ਰਿਚਮੰਡ (ਬਲਵੰਤ ਸੰਘੇੜਾ): 18 ਅਕਤੂਬਰ, ਦਿਨ ਐਤਵਾਰ ਨੂੰ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ਰਿਚਮੰਡ ਵਿਖੇ ਮੈਨੂੰ ਸਾਡੀ ਕਮਿਊਨਿਟੀ ਦੀਆਂ ਦੋ ਨਾਮਵਰ ਸ਼ਕਸ਼ੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ।ਸਰ੍ਹੀ ਨਿਵਾਸੀ ਅਤੇ ਫਾਜਲਿਕਾ ਸ਼ਹਿਰ ਦੇ ਸਰਦਾਰ ਕੁਲਮੋਹਣ ਸਿੰਘ ਬਾਂਡੀਵਾਲਾ ਅਤੇ ਅਜੀਤ ਜਾਲੰਧਰ ਦੇ ਉਘੇ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਮੇਰੇ ਲਈ ਸਿੱਖ ਇਤਿਹਾਸ ਦੀ 772 ਸਫਿਆਂ ਦੀ ਬਹੁਤ ਹੀ ਸ਼ਾਨਦਾਰ ਕਿਤਾਬ ਲੈ ਕੇ ਪੁਹੰਚੇ ਸਨ। ਇਹ ਕਿਤਾਬ ਇਕ ਨਾਮਵਰ ਸ਼ਕਸ਼ੀਅਤ ਠਾਕਰ ਦੇਸਰਾਜ ਹੁਰਾਂ ਨੇ ਹਿੰਦੀ ਵਿਚ ਲਿਖੀ ਸੀ ਜਿਸ ਦਾ ਪੰਜਾਬੀ ਪ੍ਰਕਾਸ਼ਨ ਸਰਦਾਰ ਕੁਲਮੋਹਣ ਸਿੰਘ ਬਾਂਡੀਵਾਲਾ ਨੇ ਕੀਤਾ ਹੈ। ਮੈਂ ਸਰਦਾਰ ਕੁਲਮੋਹਣ ਸਿੰਘ ਹੁਰਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਾ ਹਾਂ ਅਤੇ ੳਹਨਾਂ ਦਾ ਇਸ ਖਾਸ ਤੋਹਫੇ ਲਈ ਬਹੁਤ ਧੰਨਵਾਦੀ ਹਾਂ। ਇਸ ਉਪਰਾਲੇ ਵਾਰੇ ਕਿਤਾਬ ਦੀ ਭੁਮਿਕਾ ਵਿਚ ਬਹੁਤ ਹੀ ਸਤਿਕਾਰ ਯੋਗ ਅਤੇ ਪਰਸਿੱਧ ਹਿਸਟੋਰੀਅਨ ਡਾਕਟਰ ਗੰਡਾ ਸਿੰਘ ਲੇਖਕ ਠਾਕਰ ਦੇਸ਼ਰਾਜ ਅਤੇ ਸਾਹਿਤ ਸਦਨ ,ਅਬੋਹਰ ਦੇ ਸੰਸਥਾਪਿਕ ਸਵਾਮੀ ਕੇਸ਼ਵਾਨੰਦ ਜੀ ਨੂੰ ਵਧਾਈ ਦਿੱਤੀ ਹੈ ਜਿਹਨਾਂ ਇਸ ਇਤਿਹਾਸ ਨੂੰ ਪ੍ਰਕਾਸ਼ਿਤ ਕਰਵਾੳਣ ਦੀ ਜਿਮੰੇਵਾਰੀ ਆਪਣੇ ਉੱਪਰ ਲਈ ਹੈ।

