂਧੀ ਸਰਕਾਰ ਵੱਲੋਂ 1984 ਦੇ ਕਤਲੇਆਮ ਦੀ ਜਾਂਚ ਲਈ ਬਿਠਾਏ ਗਏ ਰੰਗਾਨਾਥ ਮਿਸ਼ਰਾ ਕਮਿਸ਼ਨ ਨੇ ਦੋਸ਼ ਮੁਕਤ ਕਰ ਦਿੱਤਾ ਸੀ।ਰੰਗਾਨਾਥ ਕਮਿਸ਼ਨ ਵੱਲੋਂ ਭਗਤ ਨੂੰ ਬਰੀ ਕੀਤੇ ਜਾਣ ਦਾ ਮੁੱਖ ਆਧਾਰ ਸਿੱਖ ਆਗੂ ਬਲਵਿੰਦਰ ਸਿੰਘ ਦੀ ਉਸਦੇ ਹੱਕ ਵਿੱਚ ਗਵਾਹੀ ਸੀ।ਬਲਵਿੰਦਰ ਸਿੰਘ ਦਾ ਪੁੱਤਰ ਅਰਵਿੰਦਰ ਸਿੰਘ ਲਵਲੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਵਿੱਚ ਅੱਗੇ ਜਾ ਕੇ ਮੰਤਰੀ ਬਣਿਆ।ਲਵਲੀ, ਇਸੇ ਸਾਲ ਦੇ ਸ਼ੁਰੂ ਵਿੱਚ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਸੀ।
ਤਿਲਕ ਵਿਹਾਰ ਦੇ ਸੀ ਬਲਾਕ ਦੀ ਵਿਡੋ ਕਾਲੋਨੀ ਭਾਵ ਵਿਧਵਾਵਾਂ ਦੀ ਕਾਲੋਨੀ ‘ਵਿਚ ਕੁਲਦੀਪ ਕੌਰ, ਅੱਤਰ ਕੌਰ, ਚਰਨਜੀਤ ਕੌਰ, ਨਰਿੰਦਰ ਕੌਰ, ਸੁਰਿੰਦਰ ਕੌਰ, ਲੱਛਮੀ ਕੌਰ, ਜਸਬੀਰ ਕੌਰ, ਪੱਪੀ ਕੌਰ ਸਿਖ ਕਤਲੇਆਮ ਪੀੜਤ ਬੀਬੀਆਂ ਨੂੰ ਨੌਕਰੀਆਂ ਮਿਲੀਆਂ ਸਨ, ਜ਼ਿਆਦਾ ਉਨ੍ਹਾਂ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੀਆਂ ਸਨ। ਪਰ ਇਹ ਅਜੇ ਵੀ ਪੇਸ਼ੀ ਦੀਆਂ ਤਾਰੀਖਾਂ ਭੁਗਤ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। 1985-86 ‘ਵਿਚ ਅਲਾਟ ਹੋਏ ਮਕਾਨ ਅਜੇ ਵੀ ਵਿਧਵਾਵਾਂ ਦੇ ਨਾਂਅ ਮਾਲਕਾਨਾ ਹੱਕ ਹੋਣ ਦੀ ਉਡੀਕ ‘ਵਿਚ ਹਨ। ਇਨਸਾਫ਼ ਦੇ ਇੰਤਜ਼ਾਰ ‘ਵਿਚ ਇਹਨਾਂ ਬੀਬੀਆਂ ਨੂੰ ਅਗਲੀ ਪੀੜ੍ਹੀ ਦੇ ਧੁੰਦਲੇ ਭਵਿੱਖ ਦੀ ਚਿੰਤਾ ਵੀ ਅੰਦਰੋ-ਅੰਦਰੀ ਖਾਈ ਜਾਂਦੀ ਹੈ। ਤਿੰਨ ਬੱਚਿਆਂ ਦੀ ਮਾਂ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਤਿੰਨੇ ਹੀ ਬੱਚੇ ਜਿਨ੍ਹਾਂ ਨੇ ਆਪਣੇ ਬਾਪ ਦਾ ਕਤਲ ਹੁੰਦਿਆਂ ਆਪਣੀ ਅੱਖੀਂ ਵੇਖਿਆ ਸੀ, ਪੜ੍ਹ ਨਹੀਂ ਸਕੇ। ਧੀ ਕਿਸੇ ਤਰ੍ਹਾਂ ਅੱਠਵੀਂ ਜਮਾਤ ਤੱਕ ਅਤੇ ਦੋਵੇਂ ਪੁੱਤ ਚੌਥੀ ਪੰਜਵੀਂ ਤੋਂ ਅੱਗੇ ਨਹੀਂ ਪੜ੍ਹ ਸਕੇ। ਹੁਣ ਦੋਵੇਂ ਪੁੱਤ ਆਟੋ ਚਲਾਉਂਦੇ ਹਨ ਅਤੇ ਉਹ ਅਜੇ ਵੀ ਕੇਸ ਲੜ ਰਹੀ ਹੈ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਛੋਟੇ ਬੱਚਿਆਂ ਦੇ ਨਾਲ ਕਚਹਿਰੀਆਂ ਦੇ ਚੱਕਰ ਨਾਲ ਕਿਵੇਂ ਨਜਿੱਠਿਆ ਤਾਂ ਬੜੇ ਹੀ ਸਪਾਟ ਜਿਹੇ ਚਿਹਰੇ ਨਾਲ ਉਸ ਦਾ ਜਵਾਬ ਸੀ ਕਿ ਦੁੱਖ ਇਨਸਾਨ ਨੂੰ ਪੱਕਿਆਂ ਕਰ ਦਿੰਦਾ ਹੈ। ਉਹ ਬੱਚੇ ਵੀ ਸਮਝ ਗਏ ਸੀ ਕਿ ਹੁਣ ਅਸੀਂ ਇੰਝ ਹੀ ਅਤੇ ਅਜਿਹੀਆਂ ਹੋਰ ਚੁਣੌਤੀਆਂ ਦੇ ਨਾਲ ਵੱਡੇ ਹੋਣਾ ਹੈ।
ਗੁਰਦੁਆਰੇ ‘ਵਿਚ ਹੀ ਸੇਵਾ ਕਰ ਰਹੇ ਵਜ਼ੀਰ ਸਿੰਘ ਖ਼ਾਲਸਾ, ਜਿਸ ਦੀ 1984 ਦੇ ਸਮੇਂ ਉਮਰ ਸਿਰਫ਼ 15 ਸਾਲ ਸੀ, ਉਸ ਦੇ ਦੁੱਖ ਦੀ ਨੁਹਾਰ ਵੱਖਰੀ ਹੀ ਸੀ। ਰਾਜਸਥਾਨ ਨਾਲ ਤਾਅੱਲੁਕ ਰੱਖਣ ਵਾਲੇ ਖ਼ਾਲਸਾ ਦੇ ਪਰਿਵਾਰ ਨੂੰ ਭਵਿੱਖ ਦੀ ਰਾਹ ਚੁਣਨ ਲਈ ਦੋ ਵਾਰ ਚੋਣ ਕਰਨੀ ਪਈ।
ਰਾਜਸਥਾਨ ‘ਚ ਮਾਮੂਲੀ ਖੇਤੀ ਕਾਰਨ ਤੰਗਹਾਲੀ ਭੋਗ ਰਹੇ ਪਰਿਵਾਰ ਨੇ 1984 ਤੋਂ ਐਨ ਪਹਿਲਾਂ ਹੀ ਦਿੱਲੀ ਆਉਣ ਦਾ ਫ਼ੈਸਲਾ ਕੀਤਾ। ਆਸ-ਪਾਸ ਰਹਿਣ ਵਾਲੇ ਮੁਸਲਮਾਨ ਭਾਈਚਾਰੇ ਕਾਰਨ ਪਰਿਵਾਰ ਦਾ ਕਤਲੇਆਮ ਤੋਂ ਕੁਝ ਬਚਾਅ ਰਿਹਾ ਪਰ ਵਜ਼ੀਰ ਸਿੰਘ ਨੇ ਆਪਣੇ ਸਾਹਮਣੇ ਗੁਰਦੁਆਰੇ ਜਾ ਰਹੇ ਇਕ ਸਿੱਖ ਦਾ ਕਤਲ ਹੁੰਦਿਆਂ ਵੇਖਿਆ ਤਾਂ ਉਸ ਨੇ ਉਸ ਕੋਲ ਜਾਣ ਦੀ ਜ਼ਿੱਦ ਕੀਤੀ ਪਰ ਉਸ ਦੇ ਨਾਲ ਖੜ੍ਹੇ ਉਸ ਦੇ ਪਿਤਾ, ਜਿਸ ਨੇ ਇਕ ਹੱਥ ਉਸ ਦੇ ਮੂੰਹ ‘ਤੇ ਰੱਖਿਆ ਸੀ ਤਾਂ ਜੋ ਉਸ ਦੇ ਮੂੰਹ ‘ਵਿਚੋਂ ਚੀਕ ਨਾ ਨਿਕਲੇ, ਉਸ ਨੂੰ ਤਰਲੋ-ਮਿੰਨਤੀ ਕਰਦਿਆਂ ਲੁਕ-ਲੁਕਾ ਕੇ ਵਾਪਸ ਘਰ ਲੈ ਕੇ ਆਇਆ। ਉਹ 3 ਦਿਨ ਵਜ਼ੀਰ ਸਿੰਘ ਦੇ ਪਰਿਵਾਰ ਨੇ ਗੁਆਂਢੀਆਂ ਦੇ ਸਮਝਾਉਣ ‘ਤੇ ਘਰ ਦੇ ਅੰਦਰ ਹੀ ਕੱਟੇ। ਹੱਟੇ-ਕੱਟੇ ਸਰੀਰ ਵਾਲੇ 55 ਸਾਲ ਦੇ ਵਜ਼ੀਰ ਸਿੰਘ ਨੇ ਜਿਵੇਂ ਉਸ ਵੇਲੇ ਦੇ ਰੋਕੇ ਹੰਝੂ ਜੋ ਪਤਾ ਨਹੀਂ ਪਹਿਲਾਂ ਵੀ ਕਿੰਨੀ ਵਾਰ ਬਾਹਰ ਆਏ ਹੋਣਗੇ, ਕੇਰਦਿਆਂ ਕਿਹਾ ਉਸ ਦੌਰ ਤੋਂ ਬਾਅਦ ਪਰਿਵਾਰ ਮੁੜ ਰਾਜਸਥਾਨ ਚਲਾ ਗਿਆ ਸੀ ਪਰ ਉੱਥੋਂ ਦੀ ਤੰਗਹਾਲੀ ਜਦੋਂ ਬਰਦਾਸ਼ਤ ਨਾ ਹੋਈ ਤਾਂ ਰੁਜ਼ਗਾਰ ਤਲਾਸ਼ਦੇ ਮੁੜ ਦਿੱਲੀ ਦਾ ਰਾਹ ਕੀਤਾ। ਸ਼ਾਇਦ ਵਜ਼ੀਰ ਸਿੰਘ ਦੇ ਪਰਿਵਾਰ ਨੂੰ ਸਭ ਨੂੰ ਆਪਣੇ ਅੰਦਰ ਸਮਝਾਉਣ ਵਾਲੀ ਦਿੱਲੀ ਦੀ ਕੁਵੱਤ ਦਾ ਪਤਾ ਸੀ।
ਧੀ ਦਾ ਮੂੰਹ ਵੀ ਨਹੀਂ ਵੇਖ ਸਕੇ ਉਹ
ਉਹ ਪੀਲੀ ਪੱਗ ਵਾਲੇ ਮੇਰੇ ਪਤੀ ਦੀ ਤਸਵੀਰ ਹੈ। ਕੁਲਦੀਪ ਕੌਰ ਨੇ ਕਾਫ਼ੀ ਦੇਰ ਬਾਅਦ ਬੋਲਣਾ ਸ਼ੁਰੂ ਕੀਤਾ, ਨਾਲ ਹੀ ਆਪਣੀ ਚੁੰਨੀ ਨਾਲ ਹੰਝੂ ਪੂੰਝਦਿਆਂ ਦੱਸਿਆ ਕਿ ਉਸ ਵੇਲੇ (ਨਵੰਬਰ 1984) ‘ਵਿਚ ਉਹ ਚੜ੍ਹੇ ਦਿਨਾਂ ‘ਤੇ ਸੀ। 26 ਸਾਲਾਂ ਦੀ ਕੁਲਦੀਪ ਕੌਰ ਉਸ ਵੇਲੇ ਸੱਤਵੇਂ ਮਹੀਨੇ ਦੀ ਗਰਭਵਤੀ ਸੀ। ਕੁਲਦੀਪ ਦੇ ਉਸ ਵੇਲੇ ਇਕ ਬੇਟਾ ਵੀ ਸੀ। ਜਨੂੰਨੀ ਭੀੜ ਦੇ ਹੱਥੋਂ ਉਸ ਦੇ ਪਤੀ ਦੇ ਕਤਲ ਤੋਂ ਬਾਅਦ ਗੁਆਂਢੀਆਂ ਨੇ ਬੇਟੇ ਦੀ ਜਾਨ ਬਚਾਉਣ ਲਈ ਉਸ ਦੇ ਕੇਸ ਕੱਟ ਦਿੱਤੇ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਦੀਆਂ ਔਰਤਾਂ ਅਤੇ ਬੱਚੇ ਪਹਿਲਾਂ ਕਿਸੇ ਗੁਆਂਢੀ ਅਤੇ ਕੁਝ ਦਿਨਾਂ ਬਾਅਦ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚ ਗਏ। 26 ਸਾਲਾਂ ਦੀ ਉਮਰ ‘ਵਿਚ ਆਪਣਾ ਪਤੀ ਗੁਆਉਣ ਵਾਲੀ ਕੁਲਦੀਪ ਕੌਰ ਦੇ ਦੁੱਖਾਂ ਦੀ ਪੰਡ ਉਸ ਵੇਲੇ ਹੋਰ ਭਾਰੀ ਹੋ ਗਈ, ਜਦੋਂ ਕੁਝ ਸਾਲ ਪਹਿਲਾਂ ਹਾਰਟ ਅਟੈਕ ਨਾਲ ਉਸ ਦੇ ਪੁੱਤ ਦੀ ਮੌਤ ਹੋ ਗਈ। ਹੁਣ ਨੂੰਹ ਤੇ ਪੋਤੇ, ਪੋਤੀ ਦੀ ਜ਼ਿੰਮੇਵਾਰੀ ਵੀ ਉਸ ਦੇ ਸਿਰ ਹੈ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਹਰ ਸਾਲ ਸਜਾਏ ਜਾਂਦੇ ਨਗਰ ਕੀਰਤਨ ‘ਚ ਇਹ ਪੰਜ ਪਿਆਰਿਆਂ ‘ਚੋਂ ਇਕ ਬਣਦਾ ਸੀ। ‘ਛੋਟਾ ਸੀ ਮੇਰੇ ਤੋਂ।’ ਇਹ ਆਵਾਜ਼ ਅਤਰ ਕੌਰ ਦੀ ਸੀ। ਅਜਾਇਬ ਘਰ ‘ਚ ਉਸ ਦੇ ਪਰਿਵਰ ਦੇ 11 ਜੀਆਂ ਦੀਆਂ ਤਸਵੀਰਾਂ ਸਨ। ਵੱਡੇ ਕਾਲਜੇ ਵਾਲੀ ਅਤਰ ਕੌਰ ਦਾ ਪਰਿਵਾਰ ਵੀ ਵੱਡਾ ਸੀ। 7 ਬੱਚਿਆਂ ਦੀ ਮਾਂ ਅਤਰ ਕੌਰ ਦੇ ਨਾਲ ਉਸ ਦੀ ਧੀ ਗੰਗਾ ਕੌਰ ਵੀ ਸੀ। ਉਸ ਵੇਲੇ ਦੀ 8 ਸਾਲ ਦੀ ਬੱਚੀ ਗੰਗਾ ਨੂੰ ਵੀ ਕੁਝ ਹਲਕੀਆਂ ਯਾਦਾਂ ਨਾਲ ਸੀ। ਅਤਰ ਕੌਰ ਲਈ ਜਿਵੇਂ ਸਭ ਕੁਝ ਕੱਲ੍ਹ ਦੀ ਗੱਲ ਹੋਵੇ। ਖੂਨ-ਖਰਾਬਾ, ਕੈਂਪਾਂ ‘ਵਿਚ ਕੱਟਿਆ ਇਕ ਸਾਲ ਤੋਂ ਵੱਧ ਦਾ ਸਮਾਂ ਅਤੇ ਹੋਰ ਵੀ ਬਹੁਤ ਕੁਝ। ਸਿੱਖਾਂ ਦੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਕਹਿੰਦੇ ਇਨ੍ਹਾਂ ਸਪੋਲੀਆਂ ਨੂੰ ਗਲਤੀ ਨਾਲ ਵੀ ਜ਼ਿੰਦਾ ਨਾ ਛੱਡ ਦੇਣਾ। ਅਤਰ ਕੌਰ ਨੇ ਅੱਗੇ ਬੋਲਦਿਆਂ ਕਿਹਾ ਕਿ ਉਸ ਦੀ ਨਨਾਣ ਦੇ ਬੇਟੇ ਨੂੰ ਜਦੋਂ ਭੀੜ ਕਤਲ ਕਰਨ ਲੱਗੀ ਤਾਂ 40-45 ਸਾਲ ਦੀ ਮਮਤਾ ਦੀ ਮਾਰੀ ਉਸ ਦੀ ਨਣਾਨ ਬੇਟੇ ਨੂੰ ਬਚਾਉਣ ਲਈ ਉਸ ਦੇ ਉੱਤੇ ਆ ਕੇ ਡਿੱਗ ਪਈ। ਉਹ ਲੋਕ ਉਸ ਦੀ ਨਣਾਨ ਨੂੰ ਅਲਫ਼ ਨੰਗਾ ਕਰਕੇ ਨਾਲ ਲੈ ਗਏ, ਨਾਲ ਹੀ ਉਸ ਦੇ ਪੁੱਤ ਨੂੰ ਇਹ ਕਹਿੰਦਿਆਂ ਮਾਰ ਗਏ ਇਹ ਹੀ ਵੱਡੇ ਹੋ ਕੇ ਸੱਪ ਬਣ ਜਾਣਗੇ।
ਨਵੰਬਰ 1984 ਵਿਚ ਵਾਪਰੇ ਸਿੱਖ ਕਤਲੇਆਮ ਦੌਰਾਨ ਹੋਏ ਸਮੂਹਿਕ ਕਤਲਾਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਖੋਜ ਟੀਮ (ਸੀਟ) ਨੇ ਇਕ ਮਾਮਲਾ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਵਿਚ ਪੰਜ ਹੋਰ ਨਾਮਜਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ।
ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਬਾਲੇਂਦੂ ਭੂਸ਼ਣ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਕਿਦਵਈ ਨਗਰ ਦੇ ਨਿਰਾਲਾ ਨਗਰ ਤੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ। ਡੀਆਈਜੀ ਸਿੰਘ ਨੇ ਦਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 27 ਮਈ 2019 ਨੂੰ ਬਣਾਈ ਗਈ ਐਸਆਈਟੀ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀਆਂ ਨੂੰ ਫੜਨ ਲਈ ਯਤਨ ਜਾਰੀ ਹਨ।
ਉਨ੍ਹਾਂ ਕਿਹਾ ਕਿ ਐਸਆਈਟੀ ਨੇ 96 ਲੋਕਾਂ ਦੀ ਮੁੱਖ ਸ਼ੱਕੀ ਵਜੋਂ ਪਛਾਣ ਕੀਤੀ ਸੀ, ਜਿਨ੍ਹਾਂ ਵਿੱਚੋਂ 23 ਦੀ ਮੌਤ ਹੋ ਚੁੱਕੀ ਹੈ। ਅਧਿਕਾਰੀ ਨੇ ਕਿਹਾ ਕਿ ਤਿੰਨ ਦਰਜਨ ਤੋਂ ਵੱਧ ਸ਼ੱਕੀਆਂ ਦੇ ਵੇਰਵੇ ਇਕੱਠੇ ਕੀਤੇ ਗਏ ਹਨ ਅਤੇ ਇਸ ਨਾਲ ਐਸਆਈਟੀ ਨੂੰ ਹੁਣ ਤੱਕ 27 ਮੁਲਜ਼ਮਾਂ ਨੂੰ ਫੜਨ ਵਿੱਚ ਮਦਦ ਮਿਲੀ ਹੈ । ਡੀਆਈਜੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮ 1984 ਵਿੱਚ ਗੁਰੂਦਿਆਲ ਸਿੰਘ ਦੇ ਘਰ ਨੂੰ ਅੱਗ ਲਾਉਣ ਲਈ ਦਰਜਨਾਂ ਹੋਰਾਂ ਨਾਲ ਨਿਰਾਲਾ ਨਗਰ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਗੁਰੂਦਿਆਲ ਦੇ ਘਰ ਵਿੱਚ 12 ਪਰਿਵਾਰ ਕਿਰਾਏਦਾਰ ਵਜੋਂ ਰਹਿੰਦੇ ਸਨ ਅਤੇ ਹਮਲੇ ਦੌਰਾਨ ਤਿੰਨ ਵਿਅਕਤੀ ਜ਼ਿੰਦਾ ਸੜ ਗਏ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ ਵਿੱਚ ਰਾਜੇਸ਼ ਗੁਪਤਾ ਵਜੋਂ ਇੱਕ ਦੰਗਾਕਾਰੀ ਦੀ ਵੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਅਸੀਂ ਦਿੱਲੀ, ਪੰਜਾਬ ਅਤੇ ਰਾਜਸਥਾਨ ਵਿੱਚ ਵਸੇ ਗਵਾਹਾਂ ਰਾਹੀਂ 96 ਮੁੱਖ ਸ਼ੱਕੀਆਂ ਦੀ ਪਛਾਣ ਕਰਕੇ 11 ਮਾਮਲਿਆਂ ਦੀ ਜਾਂਚ ਕਰ ਰਹੇ ਹਾਂ।
ਐਸਆਈਟੀ ਨੇ ਇਹ ਵੀ ਪਾਇਆ ਕਿ ਇਸ ਮਾਮਲੇ ਨਾਲ ਜੁੜੇ 23 ਵਿਅਕਤੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਧਿਆਨਦੇਣ ਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਮੁੜ ਜਾਂਚ ਕਰਨ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ, ਜਿਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਇੱਕ ਕਾਨਪੁਰ ਵਿੱਚ 127 ਲੋਕ ਮਾਰੇ ਗਏ ਸਨ। ਐਸਆਈਟੀ ਨੇ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 27 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।