ਰਿਚਮੰਡ (ਬਲਵੰਤ ਸਿੰਘ ਸੰਘੇੜਾ): ਰਿਚਮੰਡ ਦਾ ਹਾਈਵੇ ਟੂ ਹੈਵਨ (ਸਵਰਗ ਦਾ ਰਾਹ)ਬਹੁਤ ਹਰ ਮਨ ਪਿਆਰਾ ਹੈ। ਇਸ ਸ਼ਹਿਰ ਦੇ ਨੰਬਰ ਪੰਜ ਰੋਡ ਉਪਰ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ਸਭ ਤੋਂ ਪਹਿਲਾਂ ਬਨਣ ਵਾਲਾ ਧਾਰਮਿਕ ਅਸਥਾਨ ਸੀ। ਅੱਜ ਇਸ ਇਤਿਹਾਸਕ ਰਸਤੇ ਦੇ ਚੜ੍ਹਦੇ ਪਾਸੇ 25 ਦੇ ਕਰੀਬ ਧਾਰਮਿਕ ਅਸਥਾਨ ਰਿਚਮੰਡ ਸ਼ਹਿਰ ਦਾ ਮਾਣ ਵਧਾ ਰਹੇ ਹਨ।ਵੱਖਰੇ ਵੱਖਰੇ ਧਰਮਾਂ ਵਾਰੇ ਜਾਣਕਾਰੀ ਹਾਸਲ ਕਰਨ ਲਈ ਇਹ ਸੜਕ ਬਹੁਤ ਹੀ ਮਹੱਤਵ ਪੂਰਨ ਹੈ।ਵੱਖਰੇ ਵੱਖਰੇ ਧਰਮਾਂ ਵਾਰੇ ਜਾਣਕਾਰੀ ਹਾਸਲ ਕਰਨ ਲਈ ਵਿਦਿਆਰਥੀ ਅਤੇ ਹੋਰ ਸੱਜਣ ਇੱਥੇ ਆਉਂਦੇ ਹਨ। ਇਸ ਸਿਲਸਿਲੇ ਵਿਚ ਗੁਰਦਵਾਰਾ ਨਾਨਕ ਨਿਵਾਸ ਬਹੁਤ ਚੰਗੀ ਭੂਮਿਕਾ ਨਿਭਾ ਰਿਹਾ ਹੈ।ਖਾਸ ਕਰ ਸਕੂਲ ਦੇ ਬੱਚਿਆ ਲਈ ਤਾਂ ਇਹ ਰਾਹ ਸਿਖਿਆ ਦਾ ਇਕ ਬਹੁਤ ਹੀ ਲਾਭਦਾਇਕ ਵਸੀਲਾ ਹੈ।
ਇਸ ਸਬੰਧ ਵਿਚ 20 ਅਕਤੂਬਰ , 2026 ਨੂੰ ਐਬਟਸਫੋਰਡ ਦੇ ਬਾਹਰਵੀਂ ਜਮਾਤ ਦੇ 158 ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਿਕ ਡਾਕਟਰ ਡੇਵਿਡ ਮਕਲਾਰਿਨ ਹੋਰ ਧਾਰਮਿਕ ਅਸਥਾਨਾਂ ਦੇ ਨਾਲ ਗੁਰਦਵਾਰਾ ਨਾਨਕ ਨਿਵਾਸ ਰਿਚਮੰਡ ਵਿਖੇ ਭੀ ਨਤਮਸਤਕ ਹੋਏ। ਉਹ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਕਲਚਰ ਵਾਰੇ ਜਾਣਕਾਰੀ ਹਾਸਲ ਕਰਨਾ ਚਾਹੁਂਦੇ ਸਨ। ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਦਾਸ (ਬਲਵੰਤ ਸਿੰਘ ਸੰਘੇੜਾ ) ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸਥਾਰ ਵਿਚ ਸਿੱਖ ਧਰਮ ਅਤੇ ਆਪਣੀ ਕਮਿਊਨਿਟੀ ਵਾਰੇ ਜਾਣਕਾਰੀ ਦਿੱਤੀ।ਇਹਨਾਂ ਦਰਸ਼ਕਾਂ ਨੇ ਬਹੁਤ ਹੀ ਸੂਝਵਾਨ ਸਵਾਲ ਪੁੱਛੇ।ਇਸ ਸਿਲਸਲੇ ਵਿਚ ਉਹਨਾਂ ਦੇ ਅਧਿਾਪਿਕ ਡਾਕਟਰ ਡੇਵਿਡ ਮੈਕਲਾਰਿਨ ਨੇ ਜਾਣ ਤੋਂ ਪਹਿਲਾਂ ਦਸਿਆ ਕਿ ਉਹਨਾਂ ਸਭ ਨੇ ਇਸ ਤੋਂ ਬਹੁਤ ਹੀ ਮਹੱਤਵ ਪੂਰਨ ਜਾਣਕਾਰੀ ਹਾਸਲ ਕੀਤੀ ਹਹੈ।
ਉਹਨਾਂ ਦੱਸਿਆ ਕਿ ਉਹਨਾਂ ਨੂੰ ਵੱਖਰੇ ਵੱਖਰੇ ਧਰਮਾਂ ਵਾਰੇ ਜਾਣਕਾਰੀ ਹਾਸਿਲ ਕਰਨ ਨਾਲ ਵਿਦਿਆਰਥੀਆਂ ਦੇ ਗਿਆਨ ਅਤੇ ਸੋਚਣੀ ਵਿਚ ਬਹੁਤ ਵਾਧਾ ਹੁੰਦਾ ਹੈ। ਉਹਨਾਂ ਨਾਲ ਇਹ ਭੀ ਕਿਹਾ ਕਿ ਇਸ ਗੁਰੂ ਘਰ ਵਿਖੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਗਿਆ ਜਿਸ ਲਈ ਉਹ ਦਾਸ (ਬਲਵੰਤ ਸਿੰਘ ਸੰਘੇੜਾ) ਅਤੇ ਸਮੁੱਚੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਧੰਨਵਾਦੀ ਹਨ।ਇਸ ਤੋਂ ਉਪਰੰਤ ਉਹਨਾਂ ਨੇ ਕੁਝ ਯਾਦਗਾਰੀ ਤਸਵੀਰਾਂ ਭੀ ਖਿੱਚੀਆਂ । ਜਾਣ ਤੋਂ ਪਹਿਲਾਂ ਉਹਨਾਂ ਨੇ ਦਾਸ ਅਤੇ ਗੁਰੁ ਘਰ ਦੀ ਪ੍ਰਬੰਧਕ ਕਮੇਟੀ ਦਾ ਹਾਰਦਿਕ ਧੰਨਵਾਦ ਕੀਤਾ। ਇਹੋ ਜਿਹੇ ਕਾਰਜਾਂ ਨਾਲ ਸਾਡੀ ਸਮੁੱਚੀ ਕਮਿਊਨਿਟੀ ਦਾ ਮਾਣ ਹੋਰ ਭੀ ਵੱਧਦਾ ਹੈ।
ਰਿਚਮੰਡ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ 158 ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ

